Sunday, December 22, 2024

ਰੋਟਰੀ ਕਲੱਬ ਸੁਨਾਮ ਗਰੀਨ ਵਲੋਂ ਫੈਮਿਲੀ ਮੀਟ ਦਾ ਆਯੋਜਨ, ਸੰਦੀਪ ਗਰਗ ਬਣੇ ਨਵੇਂ ਪ੍ਰਧਾਨ

ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੁਨਾਮ ਗਰੀਨ ਵਲੋ ਫੈਮਿਲੀ ਮੀਟ ਦਾ ਆਯੋਜਨ ਕਲੱਬ ਦੇ ਪ੍ਰਧਾਨ ਪੁਨੀਤ ਮਿੱਤਲ ਦੀ ਅਗਵਾਈ ਹੇਠ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਰੋਟਰੀ ਜਿਲ੍ਹਾ 3090 ਦੇ ਜਿਲ੍ਹਾ ਰੋਟਰੀ ਗਵਰਨਰ ਘਣਸ਼ਿਆਮ ਕਾਂਸਲ ਨੇ ਕੀਤੀ।ਕਲੱਬ ਦੇ ਅਡਵਾਈਜ਼ਰ ਪ੍ਰਮੋਦ ਕੁਮਾਰ ਨੀਟੂ ਅਤੇ ਸਪਾਂਸਰ ਕਲੱਬ ਰੋਟਰੀ ਮੇਨ ਦੇ ਪ੍ਰਧਾਨ ਅਨਿਲ ਜੁਨੇਜਾ ਵਿਸ਼ੇਸ਼ ਮਹਿਮਾਨ ਵਜੋਂ ਮੌਜ਼ੂਦ ਰਹੇ।ਜਿਲ੍ਹਾ ਰੋਟਰੀ ਗਵਰਨਰ ਦੀ ਹਾਜ਼ਰੀ ਵਿੱਚ ਸੰਦੀਪ ਗਰਗ ਨੇ ਨਵੇਂ ਪ੍ਰਧਾਨ, ਗੌਰਵ ਕਾਂਸਲ ਨੇ ਜਰਨਲ ਸਕੱਤਰ ਅਤੇ ਮਨੋਜ ਕੁਮਾਰ ਨੇ ਕੈਸ਼ੀਅਰ ਦਾ ਅਹੁੱਦਾ ਸੰਭਾਲਿਆ।ਪੁਨੀਤ ਮਿੱਤਲ ਨੇ ਆਪਣਾ ਰੋਟਰੀ ਕਾਲਰ ਸੰਦੀਪ ਗਰਗ ਨੂੰ ਪਹਿਨਾਇਆ।ਪੁਨੀਤ ਮਿੱਤਲ ਨੇ ਆਪਣੇ ਸੰਬੋਧਨ ‘ਚ ਕਲੱਬ ਮੈਂਬਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਨਵੇਂ ਬਣੇ ਪ੍ਰਧਾਨ ਸੰਦੀਪ ਗਰਗ ਨੇ ਆਪਣੇ ਵਿਜ਼ਨ ਵਾਰੇ ਮੈਂਬਰਾਂ ਨਾਲ ਗੱਲ ਕੀਤੀ।
ਮੁੱਖ ਮਹਿਮਾਨ ਘਣਸ਼ਿਆਮ ਕਾਂਸਲ ਨੇ ਰੋਟਰੀ ਗਵਰਨਰ ਵਜੋਂ ਸੇਵਾ ਦੇ ਪੂਰੇ ਸਾਲ ਦਾ ਵੇਰਵਾ ਦਿੰਦਿਆਂ ਸਪੱਸ਼ਟ ਕੀਤਾ ਕਿ ਰੋਟਰੀ ਫਾਊਂਡੇਸ਼ਨ ਵਿੱਚ ਸਹਿਯੋਗ, ਰੋਟਰੀ ਇੰਟਰਨੈਸ਼ਨਲ ਵਲੋਂ ਗਰਾਂਟ, ਮੈਕਸੀਮਮ ਰੋਟਰੀ ਮੈਂਬਰ, ਰੋਟਰੈਕਟ, ਇੰਟ੍ਰੈਕਟ ਅਤੇ ਰੋਟਰੀ ਕਲੱਬ ਬਣਾਏ ਗਏ।ਜਿਨ੍ਹਾਂ ਵਿੱਚ ਔਰਤਾਂ ਦੇ ਰੋਟਰੀ ਕਲੱਬ ਵੀ ਸ਼ਾਮਲ ਸਨ।ਉਹਨਾਂ ਸੁਨਾਮ ਵਿਖੇ ਰੋਟਰੀ ਦੇ ਸਹਿਯੋਗ ਨਾਲ ਬਣਨ ਜਾ ਰਹੇ ਆਈ ਹਸਪਤਾਲ ਦਾ ਵੀ ਜ਼ਿਕਰ ਕੀਤਾ।ਫਸਟ ਲੇਡੀ ਆਫ ਦ ਕਲੱਬ ਵੀਨਾ ਮਿੱਤਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਿਵ ਜੈਨ, ਮੁਕੇਸ਼ ਕਾਂਸਲ, ਡਾ. ਧਰਮਪਾਲ ਸਿੰਘ, ਰਿੰਕੂ ਬਾਂਸਲ, ਗਗਨ ਜੈਨ, ਹਰੀਸ਼ ਜੈਨ,
ਐਡਵੋਕੇਟ ਰਮਨ ਗੋਇਲ, ਐਡਵੋਕੇਟ ਸਾਹਿਲ ਬਾਂਸਲ, ਪਰਦੀਪ ਕੁਮਾਰ, ਲਕਸ਼ੇ, ਦੀਪਕ ਕਾਂਸਲ, ਡਾ. ਸਾਹਿਲ ਗੁਪਤਾ ਅਤੇ ਆਰ.ਐਨ ਕਾਂਸਲ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …