Tuesday, July 15, 2025
Breaking News

ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਾਸਤੇ ਗੁਰਦਾਸਪੁਰ ਦੀਆਂ ਟੀਮਾਂ ਰਵਾਨਾ

ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਵਿਖਾਈ ਝੰਡੀ

PPN0812201403
ਬਟਾਲਾ, 8 ਦਸੰਬਰ (ਨਰਿੰਦਰ ਬਰਨਾਲ) –  ਡਾਇਰੈਟਕਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿਘ ਸੈਣੀ ਦੇ ਦਿਸਾਂ ਨਿਰਦੇਸਾਂ ਅਧੀਨ ਜਿਲਾ ਗੁਰਦਾਸਪੁਰ ਦੀਆਂ ਵੱਖ ਵੱਖ ਸਕੂਲਾਂ ਦੀ ਟੀਮਾਂ ਅੱਜ ਆਈ ਈ ਟੀ ਭੱਦਲ ਰੋਪੜ ਵਿਖੇ ਰਾਜ ਪੱਧਰੀ ਵਿਗਿਆਨ ਪ੍ਰਦਰਸਨੀ ਵਿਖੇ ਟੀਮਾਂ ਰਵਾਨਾ ਹੋਈਆਂ । ਇਹਨਾ ਟੀਮਾਂ ਨੂੰ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਨੇ ਝੰਡੀ ਵਿਖਾਕੇ ਬੱਸ ਸਟੈਡ ਬਟਾਲਾ ਤੋ ਰਵਾਨਾ ਕੀਤਾ ਗਿਆ। ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ  ਦੀ ਦੇਖ ਰੇਖ ਵਿਚ ਸ੍ਰੀ ਸੰਦੀਪ ਸਰਮਾ ਸਰਕਾਰੀ ਹਾਈ ਸਕੂਲ ਹਰਦੋਝੰਡੇ ਜਿਲਾ ਗੁਰਦਾਸਪੁਰ ਤੋ ਗਈਆਂ ਟੀਮਾਂ ਦੀ ਰਜਿਸਟਰੇਸਨ, ਪ੍ਰੇਮ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੂਪਸੜੀ ਟੀਮਾਂ ਦੇ ਇੰਚਾਰਜ, ਦਵਿੰਦਰ ਸਿਘ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਿਰਾਮ ਪੁਰ ਕੋ ਮੈਬਰ, ਸ੍ਰੀ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਬਤੌਰ ਸਹਾਇਕ ਮੈਬਰ ਨਿਯੁਕਤ ਕੀਤਾ ਗਿਆ ਹੈ।ਸ੍ਰੀ ਰਵਿੰਦਰ ਪਾਲ ਸਿੰਘ ਚਾਹਲ ਨੇ ਦੱਸਿਆ ਕਿ ਵੱਖ ਵੱਖ ਮੁਕਾਬਲਿਆਂ ਵਿਚ ਮੋਹਰੀ ਟੀਮਾ ਨੂੰ ਰਾਜ ਪੱਧਰੀ ਵਿਗਿਆਨ ਪ੍ਰਦਰਸਨੀ ਵਾਸਤੇ ਭੇਜਿਆ ਜਾ ਰਿਹਾ ਹੈੈ।ਟੀਮਾਂ ਦੀ ਰਵਾਨੀ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਨਰਿੰਦਰ ਸਿੰਘ ਬਰਨਾਲ ਜੈਤੋਸਰਜਾ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply