ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਰਿਲਾਇਂਸ ਕਮਿਊਨੀਕੇਸ਼ਨਜ ਵੱਲੋ ਅੱਜ ਇਕ ਜਾਇੰਟ ਕੈਂਪਸ ਪਲੈਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਐਮ ਬੀ ਏ, ਬੀ ਬੀ ਏ, ਬੀ ਸੀ ਏ, ਬੀ ਐਸ ਸੀ (ਆਈ ਟੀ), ਬੀ ਕਾਮ (ਪ੍ਰੋਫੈਸ਼ਨਲ) ਦੇ ਅਖੀਰਲੇ ਬੈਚਸ ਨੂੰ ਇੰਟਰਵਿਊ ਦੇ ਵੱਖ ਵੱਖ ਪੜਾਆਂ ਤੋਂ ਲੰਘਾਉਂਦਿਆ ਉਹਨਾਂ ਨੂੰ ਨੌਕਰੀ ਲਈ ਚੁਣਨਾ ਸੀ। ਇਸ ਜਾਇੰਟ ਪਲੇਸਮੈਂਟ ਡਰਾਈਵ ਵਿਚ ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਖਾਲਸਾ ਕਾਲਜ, ਖਾਲਸਾ ਕਾਲਜ ਫਾਰ ਵੁਮੈਨ, ਡੀ. ਏ. ਵੀ. ਕਾਲਜ, ਹਿੰਦੂ ਕਾਲਜ, ਐਸ ਆਰ ਗੋਰਮਿੰਟ ਜਾਲਜ, ਐਸ ਐਨ ਕਾਲਜ ਤੋ ਲਗਭਗ 250 ਬੱਚਿਆ ਨੇ ਭਾਗ ਲਿਆ। ਪ੍ਰਧਾਨ ਚੀਫ ਖਾਲਸਾ ਦੀਵਾਨ ਸ. ਚਰਨਜੀਤ ਸਿੰਘ ਚੱਡਾ ਨੇ ਇਸ ਮੌਕੇ ਖੁਸ਼ੀ ਜਾਹਰ ਕਰਦਿਆ ਕਿਹਾ ਕਿ ਅਜਿਹੀਆ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਅਤੇ ਕੰਪਨੀਆਂ ਦੋਹਾਂ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ। ਨੌਕਰੀਆ ਤੋ ਇਲਾਵਾ ਵਿਦਿਆਰਥੀਆ ਨੂੰ ਕਾਲਜ ਕੈਂਪਸ ਵਿਚ ਵੀ ਇੰਟਰਵਿਊਜ਼ ਦੇ ਤਜੁਰਬੇ, ਲੋੜੀਂਦੀ ਗਾਈਡੈਂਸ ਮਿਲਦੀ ਹੈ। ਪ੍ਰਿੰਸੀਪਲ ਐਚ. ਐਸ. ਸੰਧੂ ਨੇ ਕਿਹਾ ਕਿ ਜਾਇੰਟ ਕੈਂਪਸ ਡਰਾਈਵ ਰਾਹੀ ਵਿਦਿਆਰਥੀਆ ਦੀ ਪ੍ਰਤਿਭਾ ਆਤਮ ਵਿਸ਼ਵਾਸ ਅਤੇ ਗਿਆਨ ਦਾ ਪਤਾ ਲੱਗਦਾ ਹੈ ਅਤੇ ਸਮੇ ਰਹਿੰਦੇ ਵਿਦਿਆਰਥੀਆ ਦੀਆਂ ਕਮੀਆਂ ਨੂੰ ਸੁਧਾਰਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਸੀ. ਕੇ. ਡੀ. ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਦਿਆਰਥੀਆਂ ਦੀ ਸਹੂਲਤਾ ਲਈ ਅਜਿਹੇ ਪਲੈਸਮੈਂਟ ਡਰਾਈਵ ਦਾ ਆਯੋਜਨ ਕਰਦਾ ਰਹੇਗਾ। ਇਸ ਮੌਕੇ ਡਾ. ਧਰਮਵੀਰ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ), ਇੰਜੀ. ਸਰਬਜੋਤ ਸਿੰਘ, ਪ੍ਰੋ. ਗਗਨਦੀਪ ਸਿੰਘ ਨੇ ਕੰਪਨੀ ਦੇ ਨੁਮਾਇੰਦਿਆ ਦਾ ਧੰਨਵਾਦ ਪ੍ਰਗਟ ਕੀਤਾ। ਰਿਲਾਇੰਸ ਕਮਿਊਨੀਕੇਸ਼ਨ ਕੰਪਨੀ ਨੇ ਵੀ ਜਾਇੰਟ ਕੈਂਪਸ ਪਲੇਸਮੈਂਟ ਡਰਾਈਵ ਲਈ ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਜਿਸ ਰਾਹੀਂ ਉਹ ਇਤਨੇ ਕੁਸ਼ਲ ਅਤੇ ਪ੍ਰਤਿਭਾਵਾਨ ਉਮੀਦਵਾਰਾ ਦੀ ਚੌਣ ਕਰਨ ਦੇ ਕਾਬਿਲ ਬਣ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			
 
			 
						
					 
						
					 
						
					