Thursday, November 21, 2024

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਵਿਸ਼ਵ ਕਾਰਡੀੳਲੋਜੀ ਦਿਵਸ ਮਨਾਇਆ

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰਣਜੀਤ ਐਵਿਨਿਉ ਵਿਖੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਦੀ ਅਗਵਾਈ ਅਤੇ ਡਿਪਾਰਟਮੈਂਟ ਦੇ ਮੁਖੀ ਮੁਤੀਬ ਸ਼ੌਕਤ, ਸਹਾਇਕ ਪ੍ਰੋਫੈਸਰ ਮਿਸ. ਕਿਰਨਦੀਪ ਕੌਰ, ਬਰਨਾਡਾ ਡੇਵਿਡ ਅਤੇ ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਵਿਸ਼ਵ ਕਾਰਡੀੳਲੋਜੀ ਦਿਵਸ ਮਨਾਇਆ ਗਿਆ।ਵਿਸ਼ੇਸ਼ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਉਤਰ ਭਾਰਤ ਦੇ ਪ੍ਰਸਿੱਧ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ ਡਾ. ਮੰਨਨ ਆਨੰਦ ਅਤੇ ਸ਼ੂਗਰ ਰੋਗਾਂ ਦੀ ਮਾਹਿਰ ਡਾ. ਮੈਕਸਿਮਾ ਆਨੰਦ ਸਨ।
ਡਾ. ਮੰਨਨ ਆਨੰਦ ਨੇ ਵਿਦਿਆਰਥੀਆਂ ਨੂੰ ਦਿਲ ਦੀ ਸਿਹਤ ਨਾਲ ਸੰਬੰਧਿਤ ਜ਼ਰੂਰੀ ਜਾਣਕਾਰੀ ਦਿੱਤੀ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਰੌਸ਼ਨੀ ਪਾਈ ਅਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।ਡਾ. ਮੰਨਨ ਆਨੰਦ ਨੇ ਦੱਸਿਆ ਕਿ ਅੱਜਕਲ ਸਭ ਤੋਂ ਜ਼ਿਆਦਾ ਮੌਤਾਂ ਹਾਰਟ ਅਟੈਕ ਨਾਲ ਹੋ ਰਹੀਆਂ ਹਨ।ਸਾਨੂੰ ਸਮੇਂ ਸਮੇਂ ਸਿਰ ਅਪਣੇ ਸਰੀਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਇਸ ਦੇ ਨਾਲ ਹੀ ਆਪਣੇ ਦਿਲ ਦੀ ਸਾਂਭ ਸੰਭਾਲ, ਫਾਸਟ ਫੂਡ, ਪ੍ਰੋਸੈਸਡ ਫੂਡ, ਪੈਕਜਿਜ਼ ਫੂਡ ਤੋਂ ਪ੍ਰਹੇਜ਼, ਲਾਈਫ ਸਟਾਇਲ ਵਿੱਚ ਤਬਦੀਲੀ, ਮਾਨਸਿਕ ਦਬਾਅ ਤੋਂ ਆਪਣੇ ਆਪ ਨੂੰ ਬਚਾਉਣਾ, ਰੋਜ਼ਾਨਾ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਅੱਜ ਭਾਰਤ ਵਿੱਚ 30 ਪ੍ਰਤੀਸ਼ਤ ਮੌਤਾਂ ਦਿਲ ਦੇ ਦੌਰੇ ਨਾਲ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਸੀਂ ਏਸ਼ੀਅਨ ਲੋਕਾਂ ਨੂੰ ਬਾਕੀ ਦੁਨੀਆਂ ਦੀ ਤੁਲਨਾ ਵਿੱਚ ਦਿਲ ਦਾ ਦੌਰਾ ਪੈਣ ਦਾ ਖਤਰਾ 30 ਪ੍ਰਤੀਸ਼ਤ ਵੱਧ ਹੈ ਅਤੇ ਏਸ਼ੀਅਨ ਲੋਕਾਂ ਨੂੰ ਦਿਲ ਦਾ ਦੌਰਾ ਵੀ ਬਾਕੀਆਂ ਨਾਲੋਂ 10 ਸਾਲ ਪਹਿਲਾਂ ਹੁੰਦਾ ਹੈ।
ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਅਤੇ ਹੋਰ ਸਟਾਫ ਵਲੋਂ ਡਾ. ਮੰਨਨ ਆਨੰਦ ਅਤੇ ਡਾ. ਮੈਕਸਿਮਾ ਆਨੰਦ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅੰਕਿਤਾ ਔਹਰੀ, ਸਨਤ ਗੁਪਤਾ, ਤਾਨਿਆ ਸ਼ਰਮਾ, ਡਾ. ਪੁਨਿਤ ਭਾਟੀਆ, ਤਜਿੰਦਰ ਪਾਲ ਸਿੰਘ ਏ.ਟੀ.ਪੀ.ਓ, ਰਾਜੀਵ ਸ਼ਰਮਾ, ਕਰਨਬੀਰ ਸਿੰਘ ਔਲਖ ਸਟੇਟ ਅਫਸਰ, ਡਾ. ਯੋਗਰਾਜ ਸਿੰਘ ਰੰਧਾਵਾ ਡੀਨ, ਡਾ. ਮੋਨਿਕਾ ਚਾਵਲਾ, ਜਾਨਵੀ, ਪ੍ਰੀਤੀ, ਪੂਜਾ ਸ਼ਰਮਾ, ਯੂਸਫ, ਬਾਲਕਿਸ, ਵਿਕਾਸ ਜੌਸ਼ੀ, ਯਾਸਿਰ ਆਦਿ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …