ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾਂ ਸਿੱਖਿਆ ਅਫਸਰ ਦੀਆਂ ਹਦਾਇਤਾਂ ਅਨੁਸਾਰ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਪ੍ਰਦੀਪ ਸਰੀਨ ਦੀ ਅਗਵਾਈ ਵਿੱਚ ਚਾਈਨੀਜ਼ ਡੋਰ ਦੀ ਵਰਤੋਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਬੱਚਿਆਂ ਨੂੰ ਚਾਈਨੀਜ਼ ਡੋਰ ਦੇ ਮਾੜੇ ਪ੍ਰਭਾਵ ਅਤੇ ਘਾਤਕ ਜਖਮਾਂ ਦੇ ਬਾਰੇ ਦੱਸਿਆ ਗਿਆ। ਬੱਚਿਆਂ ਨੂੰ ਡੋਰ ਦੇ ਅੱਡੇ ਤੇ ਲਿਜਾ ਕੇ ਪੁਰਾਣੇ ਸਮੇਂ ਤੋਂ ਅਡੇ ਤੇ ਤਿਆਰ ਕੀਤੀ ਜਾ ਰਹੀ ਡੋਰ ਅਤੇ ਚਾਈਨੀਜ਼ ਡੋਰ ਦਾ ਫਰਕ ਵਿਖਾਇਆ ਤੇ ਸਮਝਾਇਆ ਕਿ ਇਸ ਦੇ ਨਾਲ ਹੀ ਡੀ.ਸੀ. ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਨੰਬਰ 987827358, 9676500049, 9417400085, 9814220581 ਵੀ ਸਭ ਨੂੰ ਦਿੱਤੇ ਗਏ ਤਾਂ ਕਿ ਅਗਰ ਕੋਈ ਚਾਈਨੀਜ਼ ਡੋਰ ਵੇਚਦਾ ਹੋਏ ਤਾਂ ਇੰਨ੍ਹਾਂ ਨੰਬਰਾਂ ਤੇ ਸ਼ਿਕਾਇਤ ਕੀਤੀ ਜਾ ਸਕੇ। ਇਹ ਰੈਲੀ ਲੋਹਗੜ੍ਹ, ਹਾਥੀ ਗੇਟ, ਢਾਬ ਖਟੀਕਾਂ, ਕਟੜਾ ਭਾਈ ਸੰਤ ਸਿੰਘ, ਲਹੋਰੀ ਗੇਟ ਹੁੰਦੇ ਹੋਏ ਵਾਪਸ ਸਕੂਲ ਵਿੱਚ ਸਮਾਪਤ ਹੋਈ। ਇਸ ਮੌਕੇ ਸਕੂਲ ਦੇ ਅਧਿਆਪਕ ਅਜੈ ਚੌਹਾਨ, ਕਮਲਜੀਤ ਗੁਪਤਾ, ਜੀ.ਪੀ. ਸਿੰਘ, ਅਸ਼ਵਨੀ ਕੁਮਾਰ, ਸ਼ਾਦੀ ਲਾਲ, ਵਿਮਲ ਕੁਮਾਰ, ਦੀਪਕ ਕੁਮਾਰ, ਸੀਮਾ ਸ਼ਰਮਾ, ਸੁਰੇਸ਼ ਚੰਦ ਸ਼ਾਸ਼ਤਰੀ, ਵਿਪਨ ਕੁਮਾਰ, ਰਾਹੁਲ ਕੁਮਾਰ, ਰਜੀਵ ਕੁਮਾਰ, ਰਿਸ਼ੀ ਕੱਦ, ਸੰਜੇ ਕੁਮਾਰ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …