Saturday, October 19, 2024

 ਖੇਤਾਂ ‘ਚੋਂ ਬਿਜਲੀ ਦੀ ਤਾਰ ਤੋ ਕਰੰਟ ਲੱਗਣ ਕਾਰਨ ਇੱਕ ਦੀ ਮੋਤ – 2  ਜ਼ਖਮੀ

ਬਿਜ਼ਲੀ ਮਹਿਕਮੇ ਤੋਂ ਚੋਰੀ ਰਾਤ ਨੂੰ ਲਗਾਈ ਸੀ ਤਾਰ- ਐਸ.ਡੀ.ਓ ਨੇ ਕੀਤੀ ਪੁਸ਼ਟੀ 
PPN1608201518ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) – ਖੇਤਾਂ ਵਿੱਚ ਬਾਸਮਤੀ ਦੀ ਫਸਲ ਨੂੰ ਸਪਰੇਅ ਕਰਦੇ ਤਿੰਨ ਵਿਅਕਤੀਆਂ ਨੂੰ ਬਿਜ਼ਲੀ ਦੀ ਤਾਰ ਤੋ ਜ਼ਬਰਦਸਤ ਕਰੰਟ ਪੈਣ ਨਾਲ ਇੱਕ ਦੀ ਮੋਕੇ ਤੇ ਹੀ ਮੋਤ ਅਤੇ ਦੋ ਜਣਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ।
ਕਰੰਟ ਲੱਗਣ ਨਾਲ ਜਖਮੀ ਹੋਣ ਉਪਰੰਤ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਏ ਗਏ ਹਾਕਮ ਸਿੰਘ ਪੁੱਤਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਿੰਕੂ ਪੁੱਤਰ ਰਸਾਲ ਸਿੰਘ ਤੇ ਸੁੱਖਾ ਸਿੰਘ ਪੁੱਤਰ ਮਦਨ ਸਿੰਘ ਸਮੇਤ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਸਪਰੇਅ ਕਰਦਾ ਹੋਇਆ ਸੁੱਖਾ ਸਿੰਘ ਅਚਾਨਕ ਜ਼ਮੀਨ ਤੇ ਡਿੱਗ ਪਿਆ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਉਹ ਮਜ਼ਦੂਰ ਗਰਮੀ ਕਾਰਨ ਡਿੱਗ ਪਿਆ ਹੈ, ਇਸ ਲਈ ਜਦ ਸੁੱਖਾ ਸਿੰਘ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਆਪ ਵੀ ਬਿਜ਼ਲੀ ਦੀ ਲਪੇਟ ਵਿੱਚ ਆ ਗਿਆ।ਇਸ ‘ਤੇ ਉਨਾਂ ਨਾਲ ਕੰਮ ਕਰ ਰਹੇ ਰਿੰਕੂ ਪੁੱਤਰ ਰਸਾਲ ਸਿੰਘ ਨੇ ਵੀ ਉਹਨਾ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਬਿਜ਼ਲੀ ਦੇ ਕਾਫੀ ਝਟਕੇ ਲੱਗੇ ਤੇ ਉਹ ਤਿੰਨੋ ਜ਼ਣੇ ਹੇਠਾਂ ਡਿੱਗ ਪਏ ਤੇ ਬੇਹੋਸ਼ ਹੋ ਗਏ।ਇਸੇ ਦੌਰਾ ਥੋੜੀ ਹੀ ਦੂਰ ‘ਤੇ ਕੰਮ ਕਰ ਰਹੇ ਇੱਕ ਵਿਅਕਤੀ ਨੇ ਉਥੇ ਪਹੁੰਚ ਕੇ ਤੁਰੰਤ ਆਪਣੇ ਸਿਰ ਉਪਰੋ ਸਾਫਾ ਲਾਹ ਕੇ ਤਾਰ ਨੂੰ ਚੁੱਕਿਆ ਅਤੇ ਜਦ ਉਸ ਨੇ ਚੰਗੀ ਤਰਾਂ ਵੇਖਿਆ ਤਾਂ ਇੱਕ ਮਜ਼ਦੂਰ ਸੁੱਖਾ ਸਿੰਘ ਮਰ ਚੁੱਕਾ ਸੀ ਅਤੇ ਉਸ ਨੰ ਤੁਰੰਤ ਹੋਰਨਾਂ ਦੀ ਮਦਦ ਨਾਲ ਉਸ (ਹਾਕਮ ਸਿੰਘ) ਤੇ ਰਿੰਕੂ ਨੂੰ ਦੋਨਾਂ ਜਣਿਆਂ ਨੂੰ ਤੁਰੰਤ ਇਲਾਜ਼ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।
ਹਾਕਮ ਸਿੰਘ ਪੁੱਤਰ ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਧੰਨਾ ਸਿੰਘ ਜੋ ਕਿ ਕੁੱਝ ਚਿਰ ਤੋਂ ਉਨਾਂ ਦੇ ਖੇਤਾਂ ਦੇ ਨਜਦੀਕ ਇੱਕ ਬਹਿਕ ਉੱਪਰ ਰਹਿ ਰਿਹਾ ਹੈ, ਨੇ ਬਿਜਲੀ ਵਿਭਾਗ ਤੋਂ ਚੋਰੀ ਹੀ ਤਾਰ ਲਗਾ ਕੇ ਜ਼ਮੀਨ ‘ਤੇ ਵਿਛਾ ਕੇ ਉਨਾਂ ਦੇ ਪਰਿਵਾਰਕ ਮੈਂਬਰ ਗਿਆਨ ਸਿੰਘ ਦੇ ਖੇਤਾਂ ਵਿੱਚੋਂ ਦੀ ਲੰਘਾਈ ਹੋਈ ਸੀ ਅਤੇ ਇਹ ਤਾਰ ਜ਼ੋੜ ਵਾਲੀ ਤਾਰ ਖੇਤਾਂ ਦੇ ਪਾਣੀ ਵਿੱਚੋ ਲੰਘਣ ਕਰਕੇ ਇਸ ਵਿੱਚ ਕਰੰਟ ਆ ਗਿਆ। ਉਸ ਨੇ ਕਿਹਾ ਕਿ ਇਸ ਤਾਰ ਦਾ ਨਾ ਤਾਂ ਉਨਾਂ ਨੂੰ ਤੇ ਨਾ ਹੀ ਸਪਰੇਅ ਕਰਨ ਵਾਲੇ ਮਜਦੂਰਾਂ ਨੂੰ ਪਤਾ ਸੀ ਅਤੇ ਨਾ ਹੀ ਕਿਸਾਨ ਗਿਆਨ ਸਿੰਘ ਨੂੰੰ ਜਿਸ ਦੀ ਜ਼ਮੀਨ ਹੈ, ਇਸੇ ਲਈ ਇਹ ਹਾਦਸਾ ਵਾਪਰ ਗਿਆ।
ਉਧਰ ਇਸ ਹਾਦਸੇ ਸਬੰਧੀ ਜਦ ਮੋਬਾਈਲ ਨੰਬਰ 96461-13147 ‘ਤੇ ਐਸ.ਡੀ.ਓ ਬੂਟਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਪੁਸ਼ਟੀ ਕੀਤੀ ਕੀ ਬਹਿਕ ਦੇ ਮਾਲਿਕ ਹਰਜਿੰਦਰ ਸਿੰਘ ਨੇ ਕੇਬਲ ਤਾਰ ਚੋਰੀ ਲਗਾਈ ਸੀ, ਜਿਸ ਵਿੱਚ ਜੋੜ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ।ਇਸੇ ਦੋਰਾਨ ਏ.ਐਸ.ਆਈ ਸਾਹਿਬ ਸਿੰਘ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੋਪ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply