ਅਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਦਰਸ਼ਨ ਕਰਨ ਆਏ ਇੱਕ ਸ਼ਰਧਾਲੂ ਦੀ ਇੱਕ ਟਰੱਕ ਹੇਠ ਆ ਕੇ ਮੌਤ ਹੋ ਜਾਣ ਦੀ ਖਬਰ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸੁਲਤਾਨਵਿੰਡ ਵਿਖੇ ਤਾਇਨਾਤ ਦੇ ਏ.ਐਸ.ਆਈ ਰਵਿਦਰਪਾਲ ਨੇ ਦੱਸਿਆ ਕਿ 60 ਸਾਲਾ ਬਜ਼ੁੱਰਗ ਦੀ ਉਸ ਸਮੇਂ ਮੌਤ ਹੋ ਗਈ ਜਦ ਉਹ ਟਰੱਕ ਥੱਲੇ ਆਉਣ ਕਾਰਨ ਮੌਤ ਹੋ ਗਈ ਜਦ ਉਹ ਸ਼ਹੀਦਾਂ ਸਾਹਿਬ ਮੱਥਾ ਟੇਕ ਕੇ ਉਹ ਡਿਵਾਈਡਰ ਵਿੱਚ ਗਰਿਲਾਂ ਤੋੜ ਕੇ ਬਣਾਏ ਗਏ ਰਸਤੇ ਰਾਹੀਂ ਸੜਕ ਪਾਰ ਕਰਨ ਲੱਗਾ ਤਾਂ ਉਸ ਦਾ ਪੈਰ ਤਿਲਕ ਜਾਣ ਨਾਲ ਉਥੋਂ ਲੰਘ ਰਹੇ ਤਾਂ ਪੈਰ ਵਿਸਲ ਕੇ ਡਿੱਗ ਪਿਆ ਅਤੇ 10 ਟਾਇਰੀ ਟਰੱਕ ਪੀ.ਬੀ.02-ਏ.ਆਰ-9733 ਦੇ ਪਿੱਛਲੇ ਟਾਇਰ ਹੇਠਾਂ ਆ ਕੇ ਗੰਭੀਰ ਜਖਮੀ ਹੋ ਗਿਆ। ਬਜੁੱਰਗ ਨੂੰ ਤੁਰੰਤ ਨੇੜੇ ਸਥਿਤ ਗੁਰੂ ਰਾਮ ਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪ੍ਰੰਤੂ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਸ ਦੀ ਮੌਤ ਹੋ ਗਈ।
ਏ.ਐਸ.ਆਈ ਰਵਿਦਰਪਾਲ ਸਿਘ ਨੇ ਦੱਸਿਆ ਕਿ ਮਾਰੇ ਗਏ ਬਜੁੱਰਗ ਦੀ ਪਛਾਣ ਤਰਨਤਾਰ ਰੋਡ ਸਥਿਤ ਅਬਾਦੀ ਕੋਟ ਮਿੱਤ ਸਿਘ ਦੇ ਵਾਸੀ ਜਸਵਤ ਸਿਘ ਪੁੱਤਰ ਜੈਰਾਮ ਸਿਘ ਵਜੋਂ ਹੋਈ ਹੈ, ਜੋ ਰੋਜ਼ ਵਾਂਗ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਣ ਆਇਆ ਸੀ।ਏ.ਐਸ.ਆਈ ਨੇ ਕਿਹਾ ਕਿ ਮਾਰੇ ਗਏ ਜਸਵੰਤ ਸਿੰਘ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੇ ਵਾਰਸਾਂ ਹਵਾਲੇ ਕਰ ਦਿਤਾੀ ਗਈ ਹੈ ਅਤੇ ਟਰੱਕ ਪੀ.ਬੀ.02-ਏ.ਆਰ-9733 ਨੂੰ ਕਬਜ਼ੇੇ ਵਿੱਚ ਲੈ ਕੇ ਡਰਾਈਵਰ ਰਤਨ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਮਕਬੂਲਪੁਰਾ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ।ਜਿਸ ਦੇ ਖਿਲਾਫ ਕਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਥੇ ਜਿਕਰਯੋਗ ਹੈ ਕਿ ਬਹੁਤ ਜਿਆਦਾ ਭੀੜ ਭਾੜ ਵਾਲੀ ਸੜਕ ਦੇ ਸਾਹਮਣੇ ਗਰਿਲਾਂ ਤੋੜ ਕੇ ਰਸਤ ਬਣਾਇਆ ਗਿਆ ਹੈ ਅਤੇ ਪਾਬੰਦੀ ਦੇ ਬਾਵਜੂਦ ਵੀ ਇਥੋਂ ਤੇਜ ਰਫਤਾਰੀ ਨਾਲ ਲੰਘਦੇ ਹੈਵੀ ਵਾਹਣ ਹਾਦਸਿਆਂ ਦਾ ਕਾਰਣ ਬਣਦੇ ਹਨ, ਪਰ ਇਸ ਸਬੰਧੀ ਨਾ ਤਾਂ ਜਿਲਾ, ਨਗਰ ਨਿਗਮ ਤੇ ਪੁਲਿਸ ਪ੍ਰਸਾਸ਼ਨ ਕੋਈ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਕਮੇਟੀ ਬਣਦੀ ਜਿੰਮੇਵਾਰੀ ਨਿਭਾਅ ਰਹੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …