Sunday, October 6, 2024

ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਵਿਖੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ

ਸੰਗਰੂਰ, 4 ਜਨਵਰੀ (ਜਗਸੀਰ ਲੌਂਗੋਵਾਲ) – ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੀ ਚੰਡੀਗੜ੍ਹ ਬਰਾਂਚ ਵਲੋਂ ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਲੌਂਗੋਵਾਲ ਵਿਖੇ ਸਥਾਪਤ ਸਟੈਂਡਰਡ ਕਲੱਬ ਰਾਹੀਂ ਕਲੱਬ ਮੈਂਟਰ ਰਵਜੀਤ ਕੌਰ ਲੈਕਚਰਾਰ ਕੈਮਿਸਟਰੀ ਅਤੇ ਮਨੋਜ ਗੁਪਤਾ ਲੈਕਚਰਾਰ ਬਾਇਓਲੋਜੀ ਵਲੋਂ ਵਿਦਿਆਰਥੀਆਂ ਨੂੰ ਭਾਰਤੀ ਮਾਨਕਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਬੀ.ਆਈ.ਐਸ ਚੰਡੀਗੜ੍ਹ ਵਲੋਂ ਸਟੈਂਡਰਡ ਪ੍ਰਮੋਸ਼ਨ ਅਫਸਰ ਵਿਕਸਿਤ ਕੁਮਾਰ ਅਤੇ ਚੀਫ ਇੰਜੀਨੀਅਰ ਆਫ ਬੀ.ਬੀ.ਐਮ.ਬੀ ਸੁਰੇਸ਼ ਜੈਨ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਭਾਰਤੀ ਮਾਨਕ ਬਿਊਰੋ ਦੀ ਐਪ ਬਾਰੇ ਦੱਸਿਆ ਕਿ ਕਿਵੇਂ ਅਸੀਂ ਕਿਸੇ ਚੀਜ਼ ਦੀ ਗੁਣਵੱਤਾ ਸਬੰਧੀ ਕੋਈ ਨੁਕਸ ਹੋਣ `ਤੇ ਭਾਰਤੀ ਮਾਨਕ ਬਿਊਰੋ ਨੂੰ ਇਸ ਸਬੰਧੀ ਸ਼ਿਕਾਇਤ ਕਰ ਸਕਦੇ ਹਾਂ।ਦੂਜੇ ਸੈਸ਼ਨ `ਚ ਬੱਚਿਆਂ ਦੇ ਸਟੈਂਡਰਡ ਕੁਇਜ਼ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਨਵਦੀਪ ਕੌਰ ਅਤੇ ਰਮਨਪ੍ਰੀਤ ਕੌਰ ਨੇ ਪਹਿਲਾ ਅਤੇ ਪ੍ਰਾਚੀ ਗਰਗ ਅਤੇ ਨਵਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਫਰਜ਼ਨਾ ਨੇ ਪਹਿਲਾ ਤੇ ਸਾਨੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਨਾਮ ਵੰਡ ਸਮਾਰੋਹ ਵਿੱਚ ਪ੍ਰਿੰਸੀਪਲ ਵਿਪਨ ਚਾਵਲਾ ਵਲੋਂ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਪ੍ਰਾਪਤ ਨਕਦ ਰਾਸ਼ੀ ਦਿੱਤੀ ਗਈ।ਬੀ.ਆਈ.ਐਸ ਚੰਡੀਗੜ੍ਹ ਦੀ ਟੀਮ ਦੀ ਅਗਵਾਈ ਹੇਠ ਸਕੂਲ ਵਿੱਚ ਬੀ.ਆਈ.ਐਸ ਦਾ ਫਾਊਂਡੇਸ਼ਨ ਡੇਅ ਵੀ ਮਨਾਇਆ ਗਿਆ।ਸਟੈਂਡਰਡ ਕਲੱਬ ਦੇ 70 ਤੋਂ ਵੱਧ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਬੜੇ ਜੋਸ਼ ਨਾਲ ਮਾਨਕ ਗੀਤ ਦਾ ਗਾਇਨ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …