Monday, December 23, 2024

ਗੁਰੂਕੁਲ ਕਾਲਜ ਬਠਿੰਡਾ ਵਿਖੇ ‘ਬੇਟੀ ਬਚਾਉ ਬੇਟੀ ਪੜਾਓ’ ਅੰਦੋਲਨ ‘ਤੇ ਸੈਮੀਨਾਰ

PPN0202201503
ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ/ / ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਲਾਲ ਸਿੰਘ ਬਸਤੀ ਗੁਰੂਕੁਲ ਕਾਲਜ ਬਠਿੰਡਾ ਵਿਖੇ ਬੇਟੀ ਬਚਾਉ ਬੇਟੀ ਪੜ੍ਹਾੳ ਅੰਦੋਲਨ ਤੇ ਸੈਮੀਨਾਰ ਕਰਵਾਇਆ ਗਿਆ।ਇਹ ਪ੍ਰੋਗਰਾਮ   ਅਭਿਲਾਸ਼ਾ ਫਾਊਡੇਸ਼ਨ ਬਠਿੰਡਾ ਵੱਲੋ ਪ੍ਰੇਰਨਾਤਮਕ ਕਾਵਿ ਸੰਮੇਲਨ ਦੇ ਰੂਪ ਵਿੱਚ ਕਰਵਾਇਆ ਗਿਆ।ਇਸ ਦੇ ਮੁੱਖ      ਮਹਿਮਾਨ ਜਸਵੰਤ  ਸਿੰਘ  ਜਫਰ, ਸੁਰੇਸ਼ ਬਾਂਸਲ, ਅਭਿਲਾਸ਼ਾ ਫਾਊਡੇਸ਼ਨ ਦੇ ਪ੍ਰਧਾਨ ਕੁਲਦੀਪ ਗਾਂਧੀ, ਮੈਂਬਰ, ਉੱਘੇ ਕਵੀ ਅਤੇ ਪਤਵੰਤੇ ਸੱਜਣ ਪਹੁੰਚੇ ।ਗੁਰੂਕੁਲ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ, ਪ੍ਰਿੰਸੀਪਲ ਡਾ: ਰਣਜੀਤ ਕੋਰ  ਅਤੇ ਸ਼ਮੂਹ ਸਟਾਫ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਗੁਰੂਕੁਲ ਕਾਲਜ ਦੇ  ਮੈਨੇਜਿੰਗ ਡਾਇਰੈਕਟਰ  ਭੂਸ਼ਣ ਕੁਮਾਰ ਗੋਇਲ  ਨੇ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਪ੍ਰੇਰਿਤ ਕੀਤਾ।ਇਸ ਮੋਕੇ ਤੇ ਆਏ ਹੋਏ ਮਹਿਮਾਨਾ ਵਲੋ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਉੱਘੇ ਕਵੀਆ ਨੇ ਇਸ ਮੁਹਿੰਮ ਤੇ  ਆਪਣੀਆ ਕਵਿਤਾਵਾਂ ਪੇਸ਼ ਕੀਤੀਆ ਤੇ ਕਾਲਜ ਦੇ ਵਿਦਿਆਰਥੀਆਂ ਨੇ  ਵੱਧ ਚੜ੍ਹ ਕੇ ਹਿੱਸਾ ਲਿਆ।ਇਸ  ਮੌਕੇ ਜਸਵੰਤ  ਸਿੰਘ  ਜਫਰ  ਨੇ  ਆਪਣੀਆ ਵੱਡਮੁੱਲੀਆ ਰਚਨਾਵਾਂ ਪੇਸ਼ ਕੀਤੀਆ।ਅਭਿਲਾਸ਼ਾ ਫਾਊਡੇਸ਼ਨ ਦੇ ਪ੍ਰਧਾਨ  ਕੁਲਦੀਪ ਗਾਂਧੀ  ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply