Monday, December 23, 2024

ਚੀਫ਼ ਖਾਲਸਾ ਦੀਵਾਨ ਨੂੰ ਆਪਣੀ ਵੈਬਸਾਈਟ ਅਪਡੇਟ ਕਰਨ ਦੀ ਅਪੀਲ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇੱਕ ਈ-ਮੇਲ ਰਾਹੀਂ ਚੀਫ਼ ਖ਼ਾਲਸਾ ਦੀਵਾਨ

Charanjit Gumtala

ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਦੀਵਾਨ ਦੀ ਵੈਬਸਾਈਟ ‘ਚੀਫ਼ ਖ਼ਾਲਸਾ ਦੀਵਾਨ ਡਾਟ ਕਾਮ’ ਨੂੰ ਮੁਕੰਮਲ ਕਰਵਾਉਣ ਦੀ ਖੇਚਲ ਕੀਤੀ ਜਾਵੇ।ਇਸ ਸਮੇਂ ਤੁਸੀਂ ਕੋਈ ਲਿੰਕ ਖੋਲੋ ਤਾਂ ਅੰਗਰਜ਼ੀ ਵਿੱਚ ਲਿਖਿਆ ਆ ਰਿਹਾ ਹੈ ਦਿਸ ਪੇਜ਼ ਇਜ਼ ਅੰਡਰ ਕਨਸਟਰੱਕਸ਼ਨ (ਇਹ ਪੰਨਾ ਉਸਾਰੀ ਅਧੀਨ ਹੈ)। ਜਦ ਵੈਬਸਾਈਟ ਖੋਲੀ ਜਾਂਦੀ ਹੈ ਤਾਂ ਉਪਰ ਜੋ ਲਿੰਕ ਹਨ।ਉਨਾ ਵਿੱਚ ਹੋਮ, ਅਬਾਊਟ, ਸੀ.ਕੇ.ਡੀ, ਆਵਰ ਪ੍ਰੋਜੈਕਟਸ, ਗੈਲਰੀ, ਪਬਲੀਕੇਸ਼ਨਜ਼, ਈਵੈਂਨਟਸ, ਕੰਟੈਕਟ ਅਸ ਹਨ।ਇਸ ਸਮੇਂ ਕੇਵਲ ਪ੍ਰਧਾਨ ਨਿਰਮਲ ਸਿੰਘ ਦਾ ਸੰਦੇਸ਼ ਫੋਟੋ ਸਮੇਤ ਦਿਖਦਾ ਹੈ।ਇਨ੍ਹਾਂ ਵਿੱਚ ਬਣਦੀ ਸਮੱਗਰੀ ਪਾਉਣ ਦੀ ਖੇਚਲ ਕੀਤੀ ਜਾਵੇ।
               ਉਨਾਂ ਕਿਹਾ ਕਿ ਦੀਵਾਨ ਨੂੰ ਚਾਹੀਦਾ ਹੈ ਕਿ ਜਿੰਨੀ ਦੇਰ ਤੀਕ ਨਵੀਂ ਵੈਬਸਾਈਟ ਨਹੀਂ ਬਣਦੀ ਓਨੀ ਦੇਰ ਤੀਕ ਉਹ ਪੁਰਾਣੀ ਵੈਬਸਾਈਟ ਚਾਲੂ ਰੱਖੇ।ਵੈਬਸਾਈਟ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …