Saturday, May 18, 2024

ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ ਵਿਖੇ ਛੋਟੇ ਬੱਚਿਆਂ ਲਈ ਮੈਂਗੋ ਪਾਰਟੀ ਦਾ ਆਯੋਜਨ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਗਰਮੀ ਦੇ ਮੌਸਮ ਵਿੱਚ ਫਲਾਂ ਦੇ ਰਾਜਾ “ਅੰਬ” ਦੇ ਸੁਆਦ ਲਈ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੀ.ਬੀ.ਐਸ.ਈ ਤੋਂ ਮਾਨਤਾ ਪ੍ਹਾਪਤ) ਦੇ ਕੈਂਪਸ ਵਿੱਚ ਕਿੰਡਰਗਾਰਟਨ ਦੇ ਛੋਟੇ ਬੱਚਿਆਂ ਲਈ ਮੈਂਗੋ ਪਾਰਟੀ ਦਾ ਆਯੋਜਨ ਕੀਤਾ।ਇਸ ਗਤੀਵਿਧੀ ਦਾ ਉਦੇਸ਼, ਅੰਬਾਂ ਨਾਲ ਸਬੰਧਤ ਸਾਰੀ ਜਾਣਕਾਰੀ ਦੇਣਾ ਸੀ।ਅਧਿਆਪਕਾਂ ਨੇ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਦੁਸਹਿਰੀ, ਚੌਸਾ, ਲੰਗੜਾ ਆਦਿ ਪ੍ਰਦਰਸ਼ਿਤ ਕੀਤੀਆਂ ਅਤੇ ਬੱਚਿਆਂ ਨੂੰ ਅੰਬ ਖਾਣ ਦੇ ਫਾਇਦੇ, ਜਿਵੇਂ ਕਿ ਇਹ ਕੈਂਸਰ ਨਾਲ ਲੜਨ ਅਤੇ ਪਾਚਨ ਸ਼ਕਤੀ ਵਿੱਚ ਮਦਦ ਕਰਨ ਵਾਰੇ ਜਾਣਕਾਰੀ ਦਿੱਤੀ।
ਨਰਸਰੀ ਅਤੇ ਯੂ.ਕੇ.ਜੀ ਕਲਾਸਾਂ ਦੇ ਬੱਚਿਆਂ ਨੇ ਅੰਬ ਦਾ ਸੁੰਦਰ ਹੱਥ ਨਾਲ ਬਣਾਇਆ ਤਾਜ਼ ਪਹਿਨਿਆ ਅਤੇ ਐਲ.ਕੇ.ਜੀ ਕਲਾਸ ਦੇ ਬੱਚਿਆਂ ਨੇ ਦਿਨ ਨੂੰ ਉਜਾਗਰ ਕਰਨ ਲਈ ਅੰਬ ਦੇ ਹੱਥਾਂ ਨਾਲ ਬਣੇ ਕਠਪੁਤਲੀਆਂ ਦੀ ਵਰਤੋਂ ਕੀਤੀ।ਉਨ੍ਹਾਂ ਅੰਬਾਂ ਬਾਰੇ ਕਵਿਤਾਵਾਂ ਵੀ ਸੁਣਾਈਆਂ।ਬਾਅਦ ਵਿੱਚ, ਉਨ੍ਹਾਂ ਨੇ ਅੰਬਾਂ ਦਾ ਸੁਆਦ ਲਿਆ, ਜੋ ਉਹ ਆਪਣੇ ਖਾਸ ਟਿਫਨ ਵਜੋਂ ਲਿਆਏ ਸਨ।ਬੱਚਿਆਂ ਨੇ ਪਾਰਟੀ ਦਾ ਪੂਰਾ ਆਨੰਦ ਮਾਣਿਆ, ਜੋ ਆਉਣ ਵਾਲੇ ਸਮੇਂ ਲਈ ਯਾਦ ਰਹੇਗਾ।ਇਸ ਮੌਕੇ ਪ੍ਰਿੰਸੀਪਲ, ਮੈਨੇਜਮੈਂਟ ਅਤੇ ਕਿੰਡਰਗਾਰਟਨ ਸਟਾਫ ਮੌਜ਼ੂਦ ਰਿਹਾ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …