ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਿੱਖ ਯੂਥ ਫੈਡਰੇਸ਼ਨ ਵਲੋਂ ਕੱਢੇ ਗਏ ਗੁਲਾਮੀ ਚੇਤਨਾ ਮਾਰਚ ਦੌਰਾਨ ਹੱਥਾਂ ਵਿੱਚ ਤਖਤੀਆਂ ਫੜੀ ਸ਼ਾਮ ਬੀਬੀਆਂ, ਨੌਜਵਾਨ, ਬੱਚੇ ਤੇ ਬੱਚੀਆਂ ।ਇਸ ਮਾਰਚ ਦੀ ਅਗਵਾਈ ਫਰੰਟ ਦੇ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਮੀਤ ਪ੍ਰਧਾਨ ਭਾਈ ਸੁਖਦੇਵ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਜਿਲਾ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ, ਜਿੰਨਾਂ ਨੇ ਦੋਸ਼ ਲਾਇਆ ਕਿ ਸਿੱਖਾਂ ਨੂੰ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਫੌਜੀ ਹਮਲੇ, 1984 ਦੇ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਅਤੇ ਮੌਜੂਦਾ ਸਮੇਂ ਪੰਜਾਬ ਦੇ ਕਿਸਾਨਾਂ ਵਲੋਂ ਕਰਜੇ ਹੇਠ ਆ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਇਨਸਾਫ ਨਹੀ ਮਿਲਿਆ ਅਤੇ ਨਾ ਹੀ ਕੋਈ ਆਸ ਹੈ।ਉਨਾਂ ਕਿਹਾ ਕਿ ਤਾਂ ਹੀ ਬੇਗਾਨਗੀ ਦੇ ਅਹਿਸਾਸ ਤਹਿਤ ਅੱਜ ਗੁਲਾਮੀ ਚੇਤਨਾ ਮਾਰਚ ਅਯੋਜਿਤ ਕੀਤਾ ਗਿਆ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …