Tuesday, December 3, 2024

ਇੰਡੀਅਨ ਟੇਲੈਂਟ ਉਲੰਪਿਆਡ ‘ਚ ਐਸ.ਏ.ਐਸ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਸੈਸ਼ਨ ਦੌਰਾਨ ਇੰਡੀਅਨ ਟੈਲੈਂਟ ਓਲੰਪੀਆਡ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਗੁਰਜੋਤ ਸਿੰਘ (ਤੀਸਰੀ), ਗੁਰਮਨਜੋਤ ਸਿੰਘ (ਚੌਥੀ) ਅਤੇ ਸਿਮਰਨ ਕੌਰ (ਅੱਠਵੀਂ) ਨੇ ਆਪਣੀ-ਆਪਣੀ ਸ਼੍ਰੇਣੀ ਵਿਚੋਂ ਟਾਪ ਕੀਤਾ।ਇਸੇ ਤਰ੍ਹਾਂ ਪ੍ਰਭਨੂਰ ਕੌਰ ਸ਼੍ਰੇਣੀ ਤੀਸਰੀ, ਨਵਦੀਪ ਕੌਰ ਸ਼੍ਰੇਣੀ ਸੱਤਵੀਂ ਨੂੰ ਐਕਸਲੈਂਸ ਐਵਾਰਡ ਅਤੇ ਗੁਰਮਨਜੋਤ ਸਿੰਘ ਸ਼੍ਰੇਣੀ ਚੌਥੀ ਨੂੰ ਸਟੇਟ-ਟਾਪਰ ਦਾ ਐਵਾਰਡ ਮਿਲਿਆ।ਵਿਦਿਆਰਥੀਆਂ ਦੀ ਵਧੀਆ ਕਾਰਜ਼ਕਾਰੀ ਤੇ ਸਕੂਲ ਮਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਐਚ.ਓ.ਡੀ ਹਰਭਵਨ ਕੌਰ ਸਮੇਤ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …