ਨਾ ਤੂੰ ਲਾਇਆ ਮੈਨੂੰ
ਨਾ ਤੂੰ ਪਾਣੀ ਪਾਇਆ ਮੈਨੂੰ
ਬਸ ਵੱਢਣ ਹੀ ਤੂੰ ਆਇਆ ਮੈਨੂੰ
ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ
ਹੋ ਸਕਦਾ ਏ ਕਿ ਪਤਾ ਲੱਗੇ ਵੀ ਨਾ ਤੈਨੂੰ
ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ
ਮੇਰੀ ਹੋਂਦ ਨੂੰ ਖਤਮ ਤੂੰ ਕਰਕੇ
ਫਿਰ ਕਿਹੜਾ ਸੌਂ ਜਾਵੇਂਗਾ ਢਿੱਡ ਤੂੰ ਭਰਕੇ
ਦੱਸ ਭਲਿਆ ਕੀ ਲੈ ਜਾਵੇਂਗਾ ਤੂ ਹਿੱਕ ‘ਤੇ ਧਰ ਕੇ
ਸਭ ਕੁੱਝ ਇੱਥੇ ਰਹਿ ਜਾਣਾ
ਨਾ ਕਿਸੇ ਨੇ ਕੁੱਝ ਨਾਲ ਲੈ ਜਾਣਾ
ਮੰਨਣਾ ਪੈਣਾ ਸਭ ਨੂੰ ਭਾਣਾ
ਜਿਹੜੇ ਜਿਊਣਾ ਚਾਹੁੰਦੇ ਨੇ ਉਹਨਾਂ ਨੂੰ ਜਿਊਣ ਦਿਉ
ਜਿਹੜੇ ਰੁੱਖ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਤਾਂ ਲਾਉਣ ਦਿਉ
ਜਿਹੜੇ ਪਾਣੀ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਤਾਂ ਪਾਣੀ ਪਾਉਣ ਦਿਉ
ਜੇ ਤੂੰ ਸਾਨੂੰ ਲਾ ਨਹੀਂ ਸਕਦਾ, ਫਿਰ ਸਾਨੂੰ ਵੱਢਣ ਦਾ ਵੀ ਤੇਰਾ ਹੱਕ ਨਹੀਂ
ਤੂੰ ਤੇ ਮੈ ਹਾਂ ਭਰਾਵਾਂ ਵਰਗੇ, ਇਸ ਵਿੱਚ ਕਿਸੇ ਨੂੰ ਹੋਣਾ ਚਾਹੀਦਾ ਸ਼ੱਕ ਨਹੀਂ
ਜਿੰਨੇ ਧਰਤੀ ਉਤੇ ਰਹਿਣ ਦੇ ਨੇ ਹੱਕ ਤੇਰੇ ਕੋਲ, ਉਸ ਤੋਂ ਮੇਰੇ ਕੋਲ ਵੀ ਘੱਟ ਨਹੀਂ
ਵੇਖ ਚੰਗਿਆ ਇਨਸਾਨਾ, ਜੇ ਤੂੰ ਮੇਰਾ ਚੰਗਾ ਨਹੀਂ ਸੋਚਣਾ, ਤੇ ਨਾ ਸੋਚ
ਪਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ, ਤਾਂ ਚੰਗਾ ਲੈ ਸੋਚ
‘ਜਸਵਿੰਦਰਾ’ ਸਾਨੂੰ ਵੱਢ ਲੈ ਨਾ ਪੰਗਾ, ਇਹ ਤੇਰੇ ਭਵਿੱਖ ਲਈ ਨਹੀਂ ਹੋਵੇਗਾ ਚੰਗਾ
ਸਾਡੇ ਪ੍ਰਤੀ ਤੂੰ ਆਪਣੀ ਬਦਲ ਲੈ ਸੋਚ, ਸਾਨੂੰ ਵੱਢ ਕੇ ਧਰਤੀ ਦਾ ਸਿਰ ਕਰ ਨਾ ਨੰਗਾ
ਕਿਉਂਕਿ ਨਾ ਤੂੰ ਲਾਇਆ ਮੈਨੂੰ
ਨਾ ਤੂੰ ਪਾਣੀ ਪਾਇਆ ਮੈਨੂੰ
ਬਸ ਵੱਢਣ ਹੀ ਤੂੰ ਆਇਆ ਮੈਨੂੰ 1404202202
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਮੋ – 7589155501