Saturday, September 21, 2024

ਪ੍ਰਮਾਤਮਾ ਦੀ ਇੱਕ ਅਨੋਖੀ ਦੇਣ ਹੈ ਮਾਂ- ਸਾਗਰ ਮੁਨੀ ਸ਼ਾਸਤਰੀ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਮਾਂ ਨੂੰ ਪ੍ਰਮਾਤਮਾ ਦਾ ਦਰਜ਼ਾ ਦਿੱਤਾ ਹੋਇਆ ਹੈ, ਕਿਉਂਕਿ ਮਾਂ ਨੂੰ ਜਗਤ ਜਨਣੀ ਵੀ ਕਿਹਾ ਜਾਂਦਾ ਹੈ।ਚੌਕ ਪਾਸੀਆਂ ਸਥਿਤ ਜੈ ਕ੍ਰਿਸ਼ਨ ਮੰਦਿਰ ਦੇ ਗੁਰੂ ਸਾਗਰ ਮੁਨੀ ਸ਼ਾਸਤਰੀ ਜੀ ਨੇ ਅੱਜ ਮਦਰ ਡੇ ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਮੰਦਿਰ ਵਿੱਚ ਰੱਖਿਆ ਸੀ।ਜਿਸ ਵਿੱਚ ਬੋਲਦਿਆਂ ਉਹਨਾਂ ਨੇ ਦੱਸਿਆ ਕਿ ਮਾਤਾ ਪ੍ਰਮੇਸ਼ਰ ਦਾ ਦੂਜਾ ਰੂਪ ਹੁੰਦਾ ਹੈ।ਆਪਣੀ ਜਿੰਦਗੀ ਵਿੱਚ ਮਾਤਾ ਬਹੁਤ ਕੁੱਝ ਬਰਦਾਸ਼ਤ ਕਰਦੀ ਹੈ।ਸਿਰਫ ਆਪਣੇ ਬੱਚਿਆਂ ਲਈ ਜਾਂ ਆਪਣੇ ਪਰਿਵਾਰਾਂ ਲਈ ਮਾਂ ਦਾ ਦੇਣ ਕੋਈ ਵੀ ਦੇਣ ਨਹੀਂ ਦੇ ਸਕਦਾ।ਉਹ ਆਪਣੇ ਬੱਚਿਆਂ ਲਈ ਹਰ ਪਲ ਦੁਆ ਹੀ ਕਰਦੀ ਹੈ।ਹਰ ਬੱਚੇ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨਾਂ ਤੋਂ ਗਿਆਨ ਵੀ ਲੈਣਾ ਚਾਹੀਦਾ ਹੈ।ਸ਼ਾਸਤਰੀ ਜੀ ਵਲੋਂ ਪੂਜਾ ਪਾਠ ਕਰਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੋਕੇ ਅੰਜ਼ਨਾ ਲੂਥਰਾ, ਨੀਲਮ ਮਹਾਜਨ, ਮਮਤਾ ਸਿੰਗਰੀ, ਰਾਧਿਕਾ, ਅਰੁਨਾ ਚੋਹਾਨ, ਸ਼ੁਭ ਸਰੀਨ, ਅਮਿਤ ਮਲਹੋਤਰਾ ਹੋਰ ਵੀ ਭਗਤ ਜਨ ਮੋਜ਼ੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …