Monday, July 14, 2025
Breaking News

ਦਰਦਨਾਕ ਸੜਕ ਹਾਦਸੇ ‘ਚ ਪੰਜ ਨੌਜਵਾਨਾਂ ਦੀ ਮੌਤ- ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਥਾਣਾ ਮੁਖੀ ਮੁਅੱਤਲ

PPN050511

ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)-   ਜਦ ਤੋਂ ਕਿਚਲੂ ‘ਤੇ ਫਲਾਈ ਓਵਰ ਬਰਿਜ ਬਣਿਆ ਹੈ, ਇਸ ਦੀ ਗਲਤ ਬਣਤਰ ਕਾਰਣ ਰੋਜਾਨਾ ਕਈ ਛੋਟੇ-ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ, ਲੇਕਿਨ ਬੀਤੀ ਰਾਤ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਨਾਲ 30-30  ਸਾਲਾਂ ਦੇ ਪੰਜ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ।ਅੰਮ੍ਰਿਤਸਰ ਤੋਂ ਅਜਨਾਲਾ ਰੋਡ ਵੱਲ ਜਾ ਰਹੀ ਇੱਕ ਤੇਜ ਰਫਤਾਰ ਕਾਰ ਦੇ ਪੁੱਲ ਉਤਰਦਿਆਂ ਹੀ ਇੱਕ ਦਰਖਤ ਨਾਲ ਟਕਰਾ ਜਾਣ ‘ਤੇ ਪੰਜ ਨੌਜਵਾਨਾਂ ਦੀ ਮੌਕੇ ਤੇ ਹੀ ਹੋਈ ਮੌਤ ਦੇ ਸਿਲਸਲੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਥਾਣਾ ਸਿਵਲ ਲਾਈਨ ਦੇ ਮੁੱਖੀ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

PPN050512

ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਕਰੀਬ ਤਿੰਨ ਤੋ ਪੰਜ ਵਜੇ ਦੇ ਦਰਮਿਆਨ ਕਿਚਲੂ ਚੌਕ ਦੇ ਫਲਾਈ ਓਵਰ ਤੋਂ ਹੇਠਾਂ ਉਤਰਦਿਆਂ ਇੱਕ ਵਾਹਣ ਡਿਵਾਈਡਰ ਨਾਲ ਟਕਰਾਉਣ ਉਪਰੰਤ ਬੁੜਕ ਕੇ ਇੱਕ ਦਰੱਖਤ ਨਾਲ ਟੱਕਰਾ ਗਿਆ ਅਤੇ ਕਿਸੇ ਸਮਾਰੋਹ ਵਿਚ ਭਾਗ ਲੈ ਕੇ ਵਾਪਸ ਪਰਤ ਰਹੇ ਪੰਜ ਸਵਾਰ ਨੌਜਵਾਨ ਜਿਹਨਾਂ ਦੀ ਪਛਾਣ ਇਸਲਾਮਾਬਾਦ ਵਾਸੀ ਗੋਰਵ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਤੇ ਰਜੇਸ਼ ਕੁਮਾਰ ਪੁੱਤਰ ਤਰਸੇਮ ਲਾਲ, ਦਸ਼ਮੇਸ਼ ਨਗਰ ਵਾਸੀ ਗੌਰੀ ਪੁੱਤਰ ਹਰਬੰਸ਼ ਲਾਲ, ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰੂ ਅਮਰਦਾਸ ਅੇਵਨਿਊ, ਪਿੰਸ ਸੇਠ ਪੁੱਤਰ ਗੁਲਸ਼ਨ ਸੇਠ ਵਾਸੀ ਮਹਾਵੀਰ ਕਲੌਨੀ ਅੰਮ੍ਰਿਤਸਰ ਵਜੋ ਹੋਈ, ਹਾਦਸੇ ਦਾ ਸ਼ਿਕਾਰ ਹੋ ਗਏ। ਦੇਰ ਰਾਤ ਵਾਪਰੇ ਇਸ ਹਾਦਸੇ ਦਾ ਪੁਲਿਸ ਨੂੰ ਸਵੇਰੇ ਪਤਾ ਲਗਾ ਜਦ ਕਿ ਪੁਲੀਸ ਸਾਰੀ ਰਾਤ ਗਸ਼ਤ ਕਰਨ ਦਾ ਦਾਅਵਾ ਕਰਦੀ ਹੈ।ਕਾਰ ਇੰਨੀ ਬੁਰੀ ਤਰਾਂ ਫਿੱਸ ਗਈ ਸੀ ਕਿ ਇਸ ਵਿਚੋਂ ਲਾਸ਼ਾਂ ਬੜੀ ਹੀ ਮੁਸ਼ਕਿਲ ਨਾਲ ਬਾਹਰ ਕੱਢੀਆਂ ਗਈਆਂ। ਹਾਦਸੇ ਦਾ ਕਾਰਣ ਗਲਤ ਤਰੀਕੇ ਨਾਲ ਬਣਿਆ ਡਿਵਾਈਡਰ ਦੱਸਿਆ ਜਾ ਰਿਹਾ ਹੈ, ਜੋ  ਦੂਰੋ ਦਿਖਾਈ ਨਹੀ ਦਿੰਦਾ ।ਜਿਕਰਯੋਗ ਹੈ ਕਿ ਹਾਦਸੇ ਵਾਲੀ ਥਾਂ ਤੋਂ ਕੁੱਝ ਗਜ ‘ਤੇ ਹੀ ਸਿਵਲ ਲਾਈਨ ਥਾਣਾ ਹੈ ਅਤੇ ਸਾਰੀ ਰਾਤ ਰਾਜਾਂਸਾਸੀ ਹਵਾਈ ਅੱਡੇ ਤੋਂ ਲੋਕਾਂ ਦੇ ਆਉਣ ਜਾਣ ਕਰਕੇ ਸੜਕ ਸਾਰੀ ਰਾਤ ਚੱਲਦੀ ਹੈ।ਥਾਣਾ ਸਿਵਲ ਲਾਈਨ ਦੇ ਮੁੱਖੀ ਸੁਖਵਿੰਦਰ ਸਿੰਘ ਨੇ ਬੇਸ਼ੱਕ ਇਹ ਦਾਅਵਾ ਕੀਤਾ ਕਿ ਉਸ ਨੇ ਗਸ਼ਤ ਪਾਰਟੀ ਲਗਾਈ ਹੋਈ ਸੀ, ਪਰ ਅਸਲ ਵਿੱਚ ਰਾਤ ਸਮੇਂ ਕੋਈ ਵੀ ਗਸ਼ਤੀ ਪਾਰਟੀ ਤਾਇਨਾਤ ਨਹੀ ਸੀ।ਇਹੀ ਕਾਰਣ ਸੀ ਕਿ ਲਾਸ਼ਾਂ ਸਵੇਰੇ 8 ਵਜੇ ਤੱਕ ਰੁੱਲਦੀਆਂ ਰਹੀਆਂ।ਗਸ਼ਤ ਪਾਰਟੀ ਤਾਇਨਾਤ ਨਾ ਕੀਤੇ ਜਾਣ ਦੀ ਕੁਤਾਹੀ ਕਰਕੇ ਥਾਣਾ ਮੁੱਖੀ ਨੂੰ  ਲਾਈਨ ਹਾਜਰ ਕਰ ਦਿੱਤਾ ਗਿਆ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply