121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪਿੰ੍ਰਸੀਪਲ ਪ੍ਰੋ. (ਡਾ.) ਜਸਪਾਲ ਸਿੰਘ, ਮੁੱਖ ਮਹਿਮਾਨ ਖਾਲਸਾ ਕਾਲਜ ਦੇ ਫਾਈਨ-ਆਰਟਸ ਵਿਭਾਗ ਤੋਂ ਪ੍ਰੋ. ਮਹਿਤਾਬ ਕੌਰ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਅਰਪਨ ਕੀਤੀਆਂ ਗਈਆਂ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੀ ਅਜ਼ਾਦੀ ’ਚ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦਾ ਬਹੁਤ ਵਡਮੁੱਲਾ ਯੋਗਦਾਨ ਰਿਹਾ ਹੈ।ਅਜ਼ਾਦੀ ਦੇ ਸੰਘਰਸ਼ ਲਈ ਦੇਸ਼ ਭਰ ’ਚ ਜਿੰਨਾਂ 121 ਦੇਸ਼ ਭਗਤਾਂ ਨੂੰ ਫਾਂਸੀ ’ਤੇ ਚੜ੍ਹਾਇਆ ਗਿਆ, ਉਨਾਂ ’ਚੋਂ 93 ਸਿੱਖ ਸਨ।ਭਾਵੇਂ ਸਿੱਖ ਭਾਰਤ ਦੀ ਕੁੱਲ ਆਬਾਦੀ ਦਾ 1.5% ਹਨ, ਪਰ ਆਜ਼ਾਦੀ ਦੇ ਸੰਘਰਸ਼ ’ਚ ਸਿੱਖਾਂ ਦਾ ਯੋਗਦਾਨ 90% ਰਿਹਾ ਹੈ।
ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਪ੍ਰੋਫੈਸਰ ਡਾ. ਸੁਖਮਨਪ੍ਰੀਤ ਕੌਰ ਵਲੋਂ ਕਰਵਾਇਆ ਗਿਆ।ਸ਼ਰਧਾਂਜਲੀ ਦੇ ਤੌਰ ’ਤੇ ਕਾਲਜ ’ਚ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਅਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਡਾ. ਜਸਪਾਲ ਸਿੰਘ ਅਤੇ ਮੁੱਖ ਮਹਿਵਾਨ ਵਲੋਂ ਵੱਖ-ਵੱਖ ਮੁਕਾਬਲਿਆਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਮੋਹਿਤ ਸੈਨੀ, ਪ੍ਰੋ. ਬਲਗੇਰ ਸਿੰਘ, ਪ੍ਰੋ. ਉਤਕਰਸ਼ ਸੇਠ, ਡਾ. ਪੂਰਨਿਮਾ ਖੰਨਾ, ਡਾ. ਨਿਧੀ, ਪੋ. ਹਰਕੰਵਲ ਕੌਰ ਪ੍ਰੋ. ਰਿਚਾ ਜੋਸ਼ੀ, ਰਣਜੀਤ ਸਿੰਘ ਅਤੇ ਕਾਲਜ ਦੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।