Wednesday, July 2, 2025
Breaking News

ਅੰਡਰ 17 ਬਾਸਕਿਟ ਬਾਲ ਵਿੰਗ ਦੀ ਮੈਰਿਟ ਦੇ ਅਧਾਰ ‘ਤੇ 15 ਬੱਚਿਆਂ ਦੀ ਚੋਣ

PPN120505
ਬਠਿੰਡਾ,12  ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ  ਵਿਖੇ ਅੰਡਰ 17 ਬਾਸਕਿਟ ਬਾਲ ਵਿੰਗ ਲਈ ਟਰਾਇਲ ਲਏ ਗਏ। ਜਿਸ ਲਈ ਸਲੈਕਸ਼ਨ ਕਮੇਟੀ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੇਠ ਲਿਖੇ ਅਨੁਸਾਰ ਬਣਾਈ ਮੈਂਬਰਾਂ ਦੇ ਨਾਲ ਅਮਨਦੀਪ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸਸਸ ਆਹਲੂਪੁਰ ਜ਼ਿਲ੍ਹਾ ਮਾਨਸਾ, ਹਰਚਰਨ ਸਿੰਘ ਗਿੱਲ ਪੱਤੀ, ਰਜਿੰਦਰ ਸਿੰਘ ਕੋਚ ਬਾਸਕਿਟ ਬਾਲ ਗੁਰੂ ਨਾਨਕ ਦੇਵ ਪਬਲਿਕ ਸਕੂਲ, ਬਠਿੰਡਾ, ਸੰਦੀਪ ਸਿੰਘ ਪੁਲਿਸ ਡੀ.ਏ.ਵੀ ਸਕੂਲ ਬਠਿੰਡਾ,ਸ਼ੰਕਰ ਦਿੱਲੀ ਪਬਲਿਕ ਸਕੂਲ, ਬਠਿੰਡਾ, ਜੈਮੀ ਬਰਾੜ ਸਪੋਰਟਸ ਸਕੂਲ ਘੁੱਦਾ, ਨਵਸੰਗੀਤ ਪੀ.ਟੀ.ਆਈ ਗੁਰੂਸਰ ਸੈਨੇਵਾਲਾ ਅਤੇ ਮਨਪ੍ਰੀਤ ਪੀ.ਟੀ.ਆਈ. ਬੀੜ ਤਲਾਬ ਦੀ ਕਮੇਟੀ ਵਲੋਂ ”17ਬਾਸਕਿਟ ਬਾਲ ਵਿੰਗ ਲਈ ਨਿਮਨਲਿਖਤ  ਖਿਡਾਰੀਆਂ ਦੀ ਚੋਣ ਕੀਤੀ ਜਿਨ੍ਹਾਂ ਵਿਚ ਯਾਦਵਿੰਦਰ ਸਿੰਘ , ਹਰਵੀਰ ਸਿੰਘ,ਹਰਪ੍ਰੀਤ ਸਿੰਘ , ਲਵਪ੍ਰੀਤ ਸਿੰਘ , ਵੀਨੇ , ਦੀਪ ਦਰਸ਼, ਰਾਜਵਿੰਦਰ ਸਿੰਘ ,ਚੇਤਨ ਚੌਧਰੀ, ਪਾਰਸਜੋਤ ਸਿੰਘ, ਗੁਰਪ੍ਰੀਤ ਸਿੰਘ , ਬਲਰਾਜ ਆਰਿਅਨ , ਜੋਗਿੰਦਰ ਸਿੰਘ , ਅਕਾਸ਼ਦੀਪ ਸਿੰਘ , ਰੋਹਿਤ ਸਿੰਘ , ਵਿਸ਼ੇਸ਼ ਕੁਮਾਰ। ਟਰਾਇਲ ਦੇਣ ਆਏ 30ਬੱਚਿਆਂ ਵਿੱਚੋਂ ਇਨ੍ਹਾਂ  15 ਬੱਚਿਆਂ ਦੀ ਮੈਰਿਟ ਦੇ ਅਧਾਰ ਤੇ ਚੋਣ ਕੀਤੀ ਗਈ ਹੈ। ਕੈਪਸ਼ਨ: ਅੰਡਰ 17 ਬਾਸਕਿਟ ਬਾਲ ਵਿੰਗ ਲਈ ਚੁਣੇ ਬੱਚਿਆਂ ਨਾਲ ਸਲੈਕਸ਼ਨ ਕਮੇਟੀ ਮੈਂਬਰ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply