Sunday, October 6, 2024

ਕੇਜਰੀਵਾਲ ਨੂੰ ਅੱਜ ਕਟਹਿਰੇ ਵਿੱਚ ਖੜ੍ਹਾ ਕੀਤਾ ਕੱਲ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਵੇਗਾ- ਮਜੀਠੀਆ

Majithia

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਹਿਯੋਗੀ ਪੰਜਾਬ ਇੰਚਾਰਜ ਸੰਜੈ ਸਿੰਘ ਅਤੇ ਦਿਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ ਵਿਰੁੱਧ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਕੇਸ ਵਿੱਚ ਅੱਜ ਅੰਮ੍ਰਿਤਸਰ ਦੀ ਮਾਨਯੋਗ ਏ.ਸੀ.ਜੇ.ਐਮ ਦੀ ਅਦਾਲਤ ਵੱਲੋਂ ਬਤੌਰ ਦੋਸ਼ੀ 29 ਜੁਲਾਈ 2016 ਨੂੰ ਪੇਸ਼ ਹੋਣ ਲਈ ਤਲਬ ਕਰਨ ‘ਤੇ ਸ: ਮਜੀਠੀਆ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਚਾਈ ਦੀ ਵੱਡੀ ਜਿੱਤ ਕਰਾਰ ਦਿੱਤਾ ਤੇ ਕਿਹਾ ਕਿ ਨਿਆਂ ਪਾਲਕਾ ਤੋਂ ਉਹਨਾਂ ਨੂੰ ਵੱਡਾ ਇਨਸਾਫ਼ ਮਿਲਿਆ ਹੈ।ਉਹਨਾਂ ਕੇਜਰੀਵਾਲ ਨੂੰ ਅਸਤੀਫ਼ਾ ਦੇ ਕੇ ਅਦਾਲਤ ਵਿੱਚ ਪੇਸ਼ ਹੋਣ ਲਈ ਚੈਲੰਜ ਕੀਤਾ ਹੈ।
ਕੇਜਰੀਵਾਲ ਨੂੰ ਸੰਮਨ ਜਾਰੀ ਹੋਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਮਾਝੇ ਦੀ ਧਰਤੀ ‘ਤੇ ਗੁਰੂ ਸਾਹਿਬਾਨ ਨੇ ਬੇਈਮਾਨੀ ਅਤੇ ਝੂਠ ਦਾ ਡੱਟ ਕੇ ਮੁਕਾਬਲਾ ਕਰਨਾ ਸਿਖਾਇਆ ਹੈ ।ਕੇਜਰੀਵਾਲ ਦੀ ਝੂਠ ਅਤੇ ਝੂਠ ਦੇ ਆਸਰੇ ਕੀਤੀ ਜਾ ਰਹੀ ਦਿੱਲੀ ਦੀ ਰਾਜਨੀਤੀ ਨੂੰ ਪੰਜਾਬ ਦੇ ਬਹਾਦਰ ਲੋਕ ਕਦੀ ਵੀ ਚਲਨ ਨਹੀਂ ਦੇਣਗੇ।ਸ: ਮਜੀਠੀਆ ਨੇ ਕਿਹਾ ਕਿ ਸਚਾਈ ਦੀ ਹਮੇਸ਼ਾਂ ਜਿੱਤ ਹੋਈ ਹੈ ਅਤੇ ਕੇਜਰੀਵਾਲ ਝੂਠ ਬੋਲ ਕੇ ਹੀ ਡਰਾਮੇਬਾਜ਼ੀ ਕਰਦਾ ਰਿਹਾ ਹੈ ।ਉਹਨਾਂ ਕਿਹਾ ਕਿ ਕੇਜਰੀਵਾਲ ਨੇ ਜਿੰਨਾ ਭਜਣਾ ਸੀ ਭਜ ਲਿਆ, ਪਰ ਹੁਣ ਇਸ ਨੂੰ ਭਜਨ ਨਹੀਂ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਅੱਜ ਤਕ ਝੂਠ ਦੀ ਗੰਦੀ ਸਿਆਸਤ ਕੀਤੀ ਹੈ ਤੇ ਅਦਾਲਤ ਵੱਲੋਂ ਸੰਮਨ ਜਾਰੀ ਹੋਣ ਨਾਲ ਹੁਣ ਉਸ ਦੀ ਝੂਠ ਅਤੇ ਫ਼ਰੇਬ ਦੀ ਰਾਜਨੀਤੀ ਬੁਰੀ ਤਰਾਂ ਨੰਗੀ ਹੋਣੀ ਸ਼ੁਰੂ ਹੋ ਗਈ ਹੈ। ਅੱਜ ਇਹ ਲੋਕ ਕਟਹਿਰੇ ਵਿੱਚ ਖੜੇ ਕੀਤੇ ਗਏ ਹਨ ਅਤੇ ਕਲ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਨਜ਼ਰ ਆਉਣਗੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply