ਜੰਡਿਆਲਾ ਗੁਰੂ, 1 ਮਈ ( ਹਰਿੰਦਰਪਾਲ ਸਿੰਘ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਰਜਿ:) ਜੰਡਿਆਲਾ ਗੁਰੁ ਵਲੋਂ ਰਾਮ ਸ਼ਰਨ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਰਾਮ ਸ਼ਰਨ ਨੇ ਆਏ ਹੋਏ ਸਾਥੀਆਂ ਨੂੰ ਮਜਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਦਾ ਹੈ ਅਤੇ ਫਿਰ 2 ਮਿੰਟ ਦਾ ਮੋਨ ਧਾਰ ਕੇ 1 ਮਈ ਨੂੰ ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੋਕੇ ਜਗਜੀਤ ਸਿੰਘ ਵਾਈਸ ਪ੍ਰਧਾਨ, ਬਿਕਰਮਜੀਤ ਸਿੰਘ ਸੈਕਟਰੀ, ਸੁੱਚਾ ਸਿੰਘ ਕੈਸ਼ੀਅਰ, ਦਲੀਪ ਸਿੰਘ ਚੇਅਰਮੈਨ, ਭੁਪਿੰਦਰ ਸਿੰਘ ਸਲਾਹਕਾਰ, ਲਖਵਿੰਦਰ ਸਿੰਘ ਬੰਡਾਲਾ, ਜਗਰੁਪ ਠੱਠੀਆ, ਅਮਨਦੀਪ ਆਰੇਵਾਲਾ, ਬੱਲੁ ਮਾਲੋਵਾਲ, ਰਵੀ ਧਾਰੜ, ਭਿੰਦਾ ਮਾਨਾਵਾਲਾ ਆਦਿ ਹਾਜ਼ਿਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …