ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਗੁਰੂ ਕਲਗੀਧਰ ਪਬਲਿਕ ਸਕੂਲ ਭਲਾ ਪਿੰਡ ਵਿਖੇ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਦੂਜੇ ਗੁਰੂ ਕਲਗੀਧਰ ਕ੍ਰਿਕੇਟ ਕੱਪ ਚੈਂਪੀਅਨ ਦਾ ਤਾਜ਼ ਆਰ.ਆਰ.ਫਾਈਟ ਕਲੱਬ ਦੇ ਸਿਰ ਸੱਜਿਆ।ਸੂਬਾ ਪੱਧਰੀ ਇਸ ਕ੍ਰਿਕੇਟ ਕੱਪ ਦੌਰਾਨ ਰਾਜ ਦੀਆਂ ਦਰਜ਼ਨਾਂ ਕ੍ਰਿਕੇਟ ਟੀਮਾਂ ਦੇ 200 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।ਞਕਲਗੀਧਰ ਕ੍ਰਿਕੇਟ ਅਕਾਦਮੀ, ਅੰਮ੍ਰਿਤਸਰ ਲੀਜੈਂਡ, ਬੀ.ਡੀ.ਐਸ ਕਿੰਗਜ਼, ਆਰ.ਆਰ ਫਈਟ ਕਲੱਬ, ਅੰਬਰਸਰੀਆ ਕਿੰਗਜ਼, ਗੱਗੋਮਾਹਲ ਇਲੈਵਨ, ਸ਼ਾਈਨ ਫਾਊਂਡੇਸ਼ਨ, ਇੰਪੀਰੀਅਲ ਕਲੱਬ, ਐਚ.ਡੀ.ਐਫ.ਸੀ ਬੈਂਕ, ਬੀ.ਬੀ.ਐਸ ਲਾਇਨਜ਼ ਤੇ ਸ੍ਰੀ ਹਰਗੋਬਿੰਦ ਕਲੱਬ ਦੀਆਂ ਟੀਮਾਂ ਦੇ ਸਿਲਸਿਲੇਵਾਰ ਆਪਸੀ ਮੈਚਾਂ ਤੋਂ ਬਾਅਦ ਆਰ.ਆਰ ਫਾਈਟ ਕਲੱਬ ਤੇ ਬੀ.ਡੀ.ਐਸ ਸਪੋਰਟਸ ਕਲੱਬ ਦੇ ਵੱਕਾਰੀ ਚੈਂਪੀਅਨ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ।ਜਿਸ ਦੌਰਾਨ ਆਰ.ਆਰ ਫਾਈਟ ਕਲੱਬ ਮੋਹਰੀ ਰਹਿੰਦੇ ਹੋਏ ਪਹਿਲੇ ਸਥਾਨ ‘ਤੇ ਰਹੀ ਅਤੇ ਚੈਂਪੀਅਨ ਬਣੀ ਜਦੋਂ ਕਿ ਬੀ.ਡੀ.ਐਸ ਸਪੋਰਟਸ ਕਲੱਬ ਦੂਸਰੇ ਸਥਾਨ ਤੇ ਰਹਿੰਦੇ ਹੋਏ ਰਨਜ਼ਅੱਪ ਰਿਹਾ।ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਤੇਜਬੀਰ ਸਿੰਘ ਵਿਰਕ ਨੇ ਦੱਸਿਆ ਕਿ ਪਹਿਲੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਤੋਂ ਇਲਾਵਾ ਲਵ ਗਿੱਲ ਬੈਸਟ ਬੈਟਸਮੈਨ, ਜਦੋਂ ਕਿ ਨਿਸ਼ਾਨ ਬਿਆਸ ਬੇਸਟ ਪਲੇਅਰ ਆਫ ਟਠਰਨਾਮੈਂਟ ਐਲਾਨੇ ਗਏ।ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਗਦ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪੇਂਡੂ ਖਿੱਤੇ ‘ਚ ਕ੍ਰਿਕਟ ਖੇਡ ਦਾ ਪ੍ਰਚਲਣ ਦਿਨ ਪ੍ਰਤੀਦਿਨ ਵਧਦਾ ਜਾ ਰਿਹਾ ਹੈ।ਜਿਸ ਨੂੰ ਲੈ ਕੇ ਉਨ੍ਹਾਂ ਦੀ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਇਹ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜੋ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …