ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ) – ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਤੇ ਪਿੰਗਲਵਾੜਾ ਆਫ਼
ਆਟਰੀਓ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਲਈ ਲਗਭਗ 3 ਲੱਖ ਦੀ ਲਾਗਤ ਵਾਲੇ 2 ਡੈਸਕਟਾਪ ਕੰਪਿਊਟਰ, 2 ਲੈਪਟਾਪ ਕੰਪਿਊਟਰ, 2 ਐਲ.ਈ.ਡੀ.ਟੀ.ਵੀ ਅਤੇ 40 ਕੁਰਸੀਆਂ ਸੀ.ਐਸ.ਆਰ ਪ੍ਰੋਜੈਕਟ ਅਧੀਨ ਦਿੱਤੀਆਂ ਗਈਆਂ।ਬੈਂਕ ਦੇ ਸਥਾਨਕ ਰਿਜਨਲ ਮੈਨੇਜਰ ਨਾਇਬ ਸਿੰਘ, ਮੈਨੇਜਰ (ਐਚ.ਆਰ) ਵਰਿੰਦਰ.ਐਚ ਪਾਲ, ਸਹਾਇਕ ਮੈਨੇਜਰ ਲਵਇੰਦਰ ਸਿੰਘ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਪੁੱਜੇ ਤੇ ਸੰਸਥਾ ਪ੍ਰਧਾਨ ਡਾ. ਇੰਦਰਜੀਤ ਕੌਰ ਨੂੰ ਕੰਪਿਊਟਰ, ਐਲ. ਈ.ਡੀ ਅਤੇ ਕੁਰਸੀਆਂ ਭੇਟ ਕੀਤੀਆਂ।ਡਾ. ਇੰਦਰਜੀਤ ਕੌਰ ਨੇ ਬੈਂਕ ਦੇ ਸਮੂਹ ਅਧਿਕਾਰੀਆਂ ਨੂੰ ਪਿੰਗਲਵਾੜਾ ਸੰਸਥਾ ਦੇ ਇਤਿਹਾਸ ਤੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦਿੱਤੇ ਗਏ ਕੰਪਿਊਟਰ ਅਤੇ ਟੀ.ਵੀ ਅਤੇ ਕੁਰਸੀਆਂ ਆਦਿ ਸਮਾਨ ਮਾਨਾਂਵਾਲਾ ਸ਼ਾਖਾ ਵਿਖੇ ਚੱਲਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚ ਵਰਤਿਆ ਜਾਵੇਗਾ।ਉਨਾਂ ਨੇ ਸਮੂਹ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਆਨਰੇਰੀ ਸਕੱਤਰ ਮੁਖਿਤਆਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ-ਪ੍ਰਸ਼ਾਸ਼ਕ ਆਦਿ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media