ਨਿਸ਼ਾਨ ਸਿੰਘ ਮੂਸੈ
ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੌਬਿੰਦ ਕੀ ਤਾਰੀਫ ਵੁਹ ਕਮ ਹੈ,
ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ, ਸਤਿਗੁਰ ਕਿ ਲਿਖੂੰ, ਵਸਫ, ਕਹਾਂ ਤਾਬੇ-ਰਕਮ ਹੈ,
ਇਕ ਆਂਖ ਸੇ ਕਯਾ, ਬੁਲਬੁਲਾ ਕੁਲ ਬਾਹਰ ਕੋ ਦੇਖੇ, ਸਾਹਿਲ ਕੋ ਯਾ ਮੰਯਧਾਰ ਕੋ ਯਾ ਲਾਹਰ ਕੋ ਦੇਖੇ।
ਜਦੋ ਵੀ ਹਰ ਸਾਲ ਪੋਹ ਦਾ ਮਹੀਨਾ ਦਸਤਕ ਦਿੰਦਾ ਹੈ ਸਿੱਖ ਇਤਹਾਸ ਦੇ ਬਿਖੜੇ ਪੇਂਡੈ ਅਤੇ ਇਤਹਾਸ ਦੇ ਖੂਨੀਂ ਪਤਰੇ ਆਂਪ ਮੁਹਾਰੇ ਅੱਖਾਂ ਸਹਾਮਣੇ ਅਉਦੇ ਹਨ ਜਿਉ ਜਿਉ ਮਹੀਨਾਂ ਬਤੀਤ ਹੂੰਦਾਂ ਹੈ।ਤਿੳਂੁ ਤਿੳਂੁ ਹੀ ਇਤਹਾਸ ਆਪਣੇ ਆਪ ਨੂੰ ਦਰਾਉਣ ਲੱਗ ਜਾਂਦਾ ਹੈ ਤਿਆਗ ਦੀ ਮੂਰਤ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਪੋਹ ਦੇ ਮਹੀਨੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਛੱਡਿਆ ਸਰਸਾ ਨਂਦੀ ਤੇ ਪੀ੍ਰਵਾਰ ਵਿੱਛੜਿਆ ਅਤੇ ਏਸੇ ਮਹੀਨੇ ਵਿੱਚ ਚਾਰੇ ਸਹਿਬਜ਼ਾਦੇ ਗੁਰੂ ਸਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਤੋ ਲੇ ਕਿ ਪੁੱਤਰਾਂ ਤੋ ਪਿਆਰੇ ਸਿੰਘ। ਏਸੇ ਮਹੀਨੇ ਵਿੱਚ ਸ਼ਹੀਦ ਹੋਏ ਦੁਨੀਆਂ ਭਰ ਦੇ ਇਤਹਾਸਾਂ ਵਿਚੋ ਗੁਰੂੁ ਗੋਬਿੰਦ ਸਿੰਘ ਜੀ ਦਾ ਇਤਹਾਸ ਇੱਕ ਵਿਲੱਖਣ ਥਾਂ ਰੱਖਦਾ ਹੈ।ਗੁਰੂੁ ਗੋਬਿੰਦ ਸਿੰਘ ਜੀ ਦੀ ਜੇਕਰ ਪੂਰੀ ਜਿੰਦਗੀ ਵੱਲ ਝਾਤੀ ਮਾਰਈਏ ਸਾਰਾ ਜੀਵਨ ਹੀ ਸਮੁਚੀ ਮਾਨਵਤਾਂ ਲਈ ਸ਼ਘਰੰਸ਼ਸ਼ੀਲ ਹੀ ਰਿਹਾ ਹੈ, ਪ੍ਰੰਤੂ ਅਸੀਂ ਪੋਹ ਦੇ ਮਹੀਨੇ ਤੇ ਸੰਖੇਪ ਜੀ ਝਾਤੀ ਮਾਰਾਂਗੇ ਗੁਰੂ ਸਾਹਿਬ ਜੀ ਨੇ ਜੁਲਮ ਨਾਲ ਟਾਕਰਾ ਲੈਣ ਲਈ ਅਤੇ ਦੱਬੇ ਕੁਚਲੇ ਗਰੀਬ ਮਜਲੂਮਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਸਿੱਖਾ ਦੀ ਅਜਾਂਦ ਹਸਤੀ ਕਾਈਮ ਕਰਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ।ਖਾਲਸਾ ਪੰਥ ਸਾਜਨ ਪਿਛੋ ਥੋੜੇ ਹੀ ਸਮੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਦਬਦਬਾ ਪੂਰੇ ਭਾਰਤ ਅੰਦਰ ਸਿਖਰਾਂ `ਤੇ ਚਲਾ ਗਿਆ ਲੋਕ ਆਪਣੀ ਫਰਿਆਦਾਂ ਲੇ ਕੇ ਰਾਜਿਆ ਪਾਸ ਨਹੀ ਸਨ ਜਾਂਦੇ ਸਗੋ ਗੁਰੂੁ ਜੀ ਪਾਸ ਅਉਦੇਂ ਸਨ।ਇਹ ਗੱਲਾਂ ਸਮੇਂ ਦੇ ਰਾਜਿਆਂ ਦੇ ਗੱਲੋਂ ਥੱਲੇ ਨਹੀ ਸਨ ਉਤਰਦੀਆਂ ਅਤੇ ਰਾਜੇ ਗੁਰੂ ਜੀ ਖਿਲਾਫ ਕਈ ਤਰਾਂ ਦੀਆ ਵਿਉਤਾਂ ਸ਼ਾਜਸਾ ਰਚਣ ਲੱਗੇ ਪਹਾੜੀ ਰਾਜਿਆਂ ਵਲੋ ਕਈ ਜੰਗਾਂ ਲੜੀਆਂ ਗਈਆਂ ਪਾਰ ਗੁਰੂੁ ਸਾਹਿਬ ਜੀ ਨੂੰ ਜਿਤਣਾ ਕੋਈ ਸੌਖੀ ਗੱਲ ਨਹੀ ਸੀ ਫਿਰ ਪਹਾੜੀ ਰਾਜੇ ਇਕੱਠੇ ਹੋ ਕਿ ਇੱਕ ਸਾਂਝੀ ਜੰਗ ਲੱੜ ਕਿ ਗੁਰੂ ਸਾਹਿਬ ਨਾਲ ਆਰ ਪਾਰ ਦੀ ਲੜਾਈ ਲੜ ਕੇ ਗੁਰੂ ਜੀ ਉਤੇ ਜਿੱਤ ਹਾਸਲ ਕਰਨਾ ਚਾਹੂੰਦੇ ਸਨ, ਉਹਨਾਂ ਵਿਊਂਤਬੰਦੀ ਕਰ ਕੇ ਅੰਰਗਜੇਬ ਦੀ ਫੌਜ ਦੀ ਮਦਦ ਲੇ ਕੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ `ਤੇ 3 ਮਈ 1705 ਨੂੰ ਦਸ਼ਮੇਸ਼ ਪਿਤਾ ਜੀ ਉਪਰ ਇੱਕ ਕਹਿਰੀ ਹੱਲਾ ਬੋਲ ਦਿੱਤਾ ਅਨੰਦਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ, ਜਿਸ ਨਾਲ ਗੁਰੁ ਸਾਹਿਬ ਜੀ ਦੀਆਂ ਫੌਜਾ ਦਾ ਕਾਫੀ ਨੁਕਸਾਨ ਹੋਇਆ।ਇਹ ਘੇਰਾਬੰਦੀ ਲੰਮੀ ਹੋ ਗਈ।ਇਸ ਜੰਗ ਵਿੱਚ ਪਹਾੜੀ ਹਿੰਦੂ ਅਤੇ ਮੁਗਲ ਰਾਜਿਆਂ ਦਾ ਆਰਿਥਕ ਅਤੇ ਫੌਜਾਂ ਦਾ ਬੇਸ਼ੁਮਾਰ ਨੁਕਸਾਨ ਹੋਣ ਕਰਕੇ ਪਹਾੜੀ ਰਾਜਿਆਂ ਮੱਕਾਰ ਨੀਤੀ ਤਹਿਤ ਗੁਰੂੁ ਸਾਹਿਬ ਜੀ ਨੂੰ ਚਿਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਦੂਰਅੰਦੇਸ਼ੀ ਸੋਚ ਦੇ ਮਾਲਕ ਗੁਰੂ ਗੋਬਿੰਦ ਸਿੰਘ ਇਹ ਗੱਲ ਜਾਣ ਚੁੱਕੇ ਸਨ ਕਿ ਬਹੁਤਾ ਚਿਰ ਹੁਣ ਸਿੱਖਾਂ ਅੱਗੇ ਟਿੱਕ ਨਹੀ ਸਕਣਗੇ।ਦੂਜੇ ਪਾਸੇ ਜੰਗ ਲੱੰਮੀ ਹੋਣ ਕਰਕੇ ਸਿੱਖ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ, ਜਿਸ ਦਾ ਵੱਡਾ ਕਾਰਨ ਲੰਗਰ ਦੀ ਰਸਦ ਸੀ।ਚਾਰੇ ਪਾਸੇ ਘੇਰਾਬੰਦੀ ਕਾਰਨ ਜਿਹੜੀ ਅੰਨਦਪੁਰ ਦੇ ਕਿਲੇ ਅੰਦਰ ਨਹੀ ਸੀ ਪਹੁੰਚ ਰਹੀ ਜਦੋ ਜੰਗ ਚੱਲਦੀ ਨੂੰ ਤਕਰੀਬਨ 7 ਮਹੀਨੇ ਬਤੀਤ ਹੋ ਗਏ ਤਾਂ ਪਹਾੜੀ ਰਾਜਿਆਂ ਨੇ ਗੁਰੂੁ ਸਾਹਿਬ ਦੀਆਂ ਲੇਲੜੀਆਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਹਿੰਦੂ ਰਾਜਿਆਂ ਵਲੋ ਆਟੇ ਦੀ ਗਾਂ ਬਣਾ ਕੇ ਗੁਰੂ ਸਹਿਬ ਜੀ ਨੂੰ ਭੇਜੀ ਗਈ ਮੁਗਲਾਂ ਵਲੋ ਪਵਿਤਰ ਕੁਰਾਣ ਦੀਆਂ ਸੌਹਾਂ ਖਾਧੀਆਂ ਗਈਆਂ, ਪਰ ਗੁਰੂ ਸਾਹਿਬ ਇਹਨਾ ਮੱਕਾਰ ਰਾਜਿਆਂ ਦੀ ਕੂਟਨੀਤੀ ਨੂੰ ਬਹੁਤ ਚੰਗੀ ਤਰਾਂ ਜਾਣਦੇ ਸਨ ਪਰ ਸਿੱਖਾਂ ਵਲੋ ਵਾਰ ਵਾਰ ਗੁਰੂ ਸਾਹਿਬ ਜੀ ਨੂੰ ਕਹਿਣ ਤੇ ਆਖਰ 5 ਦਸੰਬਰ 1705 ਦੀ ਅੱਧੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ ਆਪਣੀ ਫੌਜ ਅਤੇ ਚਾਰੇ ਸਾਹਿਬਜਾਦੇ ਮਾਤਾ ਗੁਜਰ ਕੌਰ ਜੀ ਸਮੇਤ ਪੂਰਾ ਪ੍ਰੀਵਾਰ ਗੁਰੂੁ ਸਾਹਿਬ ਜੀ ਨਾਲ ਸੀ ਜਦੋ ਪ੍ਰਵਾਰ ਵਿਛੋੜਾ ਗੁਰਦਵਾਰਾ ਸਾਹਿਬ ਜੀ ਤੋ ਥੌੜਾ ਪਹਿਲਾ ਅੰਮ੍ਰਿਤ ਵੇਲਾ ਹੋ ਗਿਆ ਤਾਂ ਗੁਰੂੁ ਸਾਹਿਬ ਜੀ ਨਿਤਨੇਮ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੈ ਸਨ ਤਾਂ ਦੁਸ਼ਮਨ ਦੀ ਫੌਜ ਗੁਰੂ ਸਾਹਿਬ ਜੀ ਉਪਰ ਹਮਲਾਂ ਕਰ ਦਿੱਤਾ ਤਾਂ ਉਸ ਵੇਲੇ ਵੱਡਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਭਾਈ ਉਦੈ ਸਿੰਘ ਦੁਸ਼ਮਨ ਦੇ ਅੱਗੇ ਲੋਹੇ ਦੀ ਕੰਧ ਬਣ ਕਿ ਖੁਲੋ ਗਏ ਭਿਆਨਕ ਜੁੱਧ ਹੋਇਆ ਜਿਸ ਵਿੱਚ ਭਾਈ ਉਦੈ ਸਿੰਘ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਗੰਭੀਰ ਰੂਪ ਵਿੱਚ ਜੰਖਮੀ ਹੋ ਗਏ ।ਸਰਸਾ ਨਂਦੀ ਪਾਰ ਕਰਦਿਆ ਗੁਰੂੁ ਗਬਿੰਦ ਸਿੰਘ ਜੀ ਦਾ ਸਾਰਾ ਪ੍ਰੀਵਾਰ ਵਿੱਛੜ ਗਿਆ।ਗੁਰੂ ਸਹਿਬ ਜੀ ਅਤੇ ਵੱਡੇ ਸਾਹਿਬਜਾਂਦੇ ਨਾਲ ਤਕਰੀਬਨ ਚਾਲੀ ਕੁ ਸਿੰਘਾ ਦਾ ਜਥਾ ਚਮਕੌਰ ਦੀ ਕੱਚੀ ਗੜ੍ਹੀ ਵੱਲ ਚਲੇ ਗਏ ਅਤੇ ਛੋਟੇ ਸਾਹਿਬਜਾਂਦੇ ਅਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਚੱਲੇ ਗਏ।
ਭਾਈ ਮਨੀ ਸਿੰਘ ਜੀ ਨਾਲ ਮਤਾਵਾਂ ਦਿੱਲੀ ਵੱਲ ਚੱਲੀਆਂ ਗਈਆਂ ਗੁਰੂ ਸਾਹਿਬ ਜੀ ਦਾ ਬਹੁਕੀਮਤੀ ਸਾਹਿਤ ਕਵੀਆਂ ਦੀਆਂ ਰਚਨਾਵਾਂ ਗ੍ਰੰਥ ਖਜਾਨਾ ਹਾਥੀ ਘੋੜੇ ਅਤੇ ਕਈ ਸਿੰਘ ਸਰਸਾ ਨਂਦੀ ਦੀ ਭੇਟ ਚੱੜ ਗਏ ਭਾਵ ਆਪਣੀ ਤੇਜ ਛੱਲਾਂ ਨਾਲ ਸਰਸਾ ਵਹਾ ਕੇ ਲੈ ਗਈ।ਏਧਰ ਗੁਰੂ ਜੀ ਚੰਮਕੌਰ ਦੀ ਕੱਚੀ ਗੜ੍ਹੀ ਵਿੱਚ ਪਹੁੰਚ ਕੇ ਜੰਗ ਦੀ ਵਿੳਂਤ ਬੰਦੀ ਕਰਦੇ ਹਨ ਗੁਰੂ ਸਾਹਿਬ ਮੁਗਲ ਫੌਜ ਦੀ ਨੀਤੀ ਨੂੰ ਚੰਗੀ ਤਰਾ ਜਾਣ ਚੁੱਕੇ ਸਨ ਗੁਰੂ ਜੀ ਦਾ ਪਿੱਛਾ ਕਰਦੀ ਮੁਗਲ ਫੌਜ ਚਮਕੌਰ ਦੀ ਗੜ੍ਹੀ ਦੇ ਬਾਹਰ ਪਹੁੰਚ ਚੁੱਕੀ ਸੀ ਅਤੇ ਇਹਨਾ ਨੂੰ ਔਰਗਜੇਬ ਵਲੋ ਸੱਜਰੀ ਮੱਦਦ ਵੀ ਮਿਲ ਚੁੱਕੀ ਸੀ।ਇਹਨਾ ਕੱਚੀ ਗੜ੍ਹੀ ਨੂੰ ਪੌੜੀ ਲਾ ਕੇ ਗੁਰੂੁ ਸਾਹਿਬ ਜੀ ਨੂੰ ਹੱਥੋ ਹੱਥੀ ਫੜਨ ਦੀ ਜੁਗਤ ਬਣਾਈ ਅਤੇ ਗੜ੍ਹੀ ਨੂੰ ਪੌੜੀ ਲਾ ਕੇ ਫੜਨ ਦਾ ਫੈਸਲਾ ਕੀਤਾ ਗਿਆ, ਪਰ ਪਠਾਣ ਭੁੱਲ ਗਏ ਕੇ ਸ਼ੇੇਰਾ ਦੇ ਵਾੜੇ ਵਿੱਚ ਇਸ ਤਰਾਂ ਨਹੀ ਜਾਈਦਾ ਇੱਹ ਤਾਂ ਬੱਬਰ ਸ਼ੇਰਾਂ ਦੀ ਫੌਜ ਸੀ ਜਿਹੜਾ ਪਠਾਣ ਪੌੜੀ ਚੜਦਾ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਇੱਕੋ ਤੀਰ ਨਾਲ ਜਹਾਨੋ ਤੋਰ ਦਿੰਦੇ ਸਾਰੀ ਦਿਹਾੜੀ ਇਹ ਕੰਮ ਚਲਦਾ ਰਿਹਾ ਆਖਰ ਕਾਰ ਇੱਕ ਕੰਮ ਦਿੱਲ਼ਾ ਪਠਾਣ ਪੌੜੀ ਚੱੜਿਆਂ ਗੁਰੂੁ ਸਾਹਿਬ ਜੀ ਇੱਕੋ ਦਾਬਾ ਮਾਰਿਆ ਠਹਿਰ ਜਾ ਕਿਧਰ ਪੌੜੀ ਚੜਿਆਂ ਆਉਦਾ ਵਾਂ ਬਸ ਇਹਨੀ ਦੇਰ ਸੀ ਕਿ ਡਰਦਾ ਆਪਣੇ ਪੈਰ ਨਾਲ ਪੌੜੀ ਅੜਾ ਕੇ ਆਪ ਹੀ ਥੱਲੇ ਡਿੱਗਾਂ ਅਤੇ ਨਾਲ ਹੀ ਪੌੜੀ ਥੱਲੇ ਸੁੱਟ ਦਿੱਤੀ ਫਿਰ ਕਿਸੇ ਪਠਾਣ ਨੇ ਹਿੰਮਤ ਹੀ ਨਹੀ ਕੀਤੀ ਗੰੜ੍ਹੀ ਤੇ ਚੜਣ ਦੀ ਅਗਲੀ ਸਵੇਰ ਦਾ ਇੰਤਜਾਰ ਹੋਣ ਲੱਗਾ ਬਾਹਰ ਪਠਾਣਾ ਦੀ ਗਿਣਤੀ 10 ਲੱਖ ਹੈ ਅਤੇ ਗੁਰੁ ਜੀ ਨਾਲ ਚਾਲੀ ਸਿੰਘ ਉਹ ਵੀ ਕਈ ਮਹੀਨਿਆਂ ਦੇ ਭੁਖੇ ਭਾਣੇ ਤੇ ਨਾ ਹੀ ਕੋਈ ਚੰਗਾ ਸ਼ਾਸ਼ਤਰ ਪਰ ਫਿਰ ਵੀ ਇਰਾਦਾ ਦ੍ਰਿੜ ਸੀ ਚਾਲੀ ਭੁੱਖੇ ਸ਼ੇਰ ਬੜੀ ਉਕਸੁਕਤਾ ਨਾਲ ਸਵੇਰ ਦੀ ਉਡੀਕ ਕਰਦੇ ਹਨ ਕਿ ਕਦੋ ਸਵੇਰ ਹੋਵੇ ਅਤੇ ਗੁਰੂੁ ਸਾਹਿਬ ਜੀ ਮੁਗਲਾਂ ਨਾਲ ਦੋ ਦੋ ਹੱਥ ਕਰਣ ਦਾ ਕਦੋ ਹੁੱਕਮ ਦੇਣ ਇੱਕ ਗੱਂਲ ਯਾਦ ਰਹਿ ਕਿ ਇਹਨੀ ਬਿਪਤਾ ਦੁਰਾਨ ਵੀ ਗੁਰੂ ਜੀ ਨੇ ਨਿਤਨੇਮ ਦੀ ਬਾਣੀ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਮ੍ਰਿਤ ਵੇਲੈ ਨਿਤਨੇਮ ਦੀ ਬਾਣੀ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ।ਬਾਹਰ ਦਸ ਲੱਖ ਵੈਰੀ ਗੁਰੂ ਜੀ ਨੂੰ ਜਿੳਂੁਦਿਆ ਫੜਨ ਦੀਆਂ ਵਿਉਤਾਂ ਬਣਾ ਕੇ ਔਰਗਜੇਬ ਤੋ ਨਗਦ ਇਨਾਮ ਹਾਸਲ ਕਰਨ ਦੀ ਸੋਚਦੇ ਸਨ ਨਾਲ ਹੀ ਬਾਦਸ਼ਾਹ ਨੂੰ ਕੁਝ ਘੜੀਆਂ ਵਿੱਚ ਸ਼ਹਿਨਸ਼ਾਹ ਬਾਜਾਂ ਵਾਲੇ ਨੂੰ ਜਿਉਦਿਆਂ ਫੜ ਕੇ ਦਿੱਲੀ ਦਰਬਾਰ ਪੇਸ਼ ਕਰਨ ਦੀ ਚਿੱਠੀ ਵੀ ਔਰਗਜੇਬ ਨੂੰ ਭੇਜ ਚੁੱਕੇ ਹਨ।ਪਰ ਗੁਰੂ ਜੀ ਤਾਂ ਇਹਨਾਂ ਨੂੰ ਲੋਹੇ ਦੇ ਚੱਣੇ ਚਬਾਉਣ ਦੀਆਂ ਪੂਰੀਆਂ ਤਿਆਰੀਆਂ ਮੁੰਕਮਲ ਕਰ ਕੇ ਭਾਰਤ ਦਾ ਇਤਹਾਸ ਬਦਲਣ ਲਈ ਪੈਂਤੜੇ ਕੱਸੀ ਜਾਂਦੇ ਹਨ, ਕਿਉਕਿ ਨਾ ਤਾਂ ਇਤਹਾਸ ਵਿੱਚ ਇਸ ਤਰਾਂ ਦੀ ਜੰਗ ਕਦੇ ਹੋਈ ਸੀ ਅਤੇ ਨਾ ਹੀ ਆਉਣ ਵਾਲੇ ਸਮੇ ਅੰਦਰ ਹੋਵੇਗੀ ਗੁਰੂ ਜੀ ਚੰਗੀ ਤਰਾਂ ਇਸ ਗੱਲ ਨੂੰ ਭਾਂਪ ਚੁੱਕੇ ਸਨ? ਜਿਉ ਹੀ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪਈ ਇੱਕੋ ਦੱਮ ਜੰਗ ਦਾ ਇਲਾਨ ਹੋ ਗਿਆ ਅੱਜ ਕੱਚੀ ਗੜੀ੍ਹ ਚਮਕੌਰ ਅੰਦਰ, ਪੱਕੇ ਸਿੱਖੀ ਦੇ ਪਰਚੇ ਪੈਣ ਲੱਗੇ, ਮਣਾਂਮੂਹੀ ਮੁਲਖਈਆ ਆ ਚੱੜਿਆ, ਸਿੰਘ ਮੱਲ ਕੇ ਮੋਰਚੇ ਬਹਿਣ ਲੱਗੇ, ਬੂਹਾ ਖੁਲਿਆ ਗੜੀ੍ਹ ਦਾ ਸਿੰਘ ਸੂਰੇ, ਨਾਲ ਵੈਰੀਆਂ ਲੋਹਾ ਲੈਣ ਲੱਗੇ, ਲੈਕੇ ਥਾਪੜਾ ਗੁਰੂ ਤੋ ਲਾਲ ਦੋਵੇ, ਵਿੱਚ ਜੰਗ ਦੇ ਮੌਤ ਨਾਲ ਖਹਿਣ ਲੱਗੇ, ਰੱਜ ਰੱਜ ਸ਼ਮਸ਼ੀਰਾਂ ਨੇ ਰੱਤ ਪੀਤੀ, ਨੇਜੇ ਵਿੱਚ ਕਲੇਜਿਆਂ ਲਹਿਣ ਲੱਗੇ, ਨਾਲ ਲਹੂ ਦੇ ਧਰਤੀ ਵੀ ਲੁਹਾਣ ਹੋਈ, ਸੀਸ ਧੜਾਂ ਨਾਲੋ ਲਹਿਣ ਲੱਗੇ, ਵੇਖ ਜੋਸ਼ ਅਜੀਤ ਜੂਝਾਰ ਦੇ ਨੂੰ, ਵੈਰੀ ਦਲਾਂ ਦੇ ਹੌਸਲੇ ਫਿਰ ਢਹਿਣ ਲੱਗੇ, ਵੇਖ ਪੁਤਰਾਂ ਤਾਂਈ ਸ਼ਹੀਦ ਹੂੰਦੇ, ਕਰਜਾ ਲੱਥਿਆ ਪਾਤਸ਼ਾਹ ਕਹਿਣ ਲੱਗੇ।ਗੁਰੁ ਜੀ ਪੰਜ ਪੰਜ ਸਿੰਘਾ ਦੀ ਜਥਾ ਬਣਾ ਕਿ ਰਣ ਤੱਤੇ ਅੰਦਰ ਜੂਝਣ ਲਈ ਸਿੰਘਾ ਨੂੰ ਭੇਜਦੇ ਪੰਜ ਸਿੰਘ 10 ਲੱਖ ਫੌਜ ਦਾ ਟਾਕਰਾ ਕਰਦੇ ਜਦੋ ਸ਼ਾਹੀਦੀ ਹੋ ਜਾਂਦੀ ਫਿਰ ਦੂਸਰੇ ਜਥੇ ਦੀ ਰਵਾਨਗੀ ਹੋ ਜਾਂਦੀ ਏਸੈ ਦੌਰਾਨ ਸਾਹਿਬਜਾਦਾ ਅਜੀਤ ਸਿੰਘ ਗੱਲ ਵਿੱਚ ਪੱਲੂ ਪਾ ਕਿ ਗੁਰੂ ਸਹਿਬ ਜੀ ਤੋ ਰਣ ਵਿੱਚ ਜਾ ਕਿ ਸ਼ਹੀਦੀ ਪਾਉਣ ਲਈ ਬੇਨਤੀ ਕਰਦਾ ਹੈ ਗੁਰੂ ਸਹਿਬ ਜੀ ਖੁਸ਼ ਹੋ ਕਿ ਬਾਬਾ ਅਜੀਤ ਸਿੰਘ ਨੂੰ ਲਾੜੀ ਮੌਤ ਨਾਲ ਵਿਆਹੁਣ ਲਈ ਆਪ ਸ਼ਾਸ਼ਤਰ ਸਜਾਉਦੇਂ ਹਨ ਆਪਣੇ ਹੱਥੀਂ ਗੁਰੂ ਸਹਿਬ ਬਾਬਾ ਜੀ ਨੂੰ ਤਿਆਰ ਕਰ ਕਿ ਨਾਲ ਪੰਜ ਸਿੰਘਾ ਦਾ ਜਥਾ ਦੇ ਕਿ ਜੰਗ ਦੇ ਮੈਦਾਨ ਅੰਦਰ ਨਿਤਰਨ ਨੂੰ ਭੇਜਦੇ ਹਨ।ਬਾਬਾ ਅਜੀਤ ਸਿੰਘ ਜਿਉ ਹੀ ਰਣ ਤੱਤੇ ਅੰਦਰ ਜਾਂਦੇ ਹਨ ਜੰਗ ਗਰਮ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਬਖਸ਼ੇ ਨਾਗਾਂ ਤੋ ਜਹਿਰੀਲੇ ਤੀਰ ਇੱਕ ਇੱਕ ਕਈਆਂ ਦੀਆ ਛਾਤੀਆਂ ਨੂੰ ਪਾੜਦਾਂ ਲੰਗ ਜਾਂਦਾ ਹੈ ਅਤੇ ਬਾਬਾ ਜੀ ਦੀ ਚੰਡੀ ਮਸ਼ੀਨ ਵਾਂਗਰਾ ਚਲਦੀ ਮੁਗਲਾਂ ਦੇ ਵੱਡ ਵੱਡ ਢੇਰ ਲਾਈ ਜਾਂਦੀ ਹੈ ਦੇਖਦੇ ਦੇਖਦੇ ਲਹੂ ਮਿਜ ਦਾ ਘਾਣ ਮੱਚ ਜਾਂਦਾ ਫਿਰ ਬਾਬਾ ਜੀ ਦੀ ਚੰਡੀ ਟੁੱਟ ਜਾਂਦੀ ਹੈ ਬਾਅਦ ਵਿੱਚ ਅਜੀਤ ਸਿੰਘ ਦਾ ਹੱਥ ਨੇਜੇ ਨੂੰ ਪਾਉਦੇ ਹਨ।ਨੇਜਾਂ ਬਾਜੀ ਕਰਦਿੰਆਂ ਬਾਬਾ ਜੀ ਅਣਗਿਣਤ ਪਠਾਣਾਂ ਨੁੂੰ ਮੌਤ ਦੇ ਘਾਟ ਉਤਾਰਦੇ ਹੋਏ ਇੱਕ ਪਠਾਣ ਦੀ ਛਾਤੀ ਵਿੱਚ ਨੇਜਾ ਮਾਰਿਆ ਉਸ ਦੀ ਛਾਤੀ ਚੀਰਦਾ ਅੱਗੇ ਨਿਕਲ ਗਿਆ ਜਦੋ ਉਸ ਨੂੰ ਵਾਪਸ ਖਿੱਚਣ ਲੱਗੇ ਤਾਂ ਪਠਾਣ ਦੀ ਛਾਤੀ ਸੰਜੌਅ ਨਾਲ ਮੜੀ੍ਹ ਹੋਣ ਕਰਕੇ ਨੇਜੈ ਦਾ ਫਾਲਾ ਪਠਾਣ ਦੀ ਛਾਤੀ ਅੰਦਰ ਰਹਿ ਜਾਂਦਾ ਹੈ ਅਤੇ ਡੰਡਾ ਬਾਬਾ ਜੀ ਦੇ ਹੱਥ ਵਾਪਸ ਆ ਜਾਂਦਾ ਹੈ ਫਿਰ ਬਾਬਾ ਜੀ ਕੁਤਕੇ ਭਾਵ ਡੰਡੇ ਨਾਲ ਗਤਕੇ ਵਾਗੂੰ ਕਈਆ ਦੇ ਸਿਰ ਫੇਹੀਂ ਜਾਂਦੇ ਹਨ ਆਖਰ ਜਦੋ ਡੰਡਾ ਵੀ ਟੁੱਟ ਗਿਆ ਫਿਰ ਦਸਤ ਪੰਜਾਂ ਸ਼ੁਰੂ ਕਰ ਦਿੱਤਾ ਕਈ ਪਠਾਣਾ ਦੀਆ ਨਾਸਾ ਤੇ ਘਸੁੱਨ ਮਾਰ ਮਾਰ ਫੇਹ ਛੱਡੀਆਂ ਦੂਜੇ ਬੰਨੇ ਕਚੀ ਗੜੀ੍ਹ ਉੱਤੇ ਗੁਰੂ ਗੋਬਿੰਦ ਸਿੰਘ ਇੱਹ ਨਜਾਰਾ ਆਪਣੀਆਂ ਅੱਖਾ ਨਾਲ ਤੱਕਦੇ ਹਨ ਦੂਰ ਖੜੇ ਕਿਸੇ ਗਾਜੀ ਦਾ ਨਿਸ਼ਾਨਾ ਬਾਬਾ ਜੀ ਦੇ ਲੱਗਾ ਤਾਂ ਬਾਬਾ ਅਜੀਤ ਸਿੰਘ ਇੱਕੇ ਜਗਾ ਤੇ ਖਲੋ ਗਾਜੀਆਂ ਨੂੰ ਦੱਬਕਾ ਮਾਰ ਕਹਿੰਦੇ ਹਨ ਓੁਏ ਪਠਾਣੋ ਕੋਈ ਪਿੱਠ ਤੇ ਵਾਰ ਨਾਂ ਕਰਿਓ ਮੇਰਾ ਬਾਪੂ ਗੜੀ੍ਹ ਤੇ ਖਲੋਤਾਂ ਮੇਰੇ ਵੱਲ ਵੈਖ ਰਿਹਾ ਹੈ ਬਸ ਇਹਨਾਂ ਕਹਿਣ ਦੀ ਦੇਰ ਸੀ ਕਿਸੇ ਪਾਸਿਓ ਤੀਰ ਕਿਸੇ ਪਾਸਿਓ ਨੇਜਾਂ ਕਿਸੇ ਪਾਸਿਓ ਤਲਵਾਰ ਦਾ ਵਾਰ ਉਸ ਵੇਲੇ ਦੇ ਇਕ ਮੁਸਲਮਾਨ ਲਿਖਾਰੀ ਮੁਤਾਬਕ ਬਾਬਾ ਅਜੀਤ ਸਿੰਘ ਏਨੇ ਤੱਘੜੇ ਯੋਧੇ ਸਨ ਕਿ ਆਪਣੇ ਸਰੀਰ ਉਪਰ 500 ਫੱਟ ਖਾ ਕੇ ਗੜੀ੍ਹ ਵੱਲ ਮੂੰਹ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫਤਿਹ ਬੁੱਲਾਂ ਕਿ ਫਿਰ ਆਪਣਾ ਸਰੀਰ ਛੱਡਦੇ ਹਨ।ਡਿੱਗੇ ਹੋਏ ਅਜੀਤ ਸਿੰਘ ਨੂੰ ਵੇਖ ਕਿ ਵੀ ਗਾਜੀ ਯਕੀਨ ਨਹੀ ਕਰਦੇ ਕਿਤੇ ਜਿਊਦਾ ਨਾ ਹੋਵੇ ਬਾਬਾ ਜੀ ਦੇ ਸਰੀਰ ਤੇ ਫਿਰ ਵੀ ਵਾਰ ਕਰੀ ਜਾਂਦੇ ਹਨ ਜਦੋ ਗੁਰੂ ਸਹਿਬ ਜੀ ਨੇ ਬਾਬਾ ਜੀ ਨੂੰ ਸ਼ਹੀਦ ਹੂੰਦਿਆ ਵੇਖਿਆਂ ਤਾਂ ਜੱਗ ਤੋ ਵੱਖਰੀ ਮਿਸਾਲ ਕਾਇਮ ਕਰ ਦਿੰਆਂ ਉੱਚੀ ਉੱਚੀ ਜਕਾਰੇ ਛੱਡ ਦੇ ਗੜੀ੍ਹ ਤੋ ਥੱਲੇ ਉਤਰਦੇ ਹਨ।ਦੇਖਦੇ ਹਨ ਕਿ ਅੱਗੇ ਜੁਝਾਰ ਸਿੰਘ ਖਲੋਤਾ ਹੈ ਉਹ ਵੀ ਜੰਗ ਵਿੱਚ ਜਾਣ ਅਤੇ ਆਪਣੇ ਵੀਰ ਵਾਗੂੰ ਵੀਰਗੱਤੀ ਨੂੰ ਪ੍ਰਾਪਤ ਕਰਨਾ ਚਹੂੰਦਾ ਹੈ ਤਾਂ ਗੁਰੂ ਸਾਹਿਬ ਜੀ ਚਾਵਾਂ ਨਾਲ ਤਿਆਰ ਕਰਕੇ ਸਹਿਬਜਾਦਾ ਜੁਝਾਰ ਸਿੰਘ ਨੂੰ ਮੈਦਾਨਂੇ ਜੰਗ ਵੱਲ ਤੋਰਦੇ ਹਨ ਆਪ ਫਿਰ ਕੱਚੀ ਗੜੀ੍ਹ ਉਪਰ ਚੱੜ ਕੇ ਨਾਲੇ ਤੀਰਾਂ ਦੀ ਬੁਛਾੜ ਕਰਦੇ ਹਨ ਆਪਣੇ ਲੱਖਤੇ ਜਿਗਰ ਦੀ ਸੂਰਮਗਤੀ ਨੂੰ ਦੇਖਦੇ ਹਨ ਬਾਬਾ ਜੀ ਬੜੇ ਦਲੇਰੀ ਨਾਲ ਆਪਣੇ ਵੀਰ ਵਾਗਰਾਂ ਹਜਾਰਾਂ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਨ ਮਗਰੋ ਤਕਰੀਬਨ 300 ਸੌ ਤੋ ਵੱਧ ਫੱਟ ਖਾ ਕੇ ਗੜੀ੍ਹ ਤੇ ਖੜੇ ਬਾਪੂ ਵੱਲ ਮੁੱਖ ਕਰ ਕੇ ਫਤਿਹ ਗਜਾ ਕੇ ਸ਼ਹੀਦ ਹੋ ਜਾਂਦੇ ਹਨ।ਗੁਰੂ ਸਹਿਬ ਜਕਾਰੇ ਛੱਡ ਦੇ ਇੱਕ ਵਾਰ ਫਿਰ ਗੜ੍ਹੀ ਤੋ ਥੱਲੇ ਉਤਰਦੇ ਹਨ ਅਤੇ ਆਪ ਜੰਗ ਵਿੱਚ ਵੈਰੀਆਂ ਦੇ ਦੰਦ ਖੱਟੇ ਕਰਨ ਲਈ ਕਹਿੰਦੇ ਹਨ ਇਹ ਸੁਣਕੇ ਭਾਈ ਦਇਆ ਸਿੰਘ ਨਾਲ ਦੇ ਸਿੰਘਾਂ ਨਾਲ ਵਿਉਤਂ ਬੰਦੀ ਕਰ ਕੇ ਗੁਰੂ ਜੀ ਨੂੂੰ ਗੜੀ੍ਹ ਛੱਡਣ ਦਾ ਹੁੱਕਮ ਕਰਦੇ ਹਨ ਪੰਥ ਖਾਲਸੇ ਦਾ ਹੁਕਮ ਮੰਨਦੇ ਹੋਏ ਗੁਰੂ ਜੀ ਵੇਰੀਆਂ ਨੂੰ ਲਲਕਾਰਦੇ ਹੋਏ ਚਮਕੌਰ ਦੀ ਗੜੀ੍ਹ ਵਿਚੋ ਨਿਕਲ ਜਾਂਦੇ ਹਨ ਏਥੈ ਮੁਗਲ ਹਕੂਮਤ ਲਈ ਇੱਕ ਸ਼ਰਮਨਾਕ ਗੱਲ ਹੈ ਕਿ 10 ਲੱਖ ਫੌਜ ਦੇ ਪਹਿਰੇ ਵਿਚੋ ਗੁਰੂ ਸਹਿਬ ਅਤੇ 3 ਕੁ ਸਿੰਘ ਕਿੱਦਾਂ ਨਿਕਲ ਗੲੈ?
ਦੂਸਰੇ ਬੰਨੇ ਸਰਸਾ ਦੀ ਨਂਦੀ ਤੇ ਵਿਛੜੇ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਬਿਖੜੇ ਰਾਹਾਂ ਤੇ ਚੱਲਦੇ ਹੋਏ ਕੌਮੋ ਮਾਛਕੀ ਨੂੰ ਮਿਲੇ ਇੱਕ ਰਾਤ ਕੌਮੋ ਦੀ ਝੁੱਗੀ ਵਿੱਚ ਠਹਿਰਨ ਮਗਰੋ ਸਵੇਰੇ ਅੱਗੇ ਨੂੰ ਚਾਲੇ ਪਾ ਦਿੰਦੇ ਹਨ ਅੱਗੇ ਰਸਤੇ ਵਿੱਚ ਉਹਨਾਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਰਾਤ ਮਾਤਾ ਜੀ ਅਤੇ ਸਹਿਬਜਾਦੇ ਕਈ ਦਿੱਨਾਂ ਦੇ ਥੱਕੇ ਸਰੀਰ ਨੂੰ ਰਮਾਨ ਦੇ ਰਹੈ ਸਨ ਤਾਂ ਗੰਗੂ ਦੀ ਨੀਤ ਮਾਤਾ ਜੀ ਕੋਲ ਮੋਹਰਾ ਦੀ ਥੈਲੀ ਵੇਖ ਕੇ ਬੱਦ ਹੋ ਗਈ ਅਤੇ ਰਾਤ ਨੂੰ ਦੱਬੇ ਪੈਰੀ ਚੁੱਕ ਕਿ ਲੈ ਗਿਆ ਮਾਤਾ ਜੀ ਨੇ ਪਛਾਣ ਲਿਆ ਕਿ ਗੰਗੂ ਹੀ ਹੈ।ਤਾਂ ਮਾਤਾ ਜੀ ਦੇ ਕਹਿਣ ਤੇ ਲੋਹਾਂ ਲਾਖਾ ਹੋ ਗਿਆ ਅਤੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈ ਤੁਹਾਨੂੰ ਆਪਣੇ ਘਰ ਜਗ੍ਹਾ ਦਿੱਤੀ ਹੈ ਨਾਲੇ ਤੁਸੀ ਮਿੰਨੂ ਚੋਰ ਕਹਿੰਦੇ ਜੇ ਮੈ ਹੁਣੇ ਠਾਂਣੇ ਜਾ ਕੇ ਤੁਹਾਡੀ ਸ਼ਕਾਇਤ ਕਰਦਾ ਹਾਂ ਗੰਗੂ ਦੀ ਵਹੁੱਟੀ ਨੇ ਗੰਗੂ ਨੂੂੰ ਬਹੁਤ ਸਮਜਾਇਆ ਕੇ ਘਰ ਆਏ ਮਹਿਮਾਨਾਂ ਨਾਲ ਇੰਝ ਨਹੀ ਕਰੀ ਦਾ ਪਰ ਲਾਲਚ ਦੀ ਪੱਟੀ ਅੱਖਾਂ ਓੁਪਰ ਬੰਨ ਕੇ ਮੌਰਿਡੇ ਕੋਤਵਾਲੀ ਜਾਂ ਕੇ ਜਾਂਨੀ ਖਾਂਨ ਨੂੰ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਅਤੇ ਛੋਟੇ ਦੋ ਬੱਚੇ ਮੇਰੇ ਕਬਜੇ ਵਿੱਚ ਹਨ ਤੁਸੀ ਮਿਨੂੰ ਇਨਾਮ ਦਿਓ ਅਤੇ ਲੈ ਜਾਂਓ ਗੰਗੂ ਦੀ ਚੁਗਲੀ ਤੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸੂਬੇ ਸਰਹੰਦ ਦੀ ਕਚਿਹਰੀ ਵਿੱਚ ਪੈਛ ਕੀਤਾ।ਸੂਬੇ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਸਵੇਰ ਹੋਣ ਤੇ ਆਪਣੀ ਕਚਿਹਰੀ ਲਾਂਈ ਅਤੇ ਬੱਚਿਆ ਤੇ ਮਾਨਸਿਕ ਤਾਸ਼ੱਦਦ ਕਰਨ ਲੱਗਾ ਅਤੇ ਕਈ ਤਰਾਂ ਦੇ ਲਾਲਚ ਅਤੇ ਤਰਾਂ ਤਰਾਂ ਦੇ ਝੂਠ ਮਾਰਨ ਲੱਗਾਂ ਜਦੋ ਬੱਚਿਆ ਸੂਬੈ ਦੀ ਕੋਈ ਵੀ ਗੱਲ ਨਾ ਮੱਨੀ ਤਾਂ ਉਸਨੇ ਮਾਤਾ ਜੀ ਅਤੇ ਬੱੱਚਿਆ ਉਪਰ ਸਰੀਰਕ ਤਾਸ਼ਦੱਦ ਕਰਨਾਂ ਵੀ ਸ਼ੁਰੂ ਕਰ ਦਿੱਤਾ ਅਤੇ ਰਾਤ ਨੂੰ ਫਿਰ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਜਦੋ ਇੱਸ ਗੱਲ ਦਾ ਪਤਾ ਓੁਸੇ ਸ਼ਹਿਰ ਵਿੱਚ ਵੱਸਦੇ ਮੋਤੀ ਰਾਮ ਨੂੰ ਲੱਗਾ ਤਾਂ ਰਾਤ ਨੂੰ ਚੋਰੀ ਮਾਤਾ ਜੀ ਲਈ ਦੁੱਧ ਲੇ ਕੇ ਆਇਆ ਅੱਗੇ ਪਹਿਰੇ ਤੇ ਖੜੇ ਸਪਾਹੀ ਨੇ ਲੰਗਣ ਨਹੀ ਦਿੱਤਾ ਤਾਂ ਮੋਤੀ ਰਾਮ ਜੀ ਆਪਣੇ ਘਰੋ ਗਹਿਣੇ ਲਿਆ ਕੇ ਵੱਡੀ ਦੇ ਰੂਪ ਵਿੱਚ ਸਿਪਾਹੀ ਨੂੰ ਦਿੱਤੇ ਫਿਰ ਮਾਤਾ ਜੀ ਅਤੇ ਬੱਚਿਆ ਨੂੰ ਦੁੱਧ ਪਿਆਇਆ ਸਵੇਰੇ ਫਿਰ ਸੂਬੇ ਦੀ ਕਚਿਹਰੀ ਲੱਗੀ ਅਤੇ ਕਈ ਤਰਾਂ ਦੇ ਡਰਾਬੇ ਅਤੇ ਲਾਲਚ ਦਿੱਤੇ ਪਰ 7 ਸਾਲ ਅਤੇ 9 ਸਾਲ ਦੇ ਬੱਚਿਆ ਨੇ ਉਸਦੇ ਜਵਾਬ ਦਿੱਤੇ ਜਿਸ ਨਾਲ ਗੁਰੂ ਜੀ ਦੀ ਸ਼ਾਨ ਹੋਰ ਉਚੀ ਹੋਈ ਅਤੇ ਨਾਂ ਹੀ ਏਨੀ ਛੋਟੀ ਉਮਰ ਵਾਲੇ ਬੱਚਿਆ ਤੋ ਕਦੇ ਆਸ ਕੀਤੀ ਜਾ ਸਕਦੀ ਹੈ ਉਤਰ ਸੀ ਕੇ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਹਾਂ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀਆਂ ਅੱਖਾ ਦੇ ਤਾਂਰੇ ਹਾਂ ਸਾਡੀਆਂ ਰੱਗਾ ਵਿੱਚ ਪਿਤਾ ਪਿਤਾਮਾ ਦਾ ਖੁਨ ਦੌੜਦਾ ਹੈ ਅਸੀ ਆਪਣੇ ਖਾਲਸਾ ਧਰਮ ਨੂੰ ਆਪਣੀ ਜਾਨ ਦੀ ਨਕਦੀ ਨਾਲ ਵੇਚਣਾ ਨਹੀ ਚਹੂੰਦੇ ਜੇ ਪ੍ਰਾਣ ਜਾਂਦੇ ਹਨ ਤਾਂ ਚੱਲੇ ਜਾਣ ਕੋਈ ਪ੍ਰਵਾਹ ਨਹੀ, ਪਰ ਅਕਾਲ ਪੁਰਖ ਦੇ ਹੁਕਮ ਦੀ ਉਲੰਗਣਾ ਨਹੀ ਕਰਨੀ ਅਤੇ ਤੁਹਾਡੀ ਕੋਈ ਵੀ ਈਨ ਮੰਨਣ ਨੂੰ ਅਸੀ ਤਿਆਰ ਨਹੀ ਜੇਕਰ ਇਸਲਾਮ ਧਰਮ ਗ੍ਰਹਿਣ ਕਰਨ ਤੋ ਬਾਅਦ ਵੀ ਮਰਨਾ ਹੈ ਤਾਂ ਫਿਰ ਸਾਨੂੰ ਆਪਣੇ ਪਿਤਾ ਦੇ ਦਰਸਾਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਮਰਨਾ ਪ੍ਰਵਾਨ ਹੈ ਸੂਬਾਂ ਇਹ ਸੱਚੀਆ ਅਤੇ ਖਰੀਆਂ ਸੁੱਣ ਕੇ ਬੱਚਿਆ ਦੇ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦਿੰਦਾ ਹੈ।ਪਰ ਸਾਰੇ ਲੋਕ ਕਾਇਰ ਨਹੀ ਹੂੰਦੇ ਸਾਰੇ ਬੁਜ਼ਦਿੱਲ ਨਹੀ ਹੂੰਦੇ ਸਾਰੇ ਕਾਤਲ ਨਹੀ ਹੂੰਦੇ ਲਾਗੇ ਖੜੇ ਸ਼ੇਰ ਮੁੰਹਮਦ ਖਾਂ ਨੇ ਇੱਕ ਦੰਮ ਹਾਅ ਦਾ ਨਾਹਰਾ ਮਾਰਿਆ ਕਿਹਾ ਜੇਕਰ ਪਿਤਾ ਨਾਲ ਦੁਸ਼ਮਨੀ ਹੈ ਤਾਂ ਉਸ ਨਾਲ ਕੱਡੋ ਬੱਚਿਆ ਦਾ ਕੀ ਕਸੂਰ ਹੈ ਇਹ ਕਿਥੋ ਦਾ ਇਨਸਾਫ ਹੈ ਸ਼ਾਇਦ ਸ਼ੇਰ ਖਾਂ ਦੀਆਂ ਗੱਲਾ ਨਾਲ ਸੂਬਾ ਮੰਨ ਜਾਂਦਾ ਪਰ ਲਾਂਗੇ ਖੱੜੇ ਸੁੱਚਾ ਨੰਦ ਹਿੰਦੂ ਨੇ ਝੱਟ ਕਿਹਾ ਕੇ ਸੱਪਾ ਦੇ ਬੱਚਿਆ ਨੂੰ ਦੁੱਧ ਨਹੀ ਪਿਲਾਈਦਾ-ਤੁੰਮਿਉਂ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ ਖਾਰੇ ਖੂਹ ਨਾਂ ਮਿੱਠੇ ਹੁੰਦੇ ਭਾਵੇ ਸੌ ਮਣ ਖੰਡਾਂ ਪਾਈਏ ਸੱਪਾਂ ਦੇ ਪੁੱਤ ਮਿੱਤ ਨਾਂ ਹੁੰਦੇ ਭਾਵੇ ਚੂਲੀਆਂ ਭਰ ਭਰ ਦੁੱਧ ਪਿਆਈਏ ਅਤੇ ਕਹਿੰਦਾ ਇਹਨਾਂ ਨੂੰ ਕਦੇ ਵੀ ਛੱਡਣਾ ਨਹੀ ਚਾਹੀਦਾ ਤੀਸਰੇ ਦਿਨ ਫਿਰ ਕਚਿਹਰੀ ਲੱਗੀ ਓੁਹੀ ਗੱਲਾਂ ਤੇ ਓੁਹੀ ਜਵਾਬ ਮਿਲਣ ਮਗਰੋ ਸੂਬੇ ਨੇ ਇੱਕ ਪੱਤਾ ਹੋਰ ਖੇਡਿਆ ਇਸਦਾ ਫੈਸਲਾ ਕਾਂਜੀ ਵੱਲੋ ਕਰਨ ਲਈ ਕਿਹਾ ਕਾਂਜੀ ਨੇ ਸ਼ਰਾ ਤੋ ਉਲਟ ਫਤਵਾ ਸੁਣਾਇਆ ਜਿੳੇਦੇ ਨੀਹਾਂ ਵਿੱਚ ਚਿਣਨ ਦਾਂ ਹੁਕਮ ਦਿੱਤਾ ਗਿਆ।ਅਗਲੀ ਸਵੇਰ ਦਾਦੀ ਮਾਂ ਗੁਜਰ ਕੌਰ ਜੀ ਵੱਲੋ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਤਿਆਰ ਕਰ ਕੇ ਲਾੜੀ ਮੌਤ ਨਾਲ ਵਿਆਹ ਕਰਾਉਣ ਲਈ ਚਾਈ ਚਾਈ ਤੋਰਿਆ ਮਾਤਾ ਜੀ ਨੂੰ ਮੱਥਾ ਟੇਕ ਜੈਕਾਰੇ ਛੱਡ ਦੇ ਮੌਤ ਵੱਲ ਨੂੰ ਕਦੱਮ ਵੱਧਣ ਲੱਗੇ ਨਿਕੀਆਂ ਜਿੰਦਾ ਵੱਡੇ ਸਾਕੇ ਹੋਣ ਲੱਗੇ ਧਰਤੀ ਹਿਲਣ ਲੱਗੀ ਮਾਨੋ ਅਸਮਾਨ ਰੋਣ ਲੱਗਾ ਪੰਛੀ ਵੀ ਖਾਮੋਸ਼ ਹੋ ਗਏ ਜਦੋ ਕੰਧ ਚਿੱਣੀ ਜਾਣ ਲੱਗੀ ਆਓ ਤੱਕੀਏ ਸਰਹੰਦ ਚ ਕਿੱਦਾ ਗਰਜ ਰਹਿ ਸ਼ਹਜਾਦੇ ਦਿੱਸਣ ਉਮਰੋਂ ਛੋਟੇ ਜੀ, ਪਰ ਪਰਬਤ ਜਿਹੇ ਇਰਾਦੇ ਸੁਣ ਸੁਣ ਤਰਕ ਦਲੀਲਾਂ ਸਾਰੇ ਦਰਸ਼ਕ ਸੋਚੀ ਪੈ ਗਏ ਮਨਸੂਬੇ ਖਾਨ ਵਜ਼ੀਦੇ ਦੇ ਸਭ ਧਰੇ ਧਰਾਏ ਰਹਿਗੇ।ਸਹਿਬਜਾਦੇ ਅਡੋਲ ਖਲੋਤੇ ਰਹੈ ਓੁਨਾਂ ਦੇ ਬੁੱਲ ਨਾਂ ਕੰਬੇ ਨਾਂ ਹੀ ਅੱਖਾਂ ਵਿੱਚ ਅਥਰੂ ਨਾਂ ਹੀ ਲੱਤਾ ਲੱੜਖੜਾਈਆਂ ਓੁਨਾਂ ਦੇ ਚਿਹਰੇ ਦਾ ਰੰਗ ਵੀ ਨਹੀ ਬਦਲਿਆ ਮੱਥੇ ਤੇ ਕੋਈ ਪਸੀਨਾ ਵੀ ਨਹੀ ਵਾਹ ਕਿੱਡਾ ਹੌਸਲਾ ਕਿੰਨੀ ਦਲੇਰੀ ਕਿੱਡੀ ਹਿੰਮਤ ਕਿੱਡਾ ਜਿਗਰਾ ਕਿੰਨਾ ਬਲ ਅਤੇ ਜੋਸ਼ ਜਦੋ ਸਾਹ ਘੁਟਣ ਲੱਗੇ ਫਿਰ ਦੀਨ ਕਬੂਲਣ ਦੀ ਪੇਸ਼ਕਸ਼ ਕੀਤੀ ਗਈ ਅੱਗਿਓ ਜਵਾਬ ਮਿਲਿਆ ਸਾਨੂੰ ਸਾਡਾ ਦਾਦਾ ਜੀ ਸੱਚ ਖੰਡ ਬੈਠਾ ਉਡੀਕ ਰਿਹਾ ਹੈ।ਤੁਸੀ ਸਮਾਂ ਬਰਬਾਦ ਨਾ ਕਰੋ ਛੇਤੀ ਕੰਧ ਨਿਬੇੜੋ ਆਖਰ ਕੰਧ ਸਿਰ ਤੱਕ ਗਈ ਅਤੇ ਮਾਸੂਮ ਜਿੰਦਾ ਸਦਾ ਲਈ ਪੰਜ ਭੂਤਕ ਸਰੀਰ ਦਾ ਤਿਆਗ ਕਰ ਗਈਆਂ ਜਿਹਨਾਂ ਸਦੀਵੀ ਲਈ ਖਾਲਸਾ ਪੰਥ ਨੂੰ ਉਜਾਗਰ ਕਰ ਦਿੱਤਾ ਉਹ ਕੌਮ ਸਦਾ ਹੀ ਜਿਉਂਦੀ ਰਹਿੰਦੀ ਹੈ, ਜਿਸ ਵਿੱਚ ਇਹੋ ਜਿਹੇ ਵੀਰ ਪੁੱਤਰ ਪੈਦਾ ਹੋਣ ਉਹ ਧਰਤੀ ਪਾਕ ਪਵਿੱਤਰ ਹੈ ਜਿਸਦੀ ਗੋਦ ਵਿੱਚ ਇਹੋ ਜਿਹੇ ਪੁੱਤਰ ਪਲਦੇ ਹੋਣ ਅੱਜ ਕਿਥੇ ਹੈ ਉੱਨਾਂ ਦਾ ਨਾਮ ਜੋ ਚੰਦ ਸਿਕਿਆ ਦੀ ਖਾਤਰ ਆਪਣਾ ਜਮੀਰ ਵੇਚ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਹਿਬਜਾਦਿਆਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਚੱਮਕੇਗਾ ।
ਨਿਸ਼ਾਨ ਸਿੰਘ ਮੂਸੈ,
ਪਿੰਡ ਤੇ ਡਾਕ ਮੂਸੈ
ਤਹਿਸੀਲ-ਜਿਲਾ ਤਰਨ ਤਾਰਨ,
ਸੰਪਰਕ 98767 30001