ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅੱਜ ਤੱਕ ਕੁੱਲ 13 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਉਨਾਂ ਦੱਸਿਆ ਕਿ ਅੱਜ ਭਾਜਪਾ ਵੱਲੋਂ ਅਰੁਣ ਜੇਤਲੀ, ਡੈਮੋਕਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਵੱਲੋਂ ਕੰਵਲਜੀਤ ਸਿੰਘ, ਸਮਾਜਵਾਦੀ ਪਾਰਟੀ ਵੱਲੋਂ ਯੂਸਫ ਮੁਹੰਮਦ, ਸੀ ਪੀ ਐਮ ਵੱਲੋਂ ਰਤਨ ਸਿੰਘ ਰੰਧਾਵਾ, ਸੀ.ਪੀ.ਆਈ ਵੱਲੋਂ ਅਮਰਜੀਤ ਸਿੰਘ ਆਸਲ ਨੇ ਕਾਗਜ਼ ਦਾਖਲ ਕੀਤੇ।ਬਸਪਾ ਅੰਬੇਦਕਰ ਵੱਲੋਂ ਬੂਟਾ ਸਿੰਘ ਅਤੇ ਰਹਿਮਤ ਮਸੀਹ ਤੇ ਬਾਲ ਕ੍ਰਿਸ਼ਨਨ ਨੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ ਹਨ। ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ 9ਅ ਪ੍ਰੈਲ ਸ਼ਾਮ 3-00 ਵਜੇ ਤੱਕ (ਸਰਕਾਰੀ ਛੁੱਟੀ ਤੋਂ ਬਿਨ੍ਹਾਂ) ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 10 ਅਪ੍ਰੈਲ ਨੂੰ ਸਵੇਰੇ 11-00 ਵਜੇ ਕੀਤੀ ਜਾਵੇਗੀ ਅਤੇ ਉਮੀਦਵਾਰ ਜਾਂ ਉਸ ਦੇ ਕਿਸੇ ਤਜਵੀਜ਼ਕਾਰ ਜਾਂ ਚੋਣ ਏਜੰਟ ਆਪਣੇ ਨਾਮਜ਼ਦਗੀ ਪੱਤਰ 12 ਅਪ੍ਰੈਲ ਨੂੰ ਬਾਅਦ ਦੁਪਹਿਰ 3-00 ਵਜੇ ਤੱਕ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਨੂੰ ਸਵੇਰੇ ੭-੦੦ ਵਜੇ ਤੋਂ ਲੈ ਕੇ ਸ਼ਾਮ 6.-00 ਵਜੇ ਤੱਕ ਵੋਟਾਂ ਪੈਣਗੀਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …