Monday, December 23, 2024

 ਪੱਤਰਕਾਰਾਂ ਦੇ 29 ਨਵੰਬਰ ਦੇ ਧਰਨੇ ਸਬੰਧੀ ਮੀਟਿੰਗ ਹੋਈ

ਧਰਨਾ ਵੱਡੀ ਪੱਧਰ ਤੇ ਦਿੱਤਾ ਜਾਵੇਗਾ-ਪੱਟੀ

PPN2411201401
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਪੱਤਰਕਾਰਾਂ ਦੀਆ ਮੰਗਾਂ ਦੇ ਹੱਕ ਵਿੱਚ 29 ਨਵੰਬਰ ਨੂੰ ਗੁਰਦਾਸਪੁਰ ਜਿਲ੍ਹੇ ਦੇ ਕਸਬਾ ਅਲੀਵਾਲ ਵਿਖੇ ਕੀਤੀ ਜਾ ਰਹੀ ਵਿਸ਼ਾਲ ਮੀਟਿੰਗ ਤੇ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨੇ ਦੀਆ ਤਿਆਰੀਆ ਦੇ ਸਬੰਧ ਵਿੱਚ ਇੱਕ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ ਜਿਸ ਵਿੱਚ 29 ਦਸੰਬਰ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਫੈਸਲਾ ਲਿਆ ਗਿਆ।
ਐਸੋਸੀਏਸ਼ਨ ਦੇ ਬੁਲਾਰੇ ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਜੱਗਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ ਅਤੇ ਸz. ਪੱਟੀ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਪੱਤਰਕਾਰਾਂ ਦੀਆ ਹੱਕੀ ਤੇ ਜਾਇਜ ਮੰਗਾਂ ਮੰਨਣ ਤੋ ਵੀ ਆਕੀ ਹੋਈ ਬੈਠੀ ਹੈ ਜਦ ਕਿ ਪੱਤਰਕਾਰ ਦੀਆ ਮੰਗਾਂ ਸਰਕਾਰ ਲਈ ਪ੍ਰਵਾਨ ਕਰਨੀਆ ਕੋਈ ਮੁਸ਼ਕਲ ਨਹੀ ਹਨ।ਪੱਤਰਕਾਰਾਂ ਨੇ ਟੋਲ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਹੈ ਤੇ ਹਰੇਕ ਪੱਤਰਕਾਰ ਦੀ ਸਰੁੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਪਰ ਅੱਜ ਵੀ ਪੱਤਰਕਾਰਾਂ ਤੇ ਹਮਲੇ ਹੋ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾ ਪੱਤਰਕਾਰਾਂ ਦਾ 10 ਲੱਖ ਦਾ ਮੈਡੀਕਲ ਤੇ ਐਕਸੀ ਡੈਂਟਲ ਬੀਮਾ ਕਰਾਉਣ ਦੀ ਮੰਗ ਕੀਤੀ ਗਈ ਹੈ ਜਦ ਕਿ ਬਾਕੀ ਸੁੂਬਿਆ ਵਿੱਚ ਇਹ ਸਹੂਲਤ ਪੱਤਰਕਾਰਾਂ ਨੂੰ ਦਿੱਤੀ ਗਈ ਹੈ।
ਇਸੇ ਤਰ੍ਹਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਮੰਗ ਪੱਤਰ ਦੇ ਕੇ ਕੇਰਲਾ, ਰਾਜਸਥਾਨ ਪੈਟਰਨ ਤੇ 58 ਸਾਲ ਦੀ ਉਮਰ ਤੋ ਬਾਅਦ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਦੀ ਵੀ ਮੰਗ ਕੀਤੀ ਗਈ ਹੈ, ਜਿਸ ਬਾਰੇ ਸz ਬਾਦਲ ਨੇ ਵਿਚਾਰ ਕਰਨ ਦਾ ਭਰੋਸਾ ਤਾਂ ਦਿੱਤਾ ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ।ਉਹਨਾਂ ਕਿਹਾ ਕਿ ਹਰਿਆਣਾ ਤੇ ਬਿਹਾਰ ਸਰਕਾਰਾਂ ਨੇ ਵੀ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਦੇ ਐਲਾਨ ਕੀਤਾ ਹੋਇਆ ਹੈ ਜਿਸ ਬਾਰੇ ਜਲਦੀ ਹੀ ਨੋਟੀਫਿਕੇਸ਼ਨ ਹੋਣ ਦੀ ਉਮੀਦ ਹੈ।ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਸਬੰਧੀ  ਭਰੋਸਾ ਦਿੱਤਾ ਸੀ ਕਿ ਉਹ ਪੱਤਰਕਾਰਾਂ ਦੀਆ ਮੰਗਾਂ ਬਾਰੇ ਜਲਦੀ ਵਿਚਾਰ ਕਰਨਗੇ ਪਰ 4 ਅਕਤੂਬਰ ਤੋ ਬਾਅਦ ਹਾਲੇ ਤੱਕ ਸਰਕਾਰ ਨੇ ਚੁੱਪਧਾਰੀ ਹੋਈ ਹੈ, ਜਿਸ ਕਰਕੇ ਪੱਤਰਕਾਰਾਂ ਨੂੰ ਆਪਣੀ ਅਵਾਜ ਸਰਕਾਰ ਤੱਕ ਪਹੁੰਚਾਉਣ ਲਈ ਧਰਨੇ ਦੇਣੇ ਅਤੇ ਮੁਜਾਹਰੇ ਕਰਨੇ ਪੈ ਰਹੇ ਹਨ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪੱਤਰਕਾਰਾਂ ਦੀਆ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ ਜਿਸ ਲਈ ਸਰਕਾਰ ਸਿੱਧੇ ਰੂਪ ਵਿੱਚ ਜਿੰਮੇਵਾਰ ਹੋਵੇਗੀ। ਜਿਲ੍ਹਾ ਪ੍ਰਧਾਨ ਸz ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਲੋੜ ਪਈ ਤਾਂ ਉਹ ਮੁੱਖ ਮੰਤਰੀ ਦਾ ਘਿਰਾਉ ਕਰਨ ਤੋ ਵੀ ਗੁਰੇਜ ਨਹੀ ਕਰਨਗੇ।ਜਿਲ੍ਹਾ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਅਸਲ ਵਿੱਚ ਲੋਕਸੇਵਕ ਹੈ ਜਿਹੜਾ ਸਰਕਾਰ ਤੇ ਲੋਕਾਂ ਵਿਚਾਲੇ ਕੜੀ ਦਾ ਕੰਮ ਕਰਦਾ ਹੈ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਸਰਵਣ ਸਿੰਘ ਰੰਧਾਵਾ, ਲਖਵਿੰਦਰ ਸਿੰਘ, ਰਾਜੂ, ਡਾ. ਰਾਜਿੰਦਰ ਸਿੰਘ, ਗੁਰਨਾਮ ਸਿੰਘ ਬੁੱਟਰ, ਨਿਰਮਲ ਸਿੰਘ ਚੌਹਾਨ, ਸੁਖਬੀਰ ਸਿੰਘ ਸਟਾਫ ਰਿਪੋਰਟਰ ਪੰਜਾਬ ਪੋਸਟ, ਫੁਲਜੀਤ ਸਿੰਘ ਵਰਪਾਲ ਨੇ ਵੀ ਭਾਗ ਲਿਆ ਤੇ ਸਾਰਿਆ ਨੇ ਭਰੋਸਾ ਦਿਵਾਇਆ ਕਿ 29 ਨਵੰਬਰ ਨੂੰ ਵੱਧ ਚੜ ਕੇ ਧਰਨੇ ਵਿੱਚ ਭਾਗ ਲਿਆ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply