Sunday, June 29, 2025
Breaking News

ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਕਰਵਾਇਆ ਸੈਮੀਨਾਰ

PPN2802201508
ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲਮੋਚੜ ਕਲਾਂ ਵਿੱਚ ਅੱਜ ਬੇਟੀ ਬਚਾਓ, ਬੇਟੀ ਪੜਾਓ  ਦੇ ਤਹਿਤ ਨੇਹਰੂ ਯੁਵਾ ਕੇਂਦਰ ਫਿਰੋਜਪੁਰ  ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਨੇਹਰੂ ਯੁਵਾ ਕੇਂਦਰ ਫਿਰੋਜਪੁਰ  ਦੇ ਜਿਲਾ ਪ੍ਰੋਜੈਕਟ ਕੋਆਰਡਿਨੇਟਰ ਜਗਤਾਰ ਸਿੰਘ ਅਤੇ ਉਨ੍ਹਾਂ  ਦੇ  ਸਾਥੀ ਜਸਵਿੰਦਰ ਸਿੰਘ ਨੇ ਸੈਮਿਨਾਰ ਵਿੱਚ ਆਪਣੇ ਵਡਮੁੱਲੇ ਵਿਚਾਰ ਰੱਖੇ।ਬੱਚਿਆਂ ਨੂੰ ਉਪਰੋਕਤ ਸੇਮਿਨਾਰ ਵਿੱਚ ਲੜਕੀਆਂ ਦੀ ਰੱਖਿਆ, ਮਾਨ ਸਨਮਾਨ ਅਤੇ ਪੜਾਉਣ ਲਈ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਣ ਉੱਤੇ ਜ਼ੋਰ ਦਿੱਤਾ ਗਿਆ।ਪਿੰਡ  ਦੇ ਸਰਪੰਚ ਹਰਭਜਨ ਲਾਲ ਕੰਬੋਜ ਨੇ ਕਲੱਬ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਪੰਕਜ ਕੁਮਾਰ  ਅੰਗੀ ਨੇ ਕੇਂਦਰ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਧਾਈ ਦਿੱਤੀ ਅਤੇ ਲੋਕਾਂ ਨੂੰ ਇਸ ਪ੍ਰੋਜੇਕਟ ਬਾਰੇ ਜਿਆਦਾ ਤੋਂ ਜਿਆਦਾ ਜਾਗਰੂਕ ਕਰਵਾਇਆ।ਇਸ ਮੌਕੇ ਮੰਚ ਦਾ ਸੰਚਾਲਨ ਹਿੰਦੀ ਅਧਿਆਪਕ ਅਜੈ ਗੁਪਤਾ  ਨੇ ਕੀਤਾ ।ਇਸ ਮੌਕੇ ਜਨਕ ਸਿੰਘ, ਸ਼੍ਰੀਮਤੀ ਨੀਲਮ  ਕਾਂਤਾ, ਵੀਨਾ, ਰਜਿੰਦਰ ਕੁਮਾਰ  ਬਜਾਜ, ਸ਼ਿਲਪਾ ਗਰੋਵਰ, ਸੀਮਾ, ਸੋਨੂ ਬਾਲਾ, ਸਿਮਰਜੀਤ ਕੌਰ, ਸੀਮਾ ਰਾਣੀ ਅਤੇ ਮੰਜੂ ਰਾਣੀ ਆਦਿ ਮੌਜੂਦ ਸਨ ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply