ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਬਾਬਾ ਅਤਰ ਸਿੰਘ ਵੈਲਫੇਅਰ ਸਪੋਰਟਸ ਕਲੱਬ ਸੇਰੋਂ ਵਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਾਣਾ ਮੰਡੀ ਸੇਰੋਂ ਵਿਖੇ ਕਰਵਾਇਆ ਗਿਆ।ਪਹਿਲਾ 20-20 ਕ੍ਰਿਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ।ਟੂਰਨਾਮੈਂਟ ਦੇ ਆਖ਼ਰੀ ਦਿਨ ਵਿਧਾਇਕ ਅਮਨ ਅਰੋੜਾ, ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੇ ਮਾਤਾ ਜੀ, ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਚੰਦਰ ਮੁਨੀ ਜੀ (ਗਊ ਸ਼ਾਲਾ ਵਾਲੇ) ਸਰਪੰਚ ਪਰਗਟ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ, ਡਾ. ਰੂਪ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ 19 ਨਵੰਬਰ ਤੋਂ 19 ਦਸੰਬਰ ਤੱਕ ਖੇਡਿਆ ਗਿਆ।ਜਿਸ ਵਿਚ 48 ਟੀਮਾਂ ਨੇ ਭਾਗ ਲਿਆ।ਟੂਰਨਾਮੈਂਟ ਦੀ ਜੇਤੂ ਕੋਰੀਆ ਦੀ ਟੀਮ ਨੂੰ 41000 ਰੁਪਏ ਇੱਕ ਕੱਪ, ਉਪ ਜੇਤੂ ਗੰਢੂਆਂ ਦੀ ਟੀਮ ਨੂੰ 21000 ਰੁਪਏ, ਤੀਸਰੇ ਸਥਾਨ ‘ਤੇ ਸੇਰੋਂ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀ ਸ਼ਤਰਾਣਾ ਦੀ ਟੀਮ ਨੂੰ 6100, 6100 ਰੁਪਏ ਇਨਾਮ ਦੇ ਤੌਰ ਤੇ ਦਿੱਤੇ ਗਏ।ਮੈਨ ਆਫ ਦੀ ਸੀਰੀਜ਼ `ਚ ਖਿਡਾਰੀ ਨੂੰ 9100 ਰੁਪਏ ਤੇ ਬੈਟਸਮੈਨ ਤੇ ਬੈਸਟ ਬਾਲਰ ਨੂੰ 3100, 3100 ਰੁਪਏ ਨਗਦ ਦਿੱਤੇ ਗਏ।
ਇਸ ਮੌਕੇ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ, ਖਜ਼ਾਨਚੀ ਬੱਬੂ ਲਾਹੜ, ਪ੍ਰੀਤ ਸਿੱਧੂ, ਅੰਮ੍ਰਿਤ ਸਿੱਖ, ਪ੍ਰੀਤ ਦੁੱਲਟ, ਪੰਮੀ ਗਿੱਲ, ਤਰਸੇਮ ਖੰਗੂੜਾ, ਰਣਜੀਤ ਜੀਤਾ, ਜਮੀਲ ਖਾਨ, ਪ੍ਰਗਟੀ, ਸੋਨੀ ਆਦਿ ਕਲੱਬ ਮੈਂਬਰਾਂ ਤੋਂ ਇਲਾਵਾ ਹੋਰ ਮੋਹਤਬਰ ਸੱਜਣ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …