Tuesday, December 24, 2024

ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਵਲੋਂ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ 16 ਮਈ ਨੂੰ

ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ (ਰਜਿ: 23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗੁਰਜੰਟ ਸਿੰਘ ਧੂਰੀ, ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਦੀ ਅਗਵਾਈ ਹੇਠ ਰਣਬੀਰ ਕਲੱਬ ਰੋਡ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 16 ਮਈ ਧਰਨਾ ਦਿੱਤਾ ਜਾਵੇਗਾ।ਯੂਨੀਅਨ ਆਗੁਆਂ ਨੇ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ਼ ਸਕੀਮਾਂ ਉਪਰ 15-20 ਸਾਲਾਂ ਤੋਂ ਲਗਾਤਾਰ ਠੇਕੇਦਾਰਾਂ, ਸੁਸਾਇਟੀਆਂ ਅਤੇ ਕੰਪਨੀਆਂ ਰਾਹੀਂ ਰੱਖੇ ਕੱਚੇ ਕਾਮਿਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਪੂਰੀਆਂ ਉਜ਼ਰਤਾਂ ਨਹੀਂ ਦਿੱਤੀਆਂ ਜਾ ਰਹੀਆਂ, ਕਿਸੇ ਵਰਕਰ ਦੀ ਹਾਜ਼ਰੀ ਨਹੀਂ ਲਗਾਈ ਜਾਂਦੀ, ਸੀਵਰੇਜ਼ ਬੋਰਡ ਦੀ ਮਿਲੀਭੁਗਤ ਨਾਲ ਪਿਛਲੇ 2-2 ਸਾਲਾਂ ਤੋਂ ਵਰਕਰਾਂ ਦਾ ਬਣਦਾ ਈ.ਪੀ.ਐਫ, ਜਮ੍ਹਾਂ ਨਹੀਂ ਕਰਵਾਇਆ ਜਾਂਦਾ, ਵਰਕਰਾਂ ਨੂੰ ਈ.ਐਸ.ਆਈ ਕਾਰਡ ਜਾਰੀ ਨਹੀਂ ਕੀਤੇ ਗਏ, ਕਿਸੇ ਵੀ ਵਰਕਰ ਨੂੰ ਹਫ਼ਤਾਵਾਰੀ ਛੁੱਟੀ ਨਹੀਂ ਦਿੱਤੀ ਜਾਂਦੀ।ਉਨਾਂ ਕਿਹਾ ਕਿ ਜਥੇਬੰਦੀ ਵਲੋਂ ਕਾਰਜਕਾਰੀ ਇੰਜਨੀਅਰ ਸੰਗਰੂਰ ਨਾਲ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਹੱਲ ਨਹੀਂ ਕੀਤਾ ਗਿਆ।ਇਸ ਲਈ ਮਜ਼ਬੂਰਨ ਆਪਣਾ ਕੰਮ ਬੰਦ ਕਰਕੇ 16 ਮਈ ਨੂੰ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਸੀਵੇਰੇਜ਼ ਬੋਰਡ ਦੀ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …