Monday, December 23, 2024

 ਡੀ.ਸੀ ਸੱਭਰਵਾਲ ਵਲੋਂ ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਦੀਆਂ ਬਾਲ ਪੁਸਤਕਾਂ ਲੋਕ ਅਰਪਣ

ppn1712201601
ਬਟਾਲਾ, 17 ਦਸੰਬਰ (ਨਰਿੰਦਰ ਬਰਨਾਲ)- ਜਿਲ੍ਹਾ ਬਾਲ ਭਲਾਈ ਕੌਂਸਲ ਡਿਪਟੀ ਕਮਿਸਨਰ ਗੁਰਦਾਸਪੁਰ ਪਦੀਪ ਸਭਰਵਾਲ ਦੀ ਰਹਿਨੂਮਾਈ ਹੇਠ ਅਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸਤਿੰਦਰਬੀਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਣ ਦੇ ਮਕਸਦ ਨਾਲ ਜਿਲਾ ਬਾਲ ਭਲਾਈ ਕੌਸਲ ਵਲੋ ਜਿਲਾ ਪੱਧਰੀ ਬਾਲ ਦਿਵਸ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ (ਮੁੰਡੇ) ਵਿਖੇ ਮਨਾਇਆ ਗਿਆ।ਇਸ ਵਿਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਦੇ ਲੋਕ ਗੀਤ ਗਰੁੱਪ ਡਾਂਸ ਤੇ ਭਾਸਣ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ, ਵਧੀਕ ਡੀ.ਸੀ ਬੀ ਨਿਵਾਸਨ, ਬਾਲ ਭਲਾਈ ਕੌਰ ਦੇ ਸਕੱਤਰ ਡਾ ਰਾਮੇਸ਼ ਮਹਾਜਨ, ਡੀ.ਈ.ਓ ਸਤਿੰਦਰਬੀਰ ਸਿੰਘ, ਡਿਪਟੀ ਡੀ.ਈ.ਓ ਭਾਰਤ ਭੂਸ਼ਨ, ਸੰਤੋਖ ਰਾਜ ਸਿੰਘ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਸ ਕੌਂਸਲਰ, ਨੋਡਲ ਅਫਸਰ ਪਰਮਜੀਤ ਸਿੰਘ ਕਲਸੀ, ਰੈਡ ਕਰਾਸ ਸੁਸਾਇਟੀ ਤੋ ਇੰਦਰਜੀਤ ਸਿੰਘ ਬਾਜਵਾ ਵੱਲੋ ਸਾਂਝੇ ਤੋਰ ਤੇ ਸ੍ਰੀਮਤੀ ਸਤਿੰਦਰ ਕੌਰ ਕਾਹਲੋ ਸਟੇਟ ਐਵਾਰਡੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਧੁੱਪਸੜੀ, ਬਾਲ ਪੁਸਤਕਾਂ ਬਾਲ ਕਾਵਿ ਕਿਆਰੀ ਅਤੇ ਸਫਰ-ਏ-ਸ਼ਹਾਦਤ ਲੋਕ ਅਰਪਣ ਕੀਤੀਆਂ ਗਈਆਂ।ਅਜੋਕੇ ਸਮਾਜ ਵਿਚ ਸਕੂਲ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਉਣ ਵਿਚ ਇਹ ਕਿਤਾਬਾਂ ਬਹੁਤ ਸਹਾਈ ਹੋਣਗੀਆਂ।
ਜਿਕਰਯੋਗ ਹੈ ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ ਵੱਲੋ ਪਹਿਲਾ ਕਈ ਕਿਤਾਬਾਂ ਸਮਾਜ ਦੀ ਝੋਲੀ ਵਿਚ ਪਾਈਆਂ ਹਨ, ਜਿਹੜੀਆਂ ਕਿ ਬੱਚਿਆਂ ਵਾਸਤੇ ਰਾਹ ਦਸੇਰਾ ਬਣ ਰਹੀਆਂ ਹਨ।ਇਹਨਾ ਵਿਚੋਂ ਪ੍ਰੇਰਨਾਦਾਇਕ ਕਹਾਣੀਆਂ ਦੀ ਕਿਤਾਬ ਮੁਖ ਹੈ। ਇਸ ਮੌਕੇ ਕਿਤਾਬਾਂ ਦੀ ਮੁਖ ਮਹਿਮਾਨਾਂ ਵੱਲੋ ਸਲਾਘਾ ਕੀਤੀ ਗਈ। ਇਸ ਸਮਾਗਮ ਦੌਰਾਨ ਸਤਿੰਦਰ ਕੌਰ ਨੂੰ ਬਾਲ ਭਲਾਈ ਕੌਸਲ ਵੱਲੋ ਸਨਮਾਨ ਚਿੰਨ ਦਿਤਾ ਗਿਆ ਤੇ ਨਾਲ ਹੀ ਆਸ ਕੀਤੀ ਗਈ ਕਿ ਹੋਰ ਵਧੀਆਂ ਸਾਹਿਤ ਸਮਾਜ ਨੂੰ ਦੇਣ ਵਿਚ ਸਦਾ ਹੀ ਕੋਸਿਸਾ ਜਾਰੀਆਂ ਰੱਖੀਆਂ ਜਾਣਗੀਆਂ।ਇਸ ਮੌਕੇ ਐਕਰ ਸੁਖਬੀਰ ਕੌਰ, ਲੈਕਚਰਾਰ ਸੁਮਨ ਬਾਲਾ ਜੈਤੋਸਰਜਾ, ਲੈਕ ਜੋਧ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਹਰਦੀਪ ਸਿੰਘ, ਕਮਲੇਸ ਕੌਰ ਕੰਨਿਆਸਕੂਲ ਬਟਾਲਾ, ਸੁਨੀਤਾ ਸਰਮਾ, ਤੋ ਇਲਾਵਾ ਚਿਲਡਰਨ ਹੋਮ ਗੁਰਦਾਸਪੁਰ ਚਾਈਲਡ ਪ੍ਰੋਟਰਸਨ ਤੇ ਕੇਅਰ ਟੇਕਰ ਤੋਂ ਇਲਾਵਾ ਜਿਲਾ ਗੁਰਦਾਸਪੁਰ ਦੇ ਵੱਖ ਪ੍ਰਿੰਸੀਪਲ ਤੇਅਧਿਆਪਕ ਹਾਜਰ ਸਨ। ਇਸ ਮੌਕੇ ਬਾਲ ਭਲਾਈ ਕੌਸਲ ਨੂੰ ਕਿਤਾਬਾਂ ਦੇ ਸੈਟ ਮੁਫਤ ਭੇਟ ਕੀਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply