Friday, October 18, 2024

ਸਮਾਜਿਕ ਵਿਗਿਆਨ ਮੇਲਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਸਹਾਇਕ – ਮਾਸਟਰ ਅਵਨੀਸ਼ ਕੁਮਾਰ

ਸੰਗਰੂਰ, 7 ਜਨਵਰੀ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿੱਖਿਅਕ ਵਿਕਸਿਤ ਪੰਜਾਬ ਦੀ ਸੋਚ ਤਹਿਤ ਅਤੇ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ, ਉਪ-ਜਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ, ਬਲਾਕ ਨੋਡਲ ਅਫਸਰ ਬਰਨਾਲਾ ਹਰਪ੍ਰੀਤ ਕੌਰ, ਡੀ.ਡੀ.ਓ /ਪ੍ਰਿੰਸੀਪਲ ਨਿਧਾ ਅਲਤਾਫ, ਸਕੂਲ ਪ੍ਰਿੰਸੀਪਲ ਜਸਵੀਰ ਸਿੰਘ ਦੀ ਰਹਿਨੁਮਾਈ ਹੇਠ ਸਮਾਜਿਕ ਵਿਗਿਆਨ ਮਾਸਟਰ ਅਵਨੀਸ਼ ਕੁਮਾਰ, ਬਲਵਿੰਦਰ ਸਿੰਘ, ਸੁਮਨਦੀਪ ਕੌਰ ਦੀ ਅਗਵਾਈ ਹੇਠ ਸਮਾਜਿਕ ਵਿਗਿਆਨ ਮੇਲਾ ਲਗਾਇਆ ਗਿਆ।ਜਿਸ ਵਿੱਚ ਨੌਵੀਂ ਅਤੇ ਦਸਵੀਂ ਕਲਾਸ ਦੇ ਕਰੀਬ 105 ਵਿਦਿਆਰਥੀਆਂ ਨੇ ਭਾਗ ਲਿਆ।ਸਮਾਜਿਕ ਵਿਗਿਆਨ ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਟਾਈਮ ਲਾਈਨ, ਮਾਡਲ ਚਿੱਤਰ ਅਤੇ ਅਤੇ ਗ੍ਰਹਿਆਂ ਦਾ ਪ੍ਰਯੋਗੀ ਮਾਡਲ ਤਿਆਰ ਕੀਤਾ।ਵਿਦਿਆਰਥੀਆਂ ਨੇ ਰਚਨਾਤਮਿਕ ਤਰੀਕੇ ਨਾਲ ਮਾਡਲ ਬਣਾ ਕੇ ਮਨੁੱਖੀ ਅਧਿਕਾਰਾਂ, ਰੁੱਖਾਂ ਦੇ ਲਾਭ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਇਤਿਹਾਸ ਦੇ ਸਬੰਧਤ ਚਾਰਟ, ਆਦਿ ਮਾਨਵ, ਪੰਜਾਬ ਦਾ ਇਤਿਹਾਸ ਅਤੇ ਵੱਖ-ਵੱਖ ਰੁੱਤਾਂ, ਰਾਸ਼ਟਰੀ ਚਿੰਨ੍ਹ ਤੋਂ ਇਲਾਵਾ ਸਮਾਜਿਕ ਵਿਗਿਆਨ ਦੇ ਹਰ ਵਿਸ਼ੇ ਨੂੰ ਚਿੱਤਰ ਅਤੇ ਰਚਨਾਤਮਕ ਤਰੀਕੇ ਨਾਲ ਬਣਾ ਕੇ ਪੇਸ਼਼ ਕੀਤਾ ਉਹਨਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਸਹਾਇਕ ਸਿੱਧ ਹੁੰਦੇ ਹਨ, ਕਿਉਂਕਿ ਮਨੁੱਖੀ ਦਿਮਾਗ ਜੋ ਚੀਜ਼ ਨੂੰ ਚਿੱਤਰ ਦੇ ਰੂਪ ਵਿੱਚ ਦੇਖ ਲੈਂਦਾ ਹੈ, ਉਹ ਵਿਦਿਆਰਥੀ ਦੇ ਅਚੇਤਨ ਮਨ ਵਿੱਚ ਵਸ ਜਾਂਦੀ ਹੈ, ਉਸ ਦੀ ਯਾਦ ਵਿੱਚ ਚਿੱਤਰ, ਮਾਡਲ ਅਤੇ ਪ੍ਰਯੋਗੀ ਵਿਸ਼ੇ ਦੇ ਸਬੰਧਿਤ ਗਿਆਨ ਲੰਬੇ ਸਮੇਂ ਤੱਕ ਰਹਿੰਦਾ ਹੈ।ਸਕੂਲ ਪ੍ਰਿੰਸੀਪਲ ਜਸਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਵਿਦਿਆ ਨਾਲ ਸੰਬੰਧਿਤ ਮੇਲਿਆਂ ਰਾਹੀਂ ਰੋਚਕਤਾ ਅਤੇ ਸਿੱਖਣ ਪ੍ਰਕਿਰਿਆ ਦੇ ਗੁਣ ਪੈਦਾ ਹੁੰਦੇ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਪ-ਜਿਲਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਅਜਿਹੇ ਮੇਲਿਆਂ ਰਾਹੀਂ ਵਿਦਿਆਰਥੀਆਂ ਦੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਸਰਲ ਕਰਨਾ ਹੈ।ਬਲਾਕ ਬਰਨਾਲਾ ਦੀ ਨੋਡਲ ਅਫਸਰ ਹਰਪ੍ਰੀਤ ਕੌਰ ਨੇ ਕਿਹਾ ਕਿ ਬਲਾਕ ਬਰਨਾਲਾ ਦੇ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮੇਲੇ ਲਗਾਏ ਗਏ।
ਇਸ ਮੌਕੇ ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਗੁਰਵੀਰ ਸੇਖੋਂ, ਗੁਰਪ੍ਰੀਤ ਕੌਰ, ਮਾਸਟਰ ਰਿਸ਼ੀ ਸ਼ਰਮਾ, ਯਸ਼ਪਾਲ ਗੁਪਤਾ, ਮਨਦੀਪ ਕੁਮਾਰ, ਸ਼ਰਨਜੀਤ ਕੌਰ, ਰੁਪਿੰਦਰਜੀਤ ਕੌਰ, ਅਨੀਤਾ ਪਾਠਕ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …