ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਅੰਮ੍ਰਿਤਸਰ ਸਿਟੀ-3 ਡਾ. ਪ੍ਰਗਿਆ ਜੈਨ ਆਈ.ਪੀ.ਐਸ ਨੂੰ ਡੀ.ਸੀ.ਪੀ ਰੈਂਕ ਦੀ ਤਰੱਕੀ ਮਿਲਣ ਉਪਰੰਤ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਉਨਾਂ ਦੀ ਪਾਈਪਿੰਗ ਸੈਰੇਮਨੀ (Pipping Ceremony) ਕੀਤੀ ਗਈ।ਇਸ ਸਮੇਂ ਡੀ.ਸੀ.ਪੀ ਹਰਪ੍ਰੀਤ ਸਿੰਘ, ਡੀ.ਸੀ.ਪੀ ਆਲਮ ਵਿਜੇ ਸਿੰਘ, ਏ.ਡੀ.ਸੀ.ਪੀ ਸਿਟੀ-1 ਡਾ. ਦਰਪਣ ਆਹਲੂਵਾਲੀਆ, ਏ.ਡੀ.ਸੀ.ਪੀ-2 ਪ੍ਰਭਜੋਤ ਸਿੰਘ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਹਾਜ਼ਰ ਸਨ।
ਦੱਸਣਯੋਗ ਹੈ ਕਿ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਡਾ: ਪ੍ਰਗਿਆ ਜੈਨ ਅੰਮ੍ਰਿਤਸਰ ਸਿਟੀ ਦਾ ਚਾਰਜ਼ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਹਨ।ਉਹ ਕਈ ਡੀ.ਜੀ.ਪੀ ਪ੍ਰਸੰਸਾ ਡਿਸਕ ਅਤੇ ਪ੍ਰਸੰਸਾ ਪੱਤਰਾਂ ਨਾਲ ਵੀ ਨਿਵਾਜ਼ੇ ਜਾ ਚੁੱਕੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media