Monday, December 23, 2024

ਅੰਤਰ-ਸਦਨ ਕਵਿਤਾ, ਭਾਸ਼ਣ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਅਤੇ ਬਿਆਸ ਸਦਨ ਵਲੋਂ ਸਾਂਝੇ ਤੌਰ `ਤੇ ਅੰਤਰ-ਸਦਨ ਮੁਕਾਬਲੇ ਕਰਵਾਏ ਗਏ।ਜਿਸ ਵਿਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਅਤੇ ਮੁਕਾਬਲਿਆਂ ਦੁਆਰਾ ਵਿਦਿਆਰਥੀਆਂ ਵਿੱਚ ਮਾਂ-ਬੋਲੀ ਪੰਜਾਬੀ ਤੇ ਸੱਭਿਆਚਾਰ ਪ੍ਰਤੀ ਪਿਆਰ ਤੇ ਜਾਗਰੂਕਤਾ ਦੀ ਭਾਵਨਾ ਪੈਦਾ ਕੀਤੀ ਗਈ।ਅੰਤਰ-ਸਦਨ ਮੁਕਾਬਲਿਆਂ ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਾਲ ਕਵੀ ਦਰਬਾਰ ਕਰਵਾਇਆ ਗਿਆ।ਨੌਵੀਂ, ਦਸਵੀਂ ਜਮਾਤ ਦਾ ਭਾਸ਼ਣ ਮੁਕਾਬਲਾ ਅਤੇ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਦਾ ਪੰਜਾਬੀ ਲੋਕ-ਨਾਚ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਸਾਰੇ ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਖੁਬਸੂਰਤ ਪ੍ਰਦਰਸ਼ਨ ਕੀਤਾ।
ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅੰਤਰ-ਜਮਾਤ ਗਤੀਵਿਧੀਆਂ ਵਿੱਚ ਵਾਕ ਰਚਨਾ, ਰੂ-ਬ-ਰੂ, ਅਨਮੋਲ ਵਚਨ, ਨਾਹਰਾ ਲੇਖਣ ਅਤੇ ਖ਼ੁਆਬਾਂ ਦੀ ਉਡਾਰੀ ਦੁਆਰਾ ਵਿਦਿਆਰਥੀਆਂ ਅੰਦਰ ਦਾ ਛੁਪੀ ਕਲਾ ਦਾ ਮੁਲਾਂਕਣ ਕੀਤਾ ਗਿਆ।
ਅੰਤਰ-ਸਦਨ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਵਿਚੋਂ ਤੇਗ਼ ਅਸੀਸ ਸਿੰਘ ਰਾਵੀ ਸਦਨ ਨੇ ਪਹਿਲਾ ਸਥਾਨ, ਸੁਖਮਨਪ੍ਰੀਤ ਕੌਰ ਬਿਆਸ ਸਦਨ ਨੇ ਦੂਜਾ ਅਤੇ ਸਾਂਝਪ੍ਰੀਤ ਕੌਰ ਜਿਹਲਮ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਭਾਸ਼ਣ ਮੁਕਾਬਲੇ ਵਿੱਚ ਤੇਜਿੰਦਰਦੀਪ ਕੌਰ ਬਿਆਸ ਸਦਨ ਨੇ ਪਹਿਲਾ, ਸ਼ਹਿਰਾਜ਼ਪ੍ਰੀਤ ਕੌਰ ਜਿਹਲਮ ਸਦਨ ਨੇ ਦੂਜਾ ਅਤੇ ਪ੍ਰਭਰੀਤ ਕੌਰ ਜਿਹਲਮ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੋਕ-ਨਾਚ ਮੁਕਾਬਲਿਆਂ ਵਿਚੋਂ ਸੰਚਿਤਾ ਜੋਸ਼ੀ ਰਾਵੀ ਸਦਨ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਸਤਲੁਜ ਸਦਨ ਨੇ ਦੂਜਾ, ਪਰਵਾਜ਼ ਸਤਲੁਜ ਸਦਨ ਅਤੇ ਨਿਧੀ ਚੌਹਾਨ ਜਿਹਲਮ ਸਦਨ ਨੇ ਸਾਂਝੇ ਤੌਰ `ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਪਵਨ ਕੁਮਾਰ ਪੰਜਾਬੀ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰੋਫੈਸਰ ਦਇਆ ਸਿੰਘ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਨੇ ਨਿਭਾਈ।ਲੋਕ-ਨਾਚ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਡਾਂਸ ਅਧਿਆਪਕ ਉਰਵਸ਼ੀ ਅਤੇ ਮੁਕੁਲ ਨੇ ਨਿਭਾਈ।ਨਿਰਣਾਇਕ ਮੰਡਲ ਨੇ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਮਾਂ-ਬੋਲੀ ਪੰਜਾਬੀ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।ਉਹਨਾਂ ਨੇ ਵਿਦਿਆਰਥੀਆਂ ਅੰਦਰ ਛੁਪੀ ਕਲਾ ਦੀ ਸਰਾਹਨਾ ਕੀਤੀ।ਮੁੱਖ ਅਧਿਆਪਕਾ ਸ੍ਰੀਮਤੀ ਰਾਖੀ ਪੁਰੀ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।
ਇਸ ਮੌਕੇ ਅਕਾਦਮਿਕ ਕੋਆਰਡੀਨੇਟਰ ਰਾਜਿੰਦਰ ਸਿੰਘ ਸੱਗੂ, ਮ੍ਰਿਦੁਲਾ ਖੰਨਾ, ਕੁਲਜੀਤ ਕੌਰ, ਗੀਤਾ ਭਾਟੀਆ, ਪਰਮਜੋਤੀ, ਰੋਮੀਆਂ, ਸਾਰਿਕਾ ਸ਼ਰਮਾ, ਮਮਤਾ ਸ਼ਰਮਾ, ਅਮਨਪ੍ਰੀਤ ਸਿੰਘ ਆਦਿ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …