Saturday, May 24, 2025
Breaking News

ਨੋਜਵਾਨ ਸੇਵਕ ਸਭਾ ਨੇ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ

ਮਹਾਂਮਾਈ ਦੇ ਸਲਾਨਾ ਜਾਗਰਣ ਦੋਰਾਨ ਸਤੀਸ਼ ਬੱਲੂ ਨੂੰ ਸਨਮਾਨਤ ਕਰਦੇ ਹੋਏ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਨਾਲ ਹਨ ਮਨਜੀਤ ਮਿੰਟਾ, ਪ੍ਰਦੀਪ ਕੁਮਾਰ, ਗੋਲਡੀ ਭਾਰਦਵਾਜ ਤੇ ਹੋਰ।
ਮਹਾਂਮਾਈ ਦੇ ਸਲਾਨਾ ਜਾਗਰਣ ਦੋਰਾਨ ਸਤੀਸ਼ ਬੱਲੂ ਨੂੰ ਸਨਮਾਨਤ ਕਰਦੇ ਹੋਏ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਨਾਲ ਹਨ ਮਨਜੀਤ ਮਿੰਟਾ, ਪ੍ਰਦੀਪ ਕੁਮਾਰ, ਗੋਲਡੀ ਭਾਰਦਵਾਜ ਤੇ ਹੋਰ।

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ)  ਸਥਾਨਕ ਹਰਿਕ੍ਰਿਸ਼ਨ ਨਗਰ ਨੋਜਵਾਨ ਸੇਵਕ ਸਭਾ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਦੀ ਦੇਖਰੇਖ ਹੇਂਠ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ ਗਿਆ। ਇਸ ਮੋਕੇ ਪਵਨ ਬੇਗਾਨਾ ਐਂਡ ਪਾਰਟੀ ਵਲੋਂ ਮਹਾਂਮਾਈ ਦੇ ਭਜਨਾਂ ਦਾ ਗੁਣਾਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਭਾਜਪਾ ਜਿਲਾ ਸਕੱਤਰ ਸਤੀਸ਼ ਬੱਲੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚ ਕੇ ਮਹਾਂਮਾਈ ਦੇ ਚਰਨਾਂ ਵਿਚ ਹਾਜਰੀ ਭਰੀ । ਉਨਾਂ ਕਿਹਾ ਕਿ ਭਾਰਤ ਇਕ ਸਰਬ ਧਰਮ ਦੇਸ਼ ਹੈ ਤੇ ਹਰ ਇਕ ਨੂੰ ਆਪਣੀਆਂ ਪਰੰਪਰਾਵਾਂ ਅਨੁਸਾਰ ਵਿਚਰਨ ਦਾ ਹੱਕ ਹੈ, ਸਾਨੂੰ ਹਰ ਦਿਨ ਦਿਹਾੜਾ ਮਿਲ ਕੇ ਮਨਾਉਣਾ ਚਾਹੀਦਾ ਹੈ।ਨੋਜਵਾਨ ਸੇਵਕ ਸਭਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਸਤੀਸ਼ ਬੱਲੂ ਨੂੰ ਸਨਮਾਨ ਚਿੰਨ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਮਨਜੀਤ ਸਿੰਘ ਮਿੰਟਾ, ਪ੍ਰਦੀਪ ਸ਼ਰਮਾ, ਸ਼ਾਲੂ ਸ਼ਰਮਾ, ਅਮਿਤ ਦਵੇਸਰ, ਗੋਲਡੀ ਭਾਰਦਵਾਜ, ਵਰੂਣ ਕੁਮਾਰ, ਕ੍ਰਿਸ਼ਨਾ ਦੇਵਗਨ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply