Friday, October 18, 2024

ਪੰਜਾਬ ਦੀ ਮਿੱਟੀ ਨਾਲ ਜੁੜੀ ਫ਼ਿਲਮ ‘ਖਿਡਾਰੀ’

 ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ।ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ-ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜ਼ੱਰਬੇ ਕਰ ਰਹੇ ਹਨ।ਇਨ੍ਹਾਂ ਨਵੇਂ ਤਜ਼ੱਰਬਿਆਂ ਦੀ ਲੜੀ `ਚ ਹੀ ਦਰਸ਼ਕਾਂ ਨੂੰ ਇਕ ਇਮੋਸ਼ਨ, ਡਰਾਮਾ ਅਤੇ ਜ਼ਬਰਦਸਤ ਐਕਸ਼ਨ ਵਾਲੀ ਮਨੋਰੰਜ਼ਨ ਭਰਪੂਰ ਪੰਜਾਬੀ ਫ਼ਿਲਮ `ਖਿਡਾਰੀ` 9 ਫਰਵਰੀ ਨੂੰ ਦੇਖਣ ਨੂੰ ਮਿਲੇਗੀ।`ਜੀ.ਐਫ.ਐਮ ਫਿਲਮਜ਼` ਅਤੇ `ਰਵੀਜਿੰਗ ਇੰਟਰਟੇਨਮੈਂਟ` ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ, ਅਦਾਕਾਰ ਕਰਤਾਰ ਚੀਮਾ ਅਤੇ ਟੀ.ਵੀ ਅਦਾਕਾਰਾ ਸੁਰਭੀ ਜਯੋਤੀ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।ਸੁਰਭੀ ਜੋਤੀ ਹੁਣ ਤੱਕ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਟੀ.ਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ।
ਗੁਰਨਾਮ ਭੁੱਲਰ ਆਪਣੀਆਂ ਹੁਣ ਤੱਕ ਆਈਆਂ ਫਿਲਮਾਂ ‘ਚ ਰੋਮਾਂਟਿਕ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ, ਪਰ ਹੁਣ ਉਹ ਫਿਲਮ `ਖਿਡਾਰੀ` `ਚ ਇਕ ਵੱਖਰੇ ਰੂਪ `ਚ ਰੈਸਲਰ ਦਾ ਰੋਲ ਅਦਾ ਕਰ ਕਰਨਗੇ।ਨਿਰਦੇਸ਼ਕ ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਇਸ ਫਿਲਮ ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਤੋਂ ਇਲਾਵਾ ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ ਲੱਖਾ, ਨਵਦੀਪ ਕਲੇਰ ਤੇ ਮਨਜੀਤ ਸਿੰਘ ਆਦਿ ਕਲਾਕਾਰ ਨਜ਼ਰ ਦਿਖਣਗੇ।ਨਿਰਦੇਸ਼ਕ ਮਾਨਵ ਸ਼ਾਹ ਇਸ ਤੋਂ ਪਹਿਲਾਂ `ਸਿਕੰਦਰ 2`, `ਜੱਟ ਬ੍ਰਦਰਜ਼` ਅਤੇ `ਅੜਬ ਮੁਟਿਆਰਾਂ` ਵਰਗੀਆਂ ਕਈ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਨਿਰਮਾਤਾ ਪਰਮਜੀਤ ਸਿੰਘ, ਰਵੀਸ਼ ਅਬਰੋਲ, ਅਕਸ਼ਦੀਪ ਚੈਲੀ ਤੇ ਗਗਨਦੀਪ ਚੈਲੀ ਵਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ਦੇ ਸਕ੍ਰੀਨਪਲੇਅ ਤੇ ਕਹਾਣੀ ਧੀਰਜ ਕੇਦਾਰਨਾਥ ਰਤਨ ਨੇ ਲਿਖੀ ਹੈ, ਜੋ ਕਿ ਆਮ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਤੋਂ ਬਿਲਕੁੱਲ ਹਟ ਕੇ ਹੋਵੇਗੀ ਅਤੇ ਦਰਸ਼ਕਾਂ ਨੂੰ ਇਸ ਫਿਲਮ ‘ਚ ਇਕ ਅਲੱਗ ਕਹਾਣੀ ਦੇਖਣ ਨੂੰ ਮਿਲੇਗੀ ਕਿ ਕਿਵੇਂ ਇਕ ਬੰਦਾ ਮੈਦਾਨ ਦੀ ਖੇਡ ਦੇ ਨਾਲ-ਨਾਲ ਜ਼ਿੰਦਗੀ ਦੀ ਖੇਡ ਵੀ ਖੇਡਦਾ ਹੈ।ਇਸ ਫਿਲਮ ਵਿੱਚ ਇਕ ਖਿਡਾਰੀ ਦੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਅਤੇ ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆਂ ਦਾ ਕਿਰਦਾਰ ਨਿਭਾਅ ਰਹੇ ਹਨ।ਡਾਇਲਾਗ ਲੇਖਨ ਧੀਰਜ ਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜ਼ਿੰਮੀ ਰਾਮਪਾਲ ਵਲੋਂ ਕੀਤਾ ਗਿਆ ਹੈ।

ਜ਼ਿੰਦ ਜਵੰਦਾ
ਮੋ – 946382800

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …