Sunday, December 22, 2024

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ ਆਯੋਜਿਤ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਪ੍ਰਬੰਧਕ ਕਮੇਟੀ ਸ਼੍ਰੀ ਪ੍ਰਾਚੀਨ ਸ਼ਿਵ ਮੰਦਰ (ਬਗੀਚੀ ਵਾਲਾ) ਦੇ ਸਹਿਯੋਗ ਨਾਲ ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ “ਅੱਖਾਂ ਦਾ ਵਿਸ਼ਾਲ ਮੁਫਤ ਆਈ ਚੈਕਅੱਪ ਤੇ ਅਪ੍ਰੇਸ਼ਨ ਕੈੰਂਪ” ਲਾਇਨ ਡਾਕਟਰ ਪਰਮਜੀਤ ਸਿੰਘ ਦੀ ਪ੍ਰਧਾਨਗੀ ‘ਚ ਸ਼੍ਰੀ ਪ੍ਰਾਚੀਨ ਸ਼ਿਵ ਮੰਦਰ (ਬਗੀਚੀ ਵਾਲਾ) ਨੇੜੇ ਬੱਸ ਸਟੈਂਡ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਵਿੱਚ ਲਾਇਨ ਡਾਕਟਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਭਗਗ 310 ਵਿਅਕਤੀਆਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ ਅਤੇ ਸਭ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਡਾਕਟਰ ਪਰਮਜੀਤ ਆਈ ਕੇਅਰ ਸੈੰਟਰ ਨਾਨਕਿਆਣਾ ਰੋਡ ਸੰਗਰੂਰ ਵਿਖੇ ਤਕਰੀਬਨ 200 ਲੋੜਬੰਦ ਵਿਅਕਤੀਆਂ ਦੇ ਮੁਫਤ ਲੈੰਂਜ਼ ਅੱਜ ਅਤੇ ਕੱਲ ਦੋ ਦਿਨਾਂ ਦੌਰਾਨ ਪਾਏ ਜਾਣਗੇ।ਪ੍ਰਾਜੈਕਟ ਚੇਅਰਪਰਸਨ ਲਾਇਨ ਰਾਜ ਕੁਮਾਰ ਗੋਇਲ ਅਤੇ ਕੋ-ਪ੍ਰੋਜੈਕਟ ਚੇਅਰਮੈਨ ਲਾਇਨ ਜਗਨ ਨਾਥ ਗੋਇਲ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਕੈੰਪ ਵਿੱਚ ਹੋਣ ਵਾਲੇ ਸਾਰੇ ਅਪ੍ਰੇਸ਼ਨਾਂ ਦਾ ਖਰਚਾ ਲਾਇਨ ਵਿਨੋਦ ਮਘਾਨ ਵਲੋਂ ਸਪਾਂਸਰ ਕੀਤਾ ਗਿਆ।
ਪ੍ਰਬੰਧਕ ਕਮੇਟੀ ਵਲੋਂ ਕੈੰਂਪ ਲਈ ਯੋਗ ਪ੍ਰਬੰਧ ਕੀਤੇ ਗਏ ਅਤੇ ਆਏ ਮਰੀਜ਼ਾਂ ਲਈ ਕਲੱਬ ਮੈੰਬਰਾਂ ਦੇ ਸਹਿਯੋਗ ਨਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ।ਚਾਹ ਦੇ ਲੰਗਰ ਦਾ ਸਾਰਾ ਖਰਚਾ ਲਾਇਨ ਜਗਦੀਸ਼ ਬਾਂਸਲ ਵਲੋਂ ਕੀਤਾ ਗਿਆ।ਸੀਨੀਅਰ ਮੈਂਬਰ ਲਾਇਨ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਅਤੇ ਲਾਇਨ ਇੰਜ. ਨਰੇਸ਼ ਸਿੰਗਲਾ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ ਜਿਵੇਂ ਕਿ ਕਲੱਬ ਵਲੋਂ ਸਾਰਾ ਸਾਲ ਹੀ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ। ਅਪ੍ਰੇਸ਼ਨ ਵਾਲੇ ਸਾਰੇ ਮਰੀਜਾਂ ਦਾ ਮੁਫਤ ਸ਼ੂਗਰ ਚੈਕਅਪ ਸ਼ਰਮਾ ਡਾਇਗਨੋਸਟਿਕ ਲੈਬਾਰਟਰੀ ਸੰਗਰੂਰ ਵਲੋਂ ਕੀਤਾ ਗਿਆ।
ਇਸ ਸਮੇਂ ਲਾਇਨ ਨਿਰੰਜਨ ਦਾਸ ਸਿੰਗਲਾ ਲਾਇਨ ਇੰਜ: ਵੀ.ਕੇ ਦੀਵਾਨ ਲਾਇਨ ਅਮ੍ਰਿਤ ਗਰਗ ਲਾਇਨ ਜਸਪਾਲ ਸਿੰਘ ਰਾਣਾ ਲਾਇਨ ਮੁਕੇਸ਼ ਸ਼ਰਮਾ (ਰੀਜਨ ਚੇਅਰਮੈਨ) ਲਾਇਨ ਅਸ਼ੋਕ ਗੋਇਲ (ਜੋਨ ਚੇਅਰਮੈਨ) ਲਾਇਨ ਜਸਪਾਲ ਸਿੰਘ ਰਤਨ, ਲਾਇਨ ਚਮਨ ਸਿਦਾਨਾ ਅਤੇ ਲਾਇਨ ਇੰਜ. ਐਸ.ਐਸ ਭੱਠਲ ਜਨਰਲ ਸੈਕਟਰੀ ਵੀ ਹਾਜ਼ਰ ਸਨ।ਲਾਇਨ ਕਲ ਬ ਸ਼ੇਰਪੁਰ ਵਲੋਂ ਲਾਇਨ ਵਿਜੈ ਸਿੰਗਲਾ ਆਪਣੇ ਪਰਿਵਾਰ ਸਮੇਤ ਮੌਜ਼ੂਦ ਰਹੇ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …