Friday, October 18, 2024

ਸਲਾਈਟ ਵਿਖੇ ਮਹਿਲਾ ਸਸ਼ਕਤੀਕਰਨ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਨਵਰਾਤਰੀ ਮੌਕੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ ਵਿਖੇ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਸ਼੍ਰੀਮਤੀ ਸੁਨੀਤਾ ਪਾਸਵਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਅਕਾਦਮਿਕ, ਪੁਲਿਸ, ਘਰੇਲੂ ਔਰਤਾਂ ਅਤੇ ਸਮਾਜਿਕ ਸੰਸਥਾਵਾਂ ਤੋਂ 150 ਪ੍ਰਤੀਭਾਗੀਆਂ ਨੇ ਭਾਗ ਲਿਆ।ਇਸ ਸਮੇਂ ਮੁੱਖ ਮਹਿਮਾਨ ਸ਼੍ਰੀਮਤੀ ਸੁਨੀਤਾ ਪਾਸਵਾਨ ਨੇ ਸ਼ਕਤੀ ਦੀ ਦੇਵੀ ਮਾਂ ਦੁਰਗਾ ਦੇ ਸਨਮਾਨ ਵਿੱਚ ਨਵਰਾਤਰਿਆਂ ਨੂੰ ਮਨਾਉਣ ਦੇ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਔਰਤਾਂ ਸਮਾਜ ਦਾ ਇਕ ਮਜਬੂਤ ਸਤੰਭ ਹਨ ਅਤੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨ ਦੇ ਸਮਰੱਥ ਹਨ। ਇਸ ਸਮੇਂ ਡਾਇਰੈਕਟਰ ਸਲਾਈਟ ਪ੍ਰੋਫੈਸਰ ਮਨੀ ਕਾਂਤ ਪਾਸਵਾਨ ਨੇ ਔਰਤਾਂ ਦੇ ਅਟੱਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਔਰਤਾਂ ਵੱਖ-ਵੱਖ ਖੇਤਰਾਂ ਵਿੱਚ ਮਰਦਾਂ ਨਾਲੋਂ ਵੀ ਅੱਗੇ ਹਨ।ਉਨ੍ਹਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਸਾਡੇ ਭਾਰਤੀ ਪ੍ਰੰਪਰਾਗਤ ਸੱਭਿਆਚਾਰ ਨੂੰ ਮੁੜ ਜੀਵਤ ਕਰਨ ਦੀ ਸਖ਼ਤ ਲੋੜ ਹੈ, ਜਿਥੇ ਔਰਤਾਂ ਨੂੰ ਬਹੁਤ ਸਤਿਕਾਰ ਅਤੇ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ।ਵਰਕਸ਼ਾਪ ਦੇ ਪ੍ਰਤੀਭਾਗੀਆਂ ਨੇ ਬੜੇ ਜੋਸ਼ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਚੁਣੌਤੀਆਂ ‘ਤੇ ਕਾਬੂ ਪਾਉਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ।ਇੰਸਟੀਚਿਊਟ ਦੇ ਸੁਰ ਅਤੇ ਰਿਦਮ ਕਲੱਬ ਨੇ ਮਾਂ ਦੁਰਗਾ ਦੇ ਭਜਨ ਗਾ ਕੇ ਪ੍ਰੋਗਰਾਮ ਨੂੰ ਮਨੋਰੰਜ਼ਕ ਕੀਤਾ।ਪ੍ਰੋਗਰਾਮ ਦੇ ਆਯੋਜਕਾਂ ਪ੍ਰੋ. ਪਰਵੀਨ ਖੰਨਾ ਅਤੇ ਪ੍ਰੋ. ਸੁਰੀਤਾ ਮੈਣੀ ਨੇ ਡਾਇਰੈਕਟਰ ਪ੍ਰੋਫੈਸਰ ਮਨੀ ਕਾਂਤ ਪਾਸਵਾਨ ਦਾ ਔਰਤਾਂ ਦੇ ਵਿਕਾਸ ਲਈ ਵਚਨਬੱਧਤਾ ਅਤੇ ਐਸ.ਐਸ.ਪੀ ਸੰਗਰੂਰ ਸੁਰਿੰਦਰ ਲਾਂਬਾ ਦਾ ਲੋੜ ਪੈਣ ਤੇ ਬਿਨਾਂ ਸ਼ਰਤ ਸਮਰਥਨ ਦੇਣ ਲਈ ਧੰਨਵਾਦ ਕੀਤਾ।ਇਹ ਪ੍ਰੋਗਰਾਮ ਸੰਸਥਾ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਅਤੇ ਵੂਮੈਨ ਸੈਲ ਵਲੋਂ ਕਰਵਾਇਆ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …