Monday, December 23, 2024

ਪੈਰਾਮਾਊਂਟ ਸਕੂਲ ਵਿਖੇ ਬਾਬਾ ਭੋਲ੍ਹਾ ਗਿਰ ਸਪੋਰਟਸ ਕਲੱਬ ਦਾ 41ਵਾਂ ਕਬੱਡੀ ਕੱਪ ਪੋਸਟਰ ਰਲੀਜ਼

ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ) – ਸ਼ੁਕਰਵਾਰ ਨੂੰ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਬਾਬਾ ਭੋਲ੍ਹਾ ਗਿਰ ਸਪੋਰਟਸ ਕਲੱਬ ਦਾ 41ਵਾਂ ਕਬੱਡੀ ਕੱਪ ਪੋਸਟਰ ਰਲੀਜ਼ ਕੀਤਾ ਗਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਤੇ ਸਰਬਜੀਤ ਸਿੰਘ ਚੀਮਾਂ ਨੇ ਦੱਸਿਆ ਕੀ 41ਵਾਂ ਸ਼ਾਨਦਾਰ ਕਬੱਡੀ ਕੱਪ 26 ਅਗਸਤ ਦਿਨ ਸ਼ੁਕਰਵਾਰ ਅਤੇ 27 ਅਗਸਤ ਦਿਨ ਸ਼ਨੀਵਾਰ ਨੂੰ ਸਮਾਧ ਬਾਬਾ ਭੋਲ੍ਹਾ ਗਿਰ ਪਿੰਡ ਚੀਮਾਂ ਸਾਹਿਬ ਵਿਖੇ ਕਰਵਾਇਆ ਜਾਵੇਗਾ।ਜਿਸ ਵਿੱਚ ਪਹਿਲਾ ਇਨਾਮ 100000/- ਰੁਪਏ ਅਤੇ ਦੂਜਾ ਇਨਾਮ 75,000/- ਰੁਪਏ ਰੱਖਿਆ ਗਿਆ।
                    ਇਸ ਸਮੇਂ ਬਾਬਾ ਭੋਲ੍ਹਾ ਗਿਰ ਸਪੋਰਟਸ ਕਲੱਬ ਦੇ ਮੈਂਬਰ, ਪ੍ਰਧਾਨ ਕਾਕਾ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ, ਕਾਲਾ ਮੋਤੇਕਾ, ਜਗਤਾਰ ਸਿੰਘ, ਸੋਸਾਇਟੀ ਪ੍ਰਧਾਨ ਮਨਦੀਪ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …