ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਬਟਾਲਾ ਮੁਸਕਾਨ 321-ਡੀ ਦੇ ਬਟਾਲਾ ਸ਼ਹਿਰ ਹੀ ਨਹੀਂ ਬਲਕਿ ਆਸ ਪਾਸ ਦੇ ਇਲਾਕੇ ਵਿੱਚ ਵੀ ਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਹੈ। ਸੈਵਨ ਸਟਾਰ ਤੇ ਫੈਮਲੀ ਕਲੱਬ ਦਾ ਦਰਜਾ ਪ੍ਰਾਪਤ ਇਸ ਕਲੱਬ ਨੇ 70ਵਾਂ ਅਜਾਦੀ ਦਿਹਾੜਾ ਬੀਤੇ ਸਾਲਾਂ ਦੇ ਵਾਂਗ ਬਿਰਧ ਆਸ਼ਰਮ ਬਟਾਲਾ ਵਿਖੇ ਘਰੋ ਬਾਹਰੋ ਨਾ ਪਸੰਦ ਕੀਤੇ ਗਏ ਬਜੁਰਗਾਂ ਨਾਲ ਖਾਣੇ ਦੀ ਸਾਂਝ ਪਾ ਕੇ ਮਨਾਇਆ। ਲਾਇਨ ਬਰਿੰਦਰ ਸਿੰਘ ਅਠਵਾਲ ਦੀ ਪ੍ਰਧਾਨਗੀ ਹੇਠ ਕਲੱਬ ਦੇ ਮੈਬਰ ਬਿਰਧ ਆਸ਼ਰਮ ਪਹੁੰਚੇ ਤੇ ਬਿਰਧ ਆਸਰਮ ਵਿਚ ਰਹਿ ਬਜੁਰਗਾ ਨੂੰ ਮਠਿਆਈਆਂ ਤੇ ਖਾਣਾ ਖਵਾਇਆ ਗਿਆ। ਇਸ ਮੌਕੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜੂਰਗਾ ਨੇ ਮੁੁਸਕਾਨ ਕਲੱਬ ਦੇ ਮੈਬਰਾਂ ਨੂੰ ਉਥੇ ਪਹੁੰਚਿਆਂ ਦੇਖ ਕੇ ਆਪਣਾਪਨ ਮਹਿਸੂਸ ਕੀਤਾ।ਪ੍ਰਧਾਨ ਬਰਿੰਦਰ ਅਠਵਾਲ ਨੇ ਆਪਣੇ ਸੰਬੋਧਨੀ ਸਬਦਾ ਵਿਚ ਕਿਹਾ ਕਿ ਸਮਾਜ ਵਿਚ ਬਜੁਰਗਾ ਨੂੰ ਪੂਰਾ ਮਾਣ ਸਤਕਾਰ ਦੇਣਾ ਚਾਹੀਦਾ ਹੈ। ਜੇ ਸਮਾਜ ਆਪਣੇ ਬਜੁਰਗਾ ਨੂੰ ਸਤਿਕਾਰ ਦੇਵੇਗਾ ਤਾ ਭਵਿੱਖ ਵਿਚ ਬਿਰਧ ਆਸ਼ਰਮ ਬਣਾਉਣ ਦੀ ਲੋੜ ਨਹੀ ਪਵੇਗੀ ਇਸ ਵਾਸਤੇ ਹਰ ਇਨਸਾਨ ਨੂੰ ਚਾਹੀਦਾ ਹੈ, ਰੱਬ ਦੀ ਪੂਜਾ ਦੇ ਨਾਲ ਘਰ ਦੇ ਬਜੁਰਗਾਂ ਦੀ ਪੂਜਾ ਵੀ ਕੀਤੀ ਜਾਵੇ। ਬਿਰਧ ਆਸ਼ਰਮ ਵਿਚ ਅਜਾਦੀ ਦਿਹਾੜਾ ਮਨਾਉਣ ਮੌਕੇ ਸ੍ਰੀ ਕੁਲਦੀਪ ਸ਼ਰਮਾ, ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਲਾਇਨ ਬਖਸਿੰਦਰ ਸਿੰਘ, ਲਾਇਨ ਹਰਭਜਨ ਸਿੰਘ ਸੇਖੋ, ਨਰਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਨੰਗਲ ਆਦਿ ਕਲੱਬ ਮੈਬਰ ਬਿਰਧ ਆਸ਼ਰਮ ਵਿਖੇ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …