Sunday, October 6, 2024

ਬੀ.ਐਸ.ਐਫ ਦੇ 191 ਬਟਾਲੀਅਨ ਦੇ ਜਵਾਨਾ ਦਾ ਪਾਕਿਸਤਾਨੀ ਸਮੱਗਲਰਾ ਨਾਲ ਮੁਠਭੈੜ

6 ਪੈਕਟ ਹੈਰੋਇਨ 1 ਮੋਬਾਇਲ ਸਮੇਤ ਪਾਕਿਸਤਾਨੀ ਸਿੰੰਮ ਬਰਾਮਦ

PPN0601201610ਖਾਲੜਾ/ਖੇਮਕਰਨ, 6 ਜਨਵਰੀ (ਲਖਵਿੰਦਰ ਗੌਲਣ / ਰਿੰਪਲ ਗੌਲਣ)- ਭਾਰਤ ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੇ ਪਿਲਰ ਨੰ: 165/5 ਨੈੜੇ ਪਾਕਿਸਤਾਨੀ ਸਮੱਗਲਰਾ ਵੱਲੋ ਰਾਤ ਦੇ ਸਮੇ ਦਾ ਫਾਇਦਾ ਉਠਾੳਦਿਆ ਬੀ.ੳੈਸ.ਐਫ ਦੇ ਜਵਾਨਾ ਨਾਲ ਮੁਠਭੇੜ ਹੋ ਗਈ ਜਿਸ ਪਿਛੋ ਪਾਕਿਸਤਾਨ ਸਮੱਗਲਰਾ ਦੇ ਖਤਰਨਾਕ ਇਰਾਦਿਆ ਉਤੇ ਬੀ.ਅੇਸ.ਐਫ ਦੇ ਜਵਾਨਾ ਵੱਲੋ ਪਾਣੀ ਫੇਰਦਿਆ 6 ਪੈਕਟ ਹੈਰੋਇਨ 1 ਮੋਬਾਇਲ ਸਮੇਤ ਪਾਕਿਸਤਾਨੀ ਸਿੰਮ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦੇਦਿਆ ਬੀ.ਅੇਸ.ਐਫ ਦੀ 191 ਬਟਾਲੀਅਨ ਦੇ ਕਮਾਡੇਟ ਵਾਈ ਪੀ ਸਿਮਘ ਨੇ ਸੱਦੀ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਬੀਤੀ ਰਾਤ ਟਾਇਮ ਤਕਰੀਬਨ 1 ਵੱਜ ਕੇ 35 ਮਿੰਟ ਤੇ ਸਰਹੱਦੀ ਚੌਕੀ ਪਿਲਰ ਨੰ: 165/5 ਦੇ ਨੈੜੇ ਪਾਕਿਸਤਾਨ ਸਮੱਗਲਰ ਹਨੇਰਾ ਹੋਣ ਕਾਰਨ ਭਾਰਤੀ ਸਰਹੱਦ ਵਿਚ ਦਾਖਲ ਹੋ ਗਏ ਅਤੇ ਫੱਟਾ-ਫੱਟ ਪਾਇਪ ਰਾਹੀ ਭਾਰਤ ਵੱਲ ਹੈਰੋਇਨ ਭੇਜਣ ਦੀ ਕੋਸ਼ਿਸ ਵਿਚ ਜੁੱਟ ਗਏ ਤਾ ਤੁਰੰਤ ਬੀ.ਅੇਸ.ਐਫ ਦੇ ਜਵਾਨਾ ਨੇ ਹਰਕਤ ਵਿਚ ਆਉਦਿਆ ਸਮੱਗਲਰਾ ਨੂੰ ਲਲਕਾਰਿਆ ਅਤੇ 7 ਰਾਉਡ ਫਾਇਰ ਕੀਤੇ ਤਾ ਸਮੱਗਲਰ ਹਨੇਰੇ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਵੱਲ ਨੂੰ ਭੱਜਣ ਵਿਚ ਕਾਮਯਾਬ ਹੋ ਗੲ ਅਤੇ ਜਦੋ ਸਵੇਰੇੇ ਤਲਾਸੀ ਮੁਹਿੰਮ ਚਲਾਈ ਤਾ 6 ਪੈਕਟ ਹੈਰੋਇਨ ਜਿਸਦੀ ਅਮਤਰਰਾਸ਼ਟਰੀ ਕੀਮਤ 30 ਕਰੌੜ ਬਣਦੀ ਹੈ ਅਤੇ ਨਾਲ ਹੀ 1 ਪਾਕਿਸਤਾਨੀ ਸਿੰੰਮ ਸਮੇਤ ਮੋਬਾਇਲ ਵੀ ਬਰਾਮਦ ਹੋਇਆ ਕਮਾਡੈਂਟ ਵਾਈ ਪੀੌ ਸਿੰਘ ਨੇ ਦੱਸਿਆਂ ਕਿ ਪੰਜਾਬ ਫਰਨਟੀਅਰ ਦੇ ਆਈ ਜੀ ਅਨਿਲ ਪਾਲੀਵਾਲ ਦੀਆਂ ਹਿਦਾਇਤਾਂ ਅਨੁਸਾਰ ਬੀ ਐਸ ਐਫ ਵਲੋ ਕੋਹਰੇ ਦੇ ਦਿਨਾਂ ਵਿਚ ਹੋਰ ਵੀ ਮੁਸ਼ਤੈਦੀ ਨਾਲ ਸਰਹੱਦਾ ਦੀ ਰਾਖੀ ਕੀਤੀ ਜਾ ਰਹੀ ਹੈ।ਇਸ ਮੋਕੇ ਸੀ ਐਸ ਤੋਮਰ ਸੈਕਂਡ ਕਮਾਡੈਂਟ, ਐਸ ਐਨ ਦੁਬੈ ਡੀ ਸੀ ਜੀ,ਕੁਲਦੀਪ ਸਿੰਘ ਅਰਜੁਡੈਂਟ,ਐਸ ਪੀ ਯਾਦਵ,ਰਛਪਾਲ ਸਿੰਘ,ਨਵੀਨ ਬੇਦੀ ਸੰਜੀਵ ਭਗਤ, ਵਿਨੈ ਕੁਮਾਰ, ਆਦਿ ਅਪਸਰ ਸਾਹਿਬਾਨ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply