ਪੰਜਾਬ ਸਰਕਾਰ ਨੇ ਖ਼ੇਡ ਨੀਤੀ ਬਣਾ ਕੇ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ -ਗੋਰਾ
ਸੰਗਤ ਮੰਡੀ, 29 ਜਨਵਰੀ (ਅੰਗਰੇਜ ਸਿੰਘ ਵਿੱਕੀ)- ਪਿੰਡ ਨਰੂਆਣਾ ਵਿਖੇ ਸਵ. ਜਸਵੰਤ ਸਿੰਘ ਹੈਪੀ ਦੀ ਨਿੱਘੀ ਯਾਦ ਵਿੱਚ ਗ੍ਰਾਂਮ ਪੰਚਾਇਤ, ਕ੍ਰਿਕਟ ਟੂਰਨਾਮੈਂਟ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ ਸਰਪੰਚ ਸੁਖਦੇਵ ਕੌਰ, ਸਾਧੂ ਸਿੰਘ, ਸਵ. ਵਾਸੀ ਜਸਵੰਤ ਸਿੰਘ ਦੀ ਮਾਤਾ ਗੁਰਚਰਨ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਗੁਰਬਿੰਦਰ ਗੋਰਾ ਮੁਹਾਲਾਂ ਨੇ ਸਾਂਝੇ ਤੌਰ ‘ਤੇ ਰੀਬਨ ਕੱਟ ਕੇ ‘ਤੇ ਅਸਮਾਨ ਵਿੱਚ ਰੰਗ ਬਰੰਗੇ ਗੁਬਾਰੇ ਛੱਡ ਕੇ ਕੀਤਾ।ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਅਸ਼ਰੀਵਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਨੀਤੀ ਬਣਾ ਕੇ ਜਿਥੇ ਚੰਗੇ ਖਿਡਾਰੀ ਪੈਦਾ ਕੀਤੇ ਜਾ ਰਹੇ ਹਨ ਉਥੇ ਨੌਜ਼ਵਾਨ ਪੀੜ੍ਹੀ ਨੂੰ ਖ਼ੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਦੀ ਲਤ ਤੋਂ ਬਚਾਇਆ ਜਾ ਰਿਹਾ ਹੈ। ਕ੍ਰਿਕਟ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲੇ ਇਨਾਮ ‘ਤੇ ਕਬਜ਼ਾ ਕਰਨ ਵਾਲੀ ਟੀਮ ਨੂੰ 21 ਹਜ਼ਾਰ ਦੇ ਨਾਲ ਕੱਪ, ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 15 ਹਜ਼ਾਰ ‘ਤੇ ਕੱਪ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 71 ਸੌ ਰੁਪਏ ਨਗਦ ‘ਤੇ ਕੱਪ ਨਾਲ ਸਨਾਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਚ ਵਿੱਚ ਮੈਨ ਆਫ ਦਾ ਸੀਰੀਜ਼ ਅਤੇ ਮੈਨ ਆਫ ਦਾ ਮੈਚ ਲਈ ਚੁਣੇ ਗਏ ਖਿਡਾਰੀ ਨੂੰ 11 ਸੌ ਰੁਪਏ ਦੇ ਨਾਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਚ ਭੋਲਾ ਸਿੰਘ ਸਮਾਘ, ਪੰਚ ਜੀਤਾ ਸਿੰਘ, ਤੇਜਾ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ ਅਤੇ ਰਾਜ ਕੁਮਾਰ ਮੌਜੂਦ ਸਨ।