ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ,
ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ,
ਅਜੀਬ ਦੱਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ…..
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ…..
ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ,
ਨਿੱਕੀ ਨਿੱਕੀ ਗੱਲ ਉਤੇ, ਰੱਸੇ ਨੂੰ ਮਨਾਉਣੇ ਦੀ,
ਕਿਵੇਂ ਮਨ ਚੋਂ ਵਿਸਰੇ ਮਾਸੂਮ ਚਿਹਰੇ ਦਾ ਖ਼ਿਆਲ ਏ…..
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅਜ ਵੀ ਮੇਰੇ ਨਾਲ ਏ….
ਭੁੱਲਦੇ ਨਾ ਵਾਅਦੇ ਹੁੰਦੇ, ਨਾ ਕਰਦਾ ਕੋਈ ਧੋਖਾ ਵੇ,
ਸਾਹਾਂ ਸਾਹਾਂ `ਚ ਵਸਾ ਕੇ, ਭੁਲਾਉਣਾ ਬੜਾ ਔਖਾ ਵੇ,
ਮਜਬੂਰੀ ਨਾਲ ਪਿਆਰ ਬੁਣੇ, ਬਿਰਹੋਂ ਵਾਲਾ ਜਾਲ਼ ਏ…….
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ…….
ਹੁਣ ਆਦਤ ਜਿਹੀ ਪੈ ਗਈ, ਸਕੂਨ ਆਵੇ ਸਜ਼ਾ ਦਾ,
ਵੇਖ ਹੱਸਦਾ ਏ ਹੋਣਾ ਜਦੋਂ, ਬੁਲਾ ਆਵੇ ਹਵਾ ਦਾ,
”ਭੱਟ” ਖੁਸ਼ੀਆਂ ਉਧਾਰੀਆਂ, ਗ਼ਮ ਰੱਖਿਆ ਈ ਪਾਲ ਏ………
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ………
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ………
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ 09914062205