Monday, December 23, 2024

ਮੰਤਰੀ ਹਰਭਜਨ ਸਿੰਘ ਨੇ ਜੰਡਿਆਲਾ ਗੁਰੂ ਵਿਖੇ ਬਣ ਰਹੇ ਬਿਜਲੀ ਸੁਵਿਧਾ ਸੈਂਟਰ ਦਾ ਕੀਤਾ ਨਿਰੀਖਣ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਪੰਜਾਬ ਵਿਚ ਬਿਜਲੀ ਖੱਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਥਾਵਾਂ ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ।ਇਸੇ ਤਰਜ਼ ‘ਤੇ ਜੰਡਿਆਲਾ ਗੁਰੂ ਵਿਖੇ ਬਣ ਰਹੇ ਬਿਜਲੀ ਸੁਵਿਧਾ ਕੇਂਦਰ ਦਾ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਨਿਰੀਖਣ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਿਰ ਬਿਜਲੀ ਸੁਵਿੱਧਾ ਸੈਂਟਰ ਮੁਕੰਮਲ ਕਰਨ ਦੀਆਂ ਹਦਾਇਤੀਆਂ ਦਿੱਤੀਆਂ।
ਈ.ਟੀ.ਓ ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਦੇ ਬਣਨ ਨਾਲ ਬਿਜਲੀ ਦੇ ਬਹੁਤ ਸਾਰੇ ਕੰਮ ਜਿਵੇਂ ਕਿ ਨਵੇਂ ਕੁਨੈਕਸ਼ਨ, ਮੀਟਰ ਬਦਲੀ ਕਰਨਾ, ਲੋਡ ਵਧਾਉਣਾ ਆਦਿ ਸਬੰਧੀ ਇਕੋ ਸਥਾਨ ਤੇ ਕੀਤੇ ਜਾਣਗੇ।ਉਨਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਖਪਤਕਾਰਾਂ ਦੇ ਬੈਠਣ ਲਈ ਏ.ਸੀ ਹਾਲ, ਬਾਥਰੂਮ, ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਹੋਵੇਗੀ।ਉਨਾਂ ਦੱਸਿਆ ਕਿ ਇਸ ਬਿਜਲੀ ਸੈਂਟਰ ਦੇ ਬਣਨ ਨਾਲ ਜੰਡਿਆਲਾ ਗੁਰੂ ਦੇ ਦਫ਼ਤਰ ਅਧੀਨ 93422 ਖੱਪਤਕਾਰਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਨੂੰ ਸਥਾਪਿਤ ਕਰਨ ਲਈ ਲਗਭਗ 1 ਕਰੋੜ ਰੁਪਏ ਦਾ ਖਰਚਾ ਆਵੇਗਾ।ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਗੁਣਵੱਤਾ ਦੇ ਕੰਮਾਂ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …