Monday, December 23, 2024

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਯੂਨਿਟ ਸੂਬਾ ਪੱਧਰੀ ਮੀਟਿੰਗ 13 ਮਈ ਨੂੰ

ਅੰਮ੍ਰਿਤਸਰ, 12 ਮਈ (ਦੀਪ ਦਵਿੰਦਰ ਸਿੰਘ) – ਭਾਰਤੀ ਸਾਹਿਤਕਾਰਾਂ, ਲੇਖਕਾਂ ਦੀ ਦੇਸ਼ ਪੱਧਰੀ ਸਿਰਮੌਰ ਜਥੇਬੰਦੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਯੂਨਿਟ ਦੀ ਜਨਰਲ ਕੌਂਸਲ ਦੇ ਸਮੂਹ ਅਹੁੱਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਦੀ ਇੱਕ ਸੂਬਾ ਪੱਧਰੀ ਮੀਟਿੰਗ 13 ਮਈ ਨੂੰ 11.00 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਵੇਗੀ।ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਯਾਦਵ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਜਨਰਲ ਸਕੱਤਰ ਧਰਮਿੰਦਰ ਔਲਖ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਲੇਖਕ ਸਵੇਰੇ 10.00 ਵਜੇ ਗੁਰਦੁਆਰਾ ਸ੍ਰੀ ਰਾਮਸਰ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਨਤਮਸਤਕ ਹੋਣਗੇ।ਇਸ ਉਪਰੰਤ ਜੱਲਿਆਂ ਵਾਲਾ ਬਾਗ਼ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਵਿਰਸਾ ਵਿਹਾਰ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ।ਮੀਟਿੰਗ ਵਿੱਚ ਸੂਬਿਆਂ, ਦੇਸ਼ ਅਤੇ ਵਿਸ਼ਵ ਵਿਆਪੀ ਹਾਲਾਤਾਂ ‘ਤੇ ਚਰਚਾ ਕਰਕੇ ਸਾਹਿਤ ਦੀ ਦਸ਼ਾ ਤੇ ਦਿਸ਼ਾ ਤੇ ਸਾਹਿਤਕ ਰੂਪਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …