Sunday, December 22, 2024

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਲੱਗਾ ਮੁਫਤ ਮੈਡੀਕਲ ਕੈਂਪ

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਮੁਫਤ ਮੈਡੀਕਲ ਕੈਂਪ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਦੀ ਦੇਖ-ਰੇਖ ਵਿੱਚ ਲਗਾਇਆ ਗਿਆ।ਕੈਂਪ ਦਾ ਉਦਘਾਟਨ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲਿਟਲ ਨੇ ਕੀਤਾ।ਮੈਨੇਜਿੰਗ ਡਾਇਰੈਕਟਰ ਲਿਟਲ ਨੇ ਕਿਹਾ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਲੋਂ ਮਾਨਵਤਾ ਦੀ ਸੇਵਾ ਨੂੰ ਆਪਣਾ ਧਾਰਮਿਕ ਫਰਜ਼ ਸਮਝਦਿਆਂ ਇਹ ਸੇਵਾਵਾਂ ਨਿਰੰਤਰ ਜਾਰੀ ਹਨ।ਅੱਜ ਦੇ ਕੈਂਪ ਵਿਚ ਲਗਭਗ 400 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ।ਮਾਹਿਰ ਡਾਕਟਰਾਂ ਡਾ. ਜੇ. ਐਸ ਖਾਲਸਾ, ਡਾ. ਨਾਰੰਗ, ਡਾ. ਜਿਤੇਂਦਰ ਪਹਲਜਾਨੀ, ਡਾ. ਮਨਜਿੰਦਰ, ਡਾ. ਸੁਗੰਧੀ ਡਾ. ਹਰਸਿਮਰਨ, ਡਾ. ਤਮਨ, ਡਾ. ਨਵਜੋਤ ਦੀ ਟੀਮ ਵਲੋਂ ਚੈਕਅੱਪ ਕੀਤਾ ਗਿਆ।ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਪਰਮਜੀਤ ਸਿੰਘ ਮੈਨੇਜਰ ਟਰੱਸਟੀ, ਕੰਵਲਜੀਤ ਸਿੰਘ ਟਰੱਸਟੀ, ਨਰਿੰਦਰ ਸਿੰਘ ਚਾਵਲਾ ਟਰੱਸਟੀ, ਜਗਮੋਹਨ ਸਿੰਘ ਟਰੱਸਟੀ, ਸਤਵਿੰਦਰ ਪਾਲ ਸਿੰਘ, ਦਲਬੀਰ ਸਿੰਘ, ਰਨਦੀਪਕ ਕੋਰ, ਤਜਿੰਦਰ ਕੌਰ ਕੰਵਲਜੀਤ ਸਿੰਘ ਜੈਪੁਰ, ਓਂਕਾਰ ਸਿੰਘ ਪੱਪੂ, ਗੁਰਪ੍ਰੀਤ ਸਿੰਘ ਚਾਹਤ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …