ਸੰਗਰੂਰ, 4 ਮਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਨੌਵੀਂ ਜਨਰਲ ਬਾਡੀ ਮੀਟਿੰਗ ਸ਼ਿਮਲੇ ਦੀਆਂ ਵਾਦੀਆਂ ਵਿੱਚ ਪਿੱਛਲੇ ਦਿਨੀਂ ਕੀਤੀ ਗਈ।ਇਸ ਦਿਨ ਤੇਜ਼ ਹਵਾਵਾਂ ਚੱਲਣ ਅਤੇ ਗੜੇ ਮਾਰੀ ਹੋਣ ਕਾਰਨ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਨੇ ਇਸ ਪ੍ਰੋਗਰਾਮ ਨੂੰ ਉਹਤਣਤ ਬਣਾ ਦਿੱਤਾ।ਮੀਟਿੰਗ ਵਿੱਚ 22 ਮੈਂਬਰਾਂ ਨੇ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ।ਕਲੱਬ ਦੇ ਪ੍ਰਧਾਨ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਵੱਲੋਂ ਆਏ ਹੋਏ ਸਾਰੇ ਮੈਂਬਰ ਨੂੰ ‘ਜੀ ਆਇਆ’ ਆਖਿਆ ਗਿਆ ਅਤੇ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ‘ਚ ਮੈਂਬਰਾਂ ਵਲੋਂ ਦਿੱਤੇ ਗਏ ਸਾਥ ਦੀ ਸ਼ਲਾਘਾ ਕੀਤੀ ਗਈ।ਕਲੱਬ ਦੇ ਸੈਕਟਰੀ ਲਾਇਨ ਵਿਨੋਦ ਕੁਮਾਰ ਦੀਵਾਨ ਨੇ ਪਿੱਛਲੇ ਮਹੀਨੇ ਦੌਰਾਨ ਲਾਏ ਗਏ ਪ੍ਰੋਜੈਕਟਾਂ ਦੀ ਰਿਪੋਰਟ ਪੜ੍ਹੀ ਅਤੇ ਮੈਂਬਰ ਕੋਲੋਂ ਇਸ ‘ਤੇ ਆਏ ਖਰਚੇ ਦੀ ਪ੍ਰਵਾਨਗੀ ਲਈ ਗਈ।ਇਸ ਸਮਾਗਮ ਦੇ ਚੇਅਰਮੈਨ ਐਮ.ਜੇ.ਐਫ ਲਾਇਨ ਰਾਜ ਕੁਮਾਰ ਗੋਇਲ ਨੇ ਆਪਣੇ ਭਾਸਣ ਵਿੱਚ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਉਪਰੰਤ ਮਹੀਨੇ ਦੌਰਾਨ ਲਾਇਨ ਮੈਂਬਰਾਂ ਦੀ ਆਈ ਮੈਰਿਜ਼ ਐਨੀਵਰਸਰੀ ਅਤੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।ਕਲਚਰ ਐਕਟੀਵਿਟੀ ਦਾ ਪ੍ਰੋਗਰਾਮ ਲਾਇਨੇਡ ਸ਼ਿਵਾਨੀ ਗੋਇਲ ਅਤੇ ਲਾਇਨ ਪ੍ਰਿਤਪਾਲ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਅਤੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਕਲਚਰ ਐਕਟੀਵਿਟੀਆਂ ਕਰਵਾਈਆਂ ਗਈਆਂ।ਜਿਸ ਦਾ ਸਾਰੇ ਹੀ ਕਲੱਬ ਮੈਂਬਰਾਂ ਨੇ ਹਿੱਸਾ ਲਿਆ।ਅਗਲੇ ਦਿਨ ਸਾਰੇ ਮੈਂਬਰਾਂ ਨੇ ਸ਼ਿਮਲੇ ਦੀ ਮਾਲ ਰੋਡ ਅਤੇ ਰਿਜ਼ ‘ਤੇ ਖੂਬ ਆਨੰਦ ਮਾਣਿਆ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …