ਡੀਜ਼ਲ ਆਟੋ ਯੂਨਅਨ ਪ੍ਰਧਾਨਾਂ ਵਲੋਂ ਮੇਲੇ ਦੀ ਕਾਮਯਾਬੀ ਲਈ ਸਮਰਥਨ ਦਾ ਭਰੋਸਾ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ ਰਾਹੀ ਈ-ਆਟੋ ਮੇਲਾ 2023 ਛੇਹਰਟਾ ਬਾਈਪਾਸ ਵਿਖੇ ਸਥਿਤ ਰਾਜ ਰਿਜੋਰਟ ਵਿੱਚ ਹੋਵੇਗਾ।ਜਿਥੇ ਸਾਰੇ ਡੀਜਲ ਆਟੋ ਚਾਲਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆ ਲਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਰਾਹੀ ਆਟੋ ਮੇਲੇ ਦੀ ਤਿਆਰੀਆਂ ਸਬੰਧੀ ਰਾਹੀ ਆਟੋ ਸਕੀਮ ਦੇ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ।ਜਿਸ ਵਿੱਚ ਟ੍ਰੈਫਿਕ ਪੁਲਿਸ ਵਿਭਾਗ ਤੋਂ ਇਲਾਵਾ ਡੀਜ਼ਲ ਆਟੋ ਯੂਨੀਅਨ ਦੇ ਪ੍ਰਧਾਨ ਵੀ ਮੌਜ਼ੂਦ ਸਨ।ਮੀਟਿੰਗ ਦੌਰਾਨ ਡੀਜ਼ਲ ਆਟੋ ਯੂਨੀਅਨ ਦੇ ਪ੍ਰਧਾਨਾਂ ਨੇੋ ਭਰੋਸਾ ਦਿਵਾਇਆ ਕਿ ਉਹ ਉਕਤ ਮੇਲੇ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਮੇਲੇ ਦਾ ਅੰਨਦ ਮਾਨਣਗੇ।ਸੰਯੁਕਤ ਕਮਿਸ਼ਨਰ ਨੇ ਮੀਟਿੰਗ ਦੌਰਾਨ ਆਟੋ ਯੂਨੀਅਨ ਦੇ ਪ੍ਰਧਾਨਾਂ ਨੂੰ ਕਿਹਾ ਕਿ ਇਸ ਰਾਹੀ ਸਕੀਮ ਦਾ ਲਾਭ ਲੈਣ ਲਈ ਈ-ਆਟੋ ਲਈ ਵੱਧ ਚੜ ਕੇ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਲੱਕੀ ਡਰਾਅ ਰਾਹੀ ਐਲਾਨੇ ਜਾਣ ਵਾਲੇ ਨਗਦ ਇਨਾਮ ਦੇ ਹੱਕਦਾਰ ਬਣਨ।ਉਨਾਂ ਕਿਹਾ ਕਿ ਮੇਲੇ ਵਿੱਚ ਸੱਦਾ ਪੱਤਰ ਨਾਲ ਲਿਆਉਣ।ਉਸ ਵਿੱਚ ਲੱਗੇ ਕੂਪਨ ਨੰਬਰ ਦੇ ਡਰਾਅ ਕੱਢੇ ਜਾਣੇ ਹਨ।ਜਿਸ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿ. ਵਲੋ ਘਰੇਲੂ ਵਰਤੋਂ ਦੇ ਸਮਾਨ ਇਨਾਮ ਦੇ ਤੌਰ ‘ਤੇ ਰਖੇ ਗਏ ਹਨ।ਮੇਲੇ ਵਿੱਚ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਹੈ।ਉਨਾਂ ਕਿਹਾ ਕਿ ਮੇਲੇ ਵਿੱਚ ਆਟੋ ਕਪੰਨੀਆਂ, ਬੈਕਾਂ ਦੇ ਪ੍ਰਤੀਨਿਧੀ, ਆਰ.ਟੀ.ਏ ਦਫਤਰ, ਸਕਿਲ ਡਿਵੇਲਪਮੈਂਟ ਪ੍ਰੋਗਰਾਮ ਦੇ ਨੁਮਾਇੰਦਿਆਂ ਅਤੇ ਲੋਕ ਭਲਾਈ ਸਕੀਮਾਂ ਲਈ ਵੱਖਰੇ ਤੌਰ ‘ਤੇ ਸਟਾਲ ਲੱਗਣਗੇ।
ਮੀਟਿੰਗ ਵਿਚ ਡੀ.ਐਸ.ਪੀ ਟ੍ਰੈਫਿਕ ਜਸਵਿੰਦਰ ਸਿੰਘ, ਸਕੱਤਰ ਰਜਿੰਦਰ ਸ਼ਰਮਾ, ਡਾ. ਜੋਤੀ ਮਹਾਜਨ, ਆਸ਼ੀਸ਼ ਕੁਮਾਰ, ਫੈਰੀ ਭਾਟੀਆ, ਸੀ.ਈ.ਈ ਡਬਲਯੂ ਦੇ ਅਰਵਿੰਦ ਕੁਮਾਰ, ਕ੍ਰਿਸ਼, ਵੰਦਨਾ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਲਾਡੀ, ਪਰਮਜੀਤ ਸਿੰਘ, ਤੀਰਥ ਪ੍ਰਧਾਨ, ਨਾਨਕ ਸਿਘ, ਲਾਭ ਸਿੰਘ, ਧਵਨ ਪ੍ਰਧਾਨ ਹਾਜ਼ਰ ਸਨ।