ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਅੰਮ੍ਰਿਤਸਰ ਗੇਮਜ ਐਸੋਸੀਏਸ਼ਨ ਅਤੇ ਹੈਰੀਟੇਜ਼ ਕਲੱਬ ਦਾ ਦੌਰਾ ਕੀਤਾ ਗਿਆ ਅਤੇ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਹੈਰੀਟੇਜ ਕਲੱਬ ਨੂੰ ਹੋਰ ਬਿਹਤਰ ਬਨਾਉਣ ਦੀ ਲੋੜ ਹੈ।ਕਲੱਬ ਦੀਆਂ ਚੋਣਾਂ ਬਾਰੇ ਕੀਤੀ ਗੱਲ ਉਪਰੰਤ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਅਤੇ ਹੈਰੀਟੇਜ਼ ਕਲੱਬ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਲਈ 5 ਜਨਵਰੀ ਤੱਕ ਵੋਟਰ ਸੂਚੀ ਤਿਆਰ ਕੀਤੀ ਜਾਵੇ ਅਤੇ ਉਸ ਮਗਰੋਂ 2 ਹਫਤਿਆਂ ਦੇ ਅੰਦਰ ਅੰਦਰ ਚੋਣਾਂ ਕਰਵਾਈਆਂ ਜਾਣ।
ਕਲੱਬ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਮੈਂਬਰਸ਼ਿਪ ਲੈਣ ਵਾਸਤੇ ਜੋ ਫਾਰਮ ਲਏ ਜਾ ਰਹੇ ਹਨ, ਉਹ ਵੀ ਵਿਚਾਰੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਵਲ ਉਹੀ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ, ਜਿੰਨਾਂ ਦੀ ਕੋਈ ਵੀ ਬਕਾਇਆ ਰਾਸ਼ੀ ਕਲੱਬ ਵੱਲ ਨਹੀਂ ਹੋਵੇਗੀ।ਜਿੰਨਾਂ ਮੈਂਬਰਾਂ ਵੱਲ ਬਕਾਇਆ ਰਾਸ਼ੀ ਪੈਡਿੰਗ ਹੈ, ਉਹ ਅਦਾਇਗੀ ਕਰਨ ਉਪਰੰਤ ਐਨ.ਓ.ਸੀ ਲੈ ਕੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।ਡਿਪਟੀ ਕਮਿਸ਼ਨਰ ਵਲੋਂ ਹੈਰੀਟੇਜ ਕਲੱਬ ਦੀਆਂ ਪੈਡਿੰਗ ਪਈਆਂ ਅਦਾਇਗੀਆਂ ਦੀ ਵੀ ਜਾਂਚ ਕੀਤੀ ਗਈ ਅਤੇ ਕਲੱਬ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ।
ਇਸ ਮੌਕੇ ਰਿਜ਼ਨਲ ਟਰਾਂਸਪੋਰਟ ਸਕੱਤਰ-ਕਮ- ਹੈਰੀਟੇਜ਼ ਕਲੱਬ ਸਕੱਤਰ ਅਰਸ਼ਦੀਪ ਸਿੰਘ, ਸੀਨੀਅਰ ਵਾਇਸ ਪ੍ਰਧਾਨ ਇੰਦਰਜੀਤ ਸਿੰਘ ਬਾਜਵਾ ਤੇ ਤੇਜਿੰਦਰ ਸਿੰਘ ਰਾਜਾ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …