Monday, December 23, 2024

ਡ੍ਰੈਸ ਡਿਜ਼ਾਇਨਿਰ ਮੈਡਮ ਹਰਪ੍ਰੀਤ ਕੌਰ ਕਾਹਲੋਂ ਨੇ 34 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

PPN1701201605ਮੋਗਾ, 17 ਜਨਵਰੀ (ਪ.ਪ)- ਮੁੱਖ ਮਹਿਮਾਨ ਡ੍ਰੈਸ ਡਿਜ਼ਾਇਨਿੰਰ ਮੈਡਮ ਹਰਪ੍ਰੀਤ ਕੌਰ ਕਾਹਲੋਂ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਾਇਰੈਕਟਰ ਕਾਹਲੋਂ ਨੇ ਦੱਸਿਆ ਕਿ ਆਰਸੇਟੀ ਮੋਗਾ ਦੁਆਰਾ ਪੇਡੂ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂ ਕਰਵਾਓਦੇ ਹੋਏ ਦੱਸਿਆ ਕਿ ਆਰਸੇਟੀ, ਮੋਗਾ ਵਿਖੇ ਕਿੱਤਾ ਮੁੱਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫ਼ਾਰਮਿੰਗ, ਮੋਬਾਇਲ ਰਿਪੇਅਰ, ਬੈਗ ਮੇਕਿੰਗ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਓਹਨਾਂ ਕਿਹਾ ਪੇਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ, ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਓਣ । ਇਸ ਮੌਕੇ ਚੀਫ਼ ਟ੍ਰਾਇਨਰ ਕਿਰਨਜੋਤ ਕੌਰ ਨੇ ਸਿਖਿਆਰਥੀਆ ਨੂੰ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਿਖਿਆਰਥੀ ਮਨਦੀਪ ਕੌਰ, ਅੱਕੀ ਕੌਰ ਤੇ ਜਸਪ੍ਰੀਤ ਕੌਰ ਆਦਿ ਨੇ ਆਰਸੇਟੀ, ਮੋਗਾ ਵੱਲੋਂ ਦਿੱਤੀ ਗਈ ਡ੍ਰੈਸ ਡਿਜ਼ਾਇਨਿੰਗ ਫ਼ਾਰ ਵੁਮੈਨ ਦੀ ਟ੍ਰੇਨਿੰਗ ਤੇ ਤਸਲੀ ਪ੍ਰਗਟ ਕੀਤੀ ਅਤੇ ਯਕੀਨ ਦੁਆਇਆ ਕਿ ਓਹ ਆਪਣਾ ਬੁਟੀਕ ਬਹੁਤ ਜਲਦੀ ਸ਼ੁਰੂ ਕਰਨਗੇ । ਕੋਰਸ ਸੰਚਾਲਕ ਸ. ਜਗਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਤੇ ਉਹਨਾਂ ਅੰਤ ਵਿੱਚ ਆਰਸੇਟੀ ਸਟਾਫ਼ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।ਪਿੰਡ ਦੌਲਤਪੁਰਾ ਨੀਵਾਂ, ਸਿੰਘਪੁਰਾ ਉਰਫ ਮੁਨਣ , ਖੋਸਾ ਰਣਧੀਰ, ਤੇ ਰੰਡਿਆਲਾ ਜ਼ਿਲਾ ਮੋਗੇ ਸਨ

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply