Tuesday, July 15, 2025
Breaking News

ਭਾਈ ਉਜਾਗਰ ਸਿੰਘ ਖਾਲਸਾ ਟਰੱਸਟ ਫਰਵਾਲੀ ਵਿਖੇ ਹੋਏ ਗੁਰਬਾਣੀ ਕੰਠ ਤੇ ਕੀਰਤਨ ਮੁਕਾਬਲੇ

PPN2511201416
ਸੰਗਰੂਰ, 25 ਨਵੰਬਰ (ਤਰਸੇਮ ਮਹਿਤੋ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਫਰਵਾਲੀ ਵਿਖੇ ਭਾਈ ਉਜਾਗਰ ਸਿੰਘ ਖਾਲਸਾ ਗੁਰਮਿਤ ਪ੍ਰਚਾਰ ਟਰੱਸਟ ਫਰਵਾਲੀ (ਰਜਿ:) ਵੱਲੋਂ 25ਵਾਂ ਸਾਲਾਨਾ ਮਹਾਨ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।ਇਸ ਸਮਾਗਮ ਵਿਚ ਗੁਰਬਾਣੀ ਕੰਠ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਅਤੇ ਕੀਰਤਨ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਦੀ ਆਰੰਭਤਾ ਸਾਹਿਬ ਸੀ੍ਰ ਗੁਰੂ ਗਰੰਥ ਸਾਹਿਬ ਜੀ ਦੇ ਸ਼ਨਮੁੱਖ ਅਰਦਾਸ ਉਪਰੰਤ ਪਵਿੱਤਰ ਹੁਕਮਨਾਮੇ ਨਾਲ ਕੀਤੀ। ਜਿਸ ਵਿਚ 25 ਸਕੂਲਾਂ ਦੇ ਕਰੀਬ 620 ਬੱਚਿਆਂ ਨੇ ਵੱਖ-ਵੱਖ ਕੈਟਾਗਿਰੀਆਂ ਵਿਚ ਭਾਗ ਲਿਆ।ਇਸ ਮੌਕੇ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਵਿੱਚੋਂ ਅੰਮ੍ਰਿਤਪਾਲ ਕੌਰ ਸਰਕਾਰੀ ਹਾਈ ਸਕਲ ਦਸੌਂਧਾ ਸਿੰਘ ਵਾਲਾ ਨੇ ਪਹਿਲਾ ਸਥਾਨ ਅਤੇ ਅੰਮ੍ਰਿਤਪਾਲ ਸਿੰਘ ਸਰਕਾਰੀ ਮਿਸਰੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੋਹਟਬੱਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੁਰਬਾਣੀ ਕੰਠ ਮੁਕਾਬਲੇ ਵਿੱਚੋਂ ਕੁਲਜੀਤ ਕੌਰ ਜੀ. ਐਚ ਖਾਲਸਾ ਸਕੂਲ ਧਾਲੀਆਂ ਨੇ ਪਹਿਲਾ ਅਤੇ ਪ੍ਰਦੀਪ ਕੌਰ ਗੁਰੂ ਖਾਲਸਾ ਕਾਲਜ ਕਮਾਲਪੁਰਾ ਅਤੇ ਇਸੇ ਤਰਾਂ ਗੁਰਬਾਣੀ ਕੰਠ ਮੁਕਾਬਲੇ ਵਿੱਚੋਂ ਗੁਰਵੀਰ ਸਿੰਘ ਚੀਮਾਂ ਵੀ ਅੱਵਲ ਰਿਹਾ।
ਕੀਰਤਨ ਮੁਕਾਬਲਿਆਂ ਵਿੱਚੋ ਧਰਮ ਪ੍ਰਚਾਰ ਕਮੇਟੀ ਸ਼ੇਰਗੜ ਚੀਮਾਂ ਦੇ ਬੱਚਿਆਂ ਨੇ ਰਸ-ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ  ਸਮਾਮਗ ਵਿੱਚ ਸਿੱਖ ਬੁੱਧਜੀਵੀ ਡਾ ਸਰੂਪ ਸਿੰਘ ਔਲਖ ਅਤੇ ਭਾਈ ਇੰਦਰਮੋਹਨ ਸਿੰਘ ਕੈਨੇਡਾ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਕੇ, ਬਾਣੀ ਅਤੇ ਬਾਣੇ ਨਾਲ ਜੁੜਨ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੱਤੀ ।ਉਨ੍ਹਾਂ ਅੱਗੇ ਕਿਹਾ ਸਮਾਜ ਵਿਚ ਵੱਧ ਰਿਹਾ ਨਸਾ ਚਿੰਤਾ ਦਾ ਵਿਸ਼ਾ ਹੈ।ਜੋ ਬੱਚਿਆਂ ਦੇ ਕੋਮਲ ਭਵਿੱਖ ਨੂੰ ਧੁੰਦਲਾ ਕਰ ਰਿਹਾ ਹੈ।ਅੰਤ ਵਿਚ ਵੱਖ ਵੱਖ ਕੈਟਾਗਰੀਆਂ ਵਿੱਚੋਂ ਜੇਤੂ ਰਹੇ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।ਦੋ ਦਿਨ ਚੱਲੇ ਇਸ ਧਾਰਮਿਕ ਸਮਾਗਮ ਵਿਚ ਗੁਰੂ ਕਿ ਲੰਗਰ ਅਟੁੱਤ ਵਰਤਿਆ।
ਇਸ ਮੌਕੇ ਖਜ਼ਾਨਚੀ ਸਵਰਨਜੀਤ ਸਿੰਘ, ਕੈਪਟਨ ਹਰਜਿੰਦਰ ਸਿੰਘ ਚੀਮਾਂ, ਭਾਈ ਜਗਦੇਵ ਸਿੰਘ ਲੋਹਟਬੱਦੀ, ਮਾਸਟਰ ਚਮਕੌਰ ਸਿੰਘ ਕਲਿਆਣ, ਇਕਬਾਲ ਸਿੰਘ ਫਰਵਾਲੀ, ਜਥੇਦਾਰ ਦਲੀਪ ਸਿੰਘ ਝਨੇਰ, ਭਾਈ ਕੁਲਦੀਪ ਸਿੰਘ ਬਿਸ਼ਨਗੜ੍ਹ, ਮਾ. ਅੰਮ੍ਰਿਤਪਾਲ ਸਿੰਘ, ਗੁਰਬਖਸ ਸਿੰਘ ਕਲਿਆਣ, ਸੈਕਟਰੀ ਅਮਰਜੀਤ ਸਿੰਘ ਲੋਹਟਬੱਦੀ, ਮਾ. ਪਰਮਜੀਤ ਸਿੰਘ ਆਦਿ ਤੋਂ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply