ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਕਸਬੇ ਦੀ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵਲੋਂ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਹੋਏ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਦਾ ਦਿਹਾੜਾ ਵੀਰਵਾਰ ਨੂੰ 10ਵੀਂ ਵਾਰ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਮਨਾਇਆ ਗਿਆ।ਜਿਸ ਦੋਰਾਨ ਇਸ ਵਾਰ ਪੂਜਾ ਦੀ ਰਸਮ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਤੇ ਅਗਰਵਾਲ ਸਭਾ ਚੀਮਾ ਮੰਡੀ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਬਾਂਸਲ, ਸ੍ਰੀ ਰਾਮ ਨੌਮੀ ਉਤਸਵ ਕਮੇਟੀ ਅਤੇ ਬਲਰਾਮ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਸੇਵਾਦਾਰ ਜਨਕ ਰਾਜ ਚੱਕੀ ਵਾਲੇ ਦੇ ਛੋਟੇ ਭਰਾ ਸੁਭਾਸ਼ ਚੰਦ ਤੇ ਅਸ਼ਵਨੀ ਕੁਮਾਰ ਆਸ਼ੂ ਦੇ ਪਰਿਵਾਰ ਵਲੋਂ ਕੀਤੀ ਗਈ।ਆਪਣੇ ਸੰਬੋਧਨ ‘ਚ ਧਰਮ ਪਾਲ ਸ਼ਰਮਾ ਨੇ ਸਫਲਤਾ ਪੂਰਵਕ ਲੜੀ ਚਲਾਉਣ ਲਈ ਸੰਸਥਾ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।ਪੂਜਾ ਦੀ ਰਸਮ ਅਦਾ ਕਰਨ ਵਾਲੇ ਪਰਿਵਾਰਾਂ ਨੂੰ ਸੰਸਥਾ ਵੱਲੋਂ ਮੰਦਰ ਦੇ ਪੁਜਾਰੀ ਮਨੋਜ ਸ਼ਰਮਾ ਨੇ ਸਨਮਾਨਿਤ ਕੀਤਾ।
ਇਸ ਮੌਕੇ ਸ੍ਰੀ ਮਹਾਕਾਲੇਸਵਰ ਸ਼ਿਵ ਧਾਮ ਦੇ ਪੁਜਾਰੀ ਸੁਖਵਿੰਦਰ ਸ਼ਰਮਾ, ਅਗਰਵਾਲ ਸਭਾ ਤੇ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਚੀਮਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਚੇਅਰਮੈਨ ਜੀਵਨ ਬਾਂਸਲ, ਤਰਲੋਚਨ ਗੋਇਲ ਚੀਮਾ ਆਦਿ ਧਰਮ ਮਿਸ਼ਨ ਵਲੋਂ ਸੂਬਾ ਕਮੇਟੀ ਸੇਵਾਦਾਰ ਬਾਬਾ ਧਰਮਾ ਸਿੰਘ, ਸਮਾਜ ਸੇਵੀ ਦਰਸ਼ਨ ਸਿੰਘ ਨੱਥੂ ਕਾ, ਗੋਬਿੰਦ ਰਾਮ ਗੋਂਦਾਂ, ਮੁਕੇਸ਼ ਕੁਮਾਰ, ਧਰਮ ਪਾਲ ਸ਼ਰਮਾ, ਜਨਕ ਰਾਜ ਚੱਕੀ ਵਾਲੇ, ਰਾਹੁਲ ਗਰਗ, ਅਸ਼ੋਕ ਬਾਂਸਲ, ਪ੍ਰਦੀਪ ਕੁਮਾਰ ਤੇ ਹੈਪੀ ਕੁਮਾਰ ਆਦਿ ਹਾਜ਼ਰ ਸਨ
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …